ਕੈਨੇਡਾ 'ਚ ਮੋਗਾ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਹਾਰਟ ਅਟੈਕ ਨਾਲ ਮੌਤ

ਜਾਣਕਾਰੀ ਮੁਤਾਬਿਕ 28 ਸਾਲਾਂ ਅਮਰਪ੍ਰੀਤ ਸਿੰਘ ਅਮਰੀ ਵਿਆਹ ਕਰਵਾਉਣ ਲਈ ਪਿਛਲੇ ਸਾਲ ਦਸੰਬਰ 'ਚ ਕੈਨੇਡਾ ਗਿਆ ਸੀ...

ਕੈਨੇਡਾ ਤੋਂ ਇਹ ਮੰਦਭਾਗੀ ਖਬਰ ਆਈ ਹੈ ਜਿਥੇ ਪੰਜਾਬ ਮੋਗਾ ਦੇ ਨਾਮੀ ਕੱਬਡੀ ਖਿਡਾਰੀ ਅਮਰਪ੍ਰੀਤ ਸਿੰਘ ਅਮਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਕੈਨੇਡਾ ਦੇ ਸਰੀ 'ਚ ਅਮਰਪ੍ਰੀਤ ਸਿੰਘ ਅਮਰੀ ਨੂੰ ਸੋਮਵਾਰ ਸਵੇਰੇ ਦਿਲ ਦਾ ਦੌਰਾ ਪਿਆ ਸੀ। ਪ੍ਰਸਿੱਧ ਕਬੱਡੀ ਖਿਡਾਰੀ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਸਬ-ਡਵੀਜ਼ਨ ਦੇ ਪਿੰਡ ਪੱਤੋ ਹੀਰਾ ਸਿੰਘ ਦਾ ਰਹਿਣ ਵਾਲਾ ਸੀ।


ਜਾਣਕਾਰੀ ਮੁਤਾਬਿਕ 28 ਸਾਲਾਂ ਅਮਰਪ੍ਰੀਤ ਸਿੰਘ ਅਮਰੀ ਵਿਆਹ ਕਰਵਾਉਣ ਲਈ ਪਿਛਲੇ ਸਾਲ ਦਸੰਬਰ 'ਚ ਕੈਨੇਡਾ ਗਿਆ ਸੀ। ਵਿਆਹ ਤੋਂ ਕੁਝ ਹਫ਼ਤਿਆਂ ਬਾਅਦ ਉਸਦੀ ਅਚਾਨਕ ਮੌਤ ਨੇ ਖੇਡ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਜਿਕਰਯੋਗ ਹੈ ਕਿ ਅਮਰੀ ਪੰਜਾਬ ਦੇ ਮੋਗਾ ਦਾ ਇਕ ਮਸ਼ਹੂਰ ਕਬੱਡੀ ਰੇਡਰ ਸੀ। ਉਸ ਦੇ ਪਰਿਵਾਰ ਨੇ ਅਜੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ ਕੀ ਉਸ ਦੀ ਲਾਸ਼ ਨੂੰ ਸਸਕਾਰ ਲਈ ਉਸ ਦੇ ਜੱਦੀ ਪਿੰਡ ਲਿਆਂਦਾ ਜਾਵੇਗਾ।

Get the latest update about Amarpreet Amri Punjab kabaddi player, check out more about Amarpreet Amri died, moga kabaddiplayer Amarpreet Amri, Amarpreet Amri & kabaddi player Amarpreet Amri

Like us on Facebook or follow us on Twitter for more updates.