ਲੁਧਿਆਣਾ ਮੀਨਾ ਬਾਜ਼ਾਰ 'ਚ ਕਪੜੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਹੋਇਆ ਸਵਾਹ

ਸ਼ਹਿਰ ਦੇ ਮੀਨਾ ਬਾਜ਼ਾਰ ਚ ਇਕ ਹਾਦਸਾ ਵਾਪਰਿਆ ਹੈ ਜਿਸ 'ਚ ਅੱਗ ਲਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਵੀਰਵਾਰ ਤੜਕੇ ਘੰਟਾ ਘਰ ਨੇੜੇ ਮੀਨਾ ਬਾਜ਼ਾਰ ਦੀ ਇੱਕ ਦੁਕਾਨ ਦੀ ਤੀਜੀ ਮੰਜ਼ਿਲ ਵਿੱਚ ਅੱਗ ਲੱਗ ਗਈ...

ਲੁਧਿਆਣਾ:- ਸ਼ਹਿਰ ਦੇ ਮੀਨਾ ਬਾਜ਼ਾਰ ਚ ਇਕ ਹਾਦਸਾ ਵਾਪਰਿਆ ਹੈ ਜਿਸ 'ਚ ਅੱਗ ਲਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਵੀਰਵਾਰ ਤੜਕੇ ਘੰਟਾ ਘਰ ਨੇੜੇ ਮੀਨਾ ਬਾਜ਼ਾਰ ਦੀ ਇੱਕ ਦੁਕਾਨ ਦੀ ਤੀਜੀ ਮੰਜ਼ਿਲ ਵਿੱਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ 'ਚ ਲੈ ਲਿਆ।  ਜਿਸ ਕਰਕੇ ਦੁਕਾਨ ਦ ਪੂਰਾ ਸਮਾਂ ਸੜ ਸਵਾਹ ਹੋ ਗਿਆ ਜਿਸ ਤੋਂ ਬਾਅਦ ਫਾਇਰ ਬ੍ਰੀਗੇਡ ਦੀਆਂ ਗਦੀਆਂ ਨੇ ਅੱਗ ਤੇ ਕਾਬੂ ਪਾਇਆ।  


ਦੁਕਾਨ ਮਾਲਕ ਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਸ਼ਾਲਾਂ ਢੋਣ ਦਾ ਕੰਮ ਕੀਤਾ ਜਾਂਦਾ ਹੈ। ਰਾਤ ਸਮੇਂ ਉਹ ਦੁਕਾਨ ਬੰਦ ਕਰਕੇ ਚਲਾ ਗਿਆ ਸੀ। ਉਸ ਨੂੰ ਸਵੇਰੇ ਗੁਆਂਢੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ 'ਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਮੈਂ ਦੁਕਾਨ 'ਤੇ ਆਇਆ ਤਾਂ ਮੈਂ ਹੈਰਾਨ ਰਹਿ ਗਿਆ। ਦੁਕਾਨ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਖੁਸ਼ਕਿਸਮਤੀ ਨਾਲ ਅੱਗ 'ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ, ਨਹੀਂ ਤਾਂ ਹੇਠਾਂ ਦੀਆਂ ਬਾਕੀ ਦੋ ਮੰਜ਼ਿਲਾਂ ਨੂੰ ਅੱਗ ਲੱਗ ਸਕਦੀ ਸੀ। 

ਥਾਣਾ ਕੋਤਵਾਲੀ ਦੀ ਪੁਲੀਸ ਮੌਕੇ ’ਤੇ ਪੁੱਜ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।


 

Get the latest update about TRUE SCOOP PUNJABI, check out more about LUDHIANA FIRE, MEENA BAZAR LUDHIANA FIRE & LUDHIANA NEWS

Like us on Facebook or follow us on Twitter for more updates.