ਲਾਈਵ ਸ਼ੋਅ 'ਚ ਦਰਸ਼ਕ ਨੇ ਦਿਲਪ੍ਰੀਤ ਢਿਲੋਂ ਨੂੰ ਕੱਢੀ ਗਾਲ, ਗਾਇਕ ਨੇ ਅੱਧ ਵਿਚਾਲੇ ਸ਼ੋਅ ਛੱਡਣ ਦਾ ਕੀਤਾ ਫੈਸਲਾ, ਵੀਡੀਓ ਵਾਇਰਲ

ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੀ ਲਾਈਵ ਸ਼ੋਅ 'ਚ ਪਰਫਾਰਮ ਕਰਦੇ ਹੋਏ ਦਰਸ਼ਕਾਂ ਨਾਲ ਹੋਈ ਬਹਿਸ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਿਆ ਹੈ...

ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੀ ਲਾਈਵ ਸ਼ੋਅ 'ਚ ਪਰਫਾਰਮ ਕਰਦੇ ਹੋਏ ਦਰਸ਼ਕਾਂ ਨਾਲ ਹੋਈ ਬਹਿਸ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਿਆ ਹੈ। ਜਿਸ 'ਚ ਇਕ ਅਖਾੜਾ ਨਾਮਕ ਲਾਈਵ ਸ਼ੋਆਂ 'ਚ ਦਰਸ਼ਕਾਂ ਨਾਲ ਕਿਸੇ ਗੱਲ ਤੋਂ ਗੁੱਸੇ 'ਚ ਗੱਲ ਕਰਦੇ ਦਿਖਾਈ ਦੇ ਰਿਹਾ ਹੈ। ਬਹਿਸ ਤੋਂ ਬਾਅਦ ਦਿਲਪ੍ਰੀਤ ਬਹੁਤ ਪਰੇਸ਼ਾਨ ਹੋ ਗਿਆ ਅਤੇ 'ਅਖਾੜਾ' ਨਾਮਕ ਲਾਈਵ ਸ਼ੋਅ ਛੱਡਣ ਦਾ ਫੈਸਲਾ ਕੀਤਾ।
ਜਾਣਕਾਰੀ ਮੁਤਾਬਿਕ ਬਹਿਸ ਦਾ ਮੁੱਖ ਕਾਰਨ ਇਹ ਸੀ ਕਿ ਦਿਲਪ੍ਰੀਤ ਢਿੱਲੋਂ ਦੇ ਲਾਈਵ ਸ਼ੋਅ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਮੌਜੂਦ ਸੀ। ਪ੍ਰਸ਼ੰਸਕ ਨੇ ਗਾਇਕ ਨੂੰ ਸਿੱਧੂ ਮੂਸੇਵਾਲਾ ਦੀ ਸਿਗਨੇਚਰ ਮੂਵ (ਥਾਪੀ) ਮਾਰਨ ਦੀ ਬੇਨਤੀ ਕੀਤੀ। ਜਿਵੇਂ ਹੀ ਗਾਇਕ ਨੇ ਮੰਗ ਨੂੰ ਨਜ਼ਰਅੰਦਾਜ਼ ਕੀਤਾ ਤਾਂ ਪ੍ਰਸ਼ੰਸਕ ਨੇ ਗੁੱਸੇ 'ਚ ਆ ਕੇ ਉਸ ਨਾਲ ਗਾਲ ਕੱਢ ਦਿੱਤੀ। ਇਸ ਤੋਂ ਬਾਅਦ, ਦਿਲਪ੍ਰੀਤ ਅਤੇ ਉਨ੍ਹਾਂ ਪ੍ਰਸ਼ੰਸ਼ਕ ਦੇ ਵਿਚਕਾਰ ਬਹਿਸ ਹੋਣਾ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਦਿਲਪ੍ਰੀਤ ਨੇ ਵਿਚਕਾਰ ਹੀ ਲਾਈਵ ਸ਼ੋਅ ਛੱਡਣ ਦਾ ਫੈਸਲਾ ਕੀਤਾ।


ਸ਼ੋਅ ਦੇ ਪ੍ਰਬੰਧਕਾਂ ਨੇ ਉਸ ਨੂੰ ਸ਼ਾਂਤ ਕੀਤਾ ਅਤੇ ਸਾਰਾ ਮਾਮਲਾ ਸੁਲਝਾਇਆ। ਸਾਰੀ ਘਟਨਾ ਵਾਪਰਨ ਤੋਂ ਬਾਅਦ, ਗਾਇਕ ਨੇ ਅਖੀਰ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਸਿਗਨੇਚਰ ਮੂਵ ਥਾਪੀ ਮਾਰੀ।

Get the latest update about latest dilpreet dillon video, check out more about dilpreet dillon, dilpreet dillon live show video, akhara live show & viral video oh dilpreet dillon

Like us on Facebook or follow us on Twitter for more updates.