ਪ੍ਰਤਾਪ ਨਗਰ 'ਚ ਸ਼ਾਰਟ ਸਰਕਟ ਕਾਰਨ ਪ੍ਰਿੰਟਿੰਗ ਦੀ ਦੁਕਾਨ ਵਿਚ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਤਹਿਤ ਪੈਂਦੇ ਪ੍ਰਤਾਪ ਬਾਗ ਦੇ ਇਲਾਕੇ ਦੇ ਵਿੱਚ ਦੇਰ ਰਾਤ ਪ੍ਰਿੰਟਿੰਗ ਪ੍ਰੈੱਸ ਦੀ ਦੁਕਾਨ ਵਿਚ ਸ਼ਾਰਟ ਸਰਕਟ ਦੇ ਕਾਰਨ ਭਿਆਨਕ ਅੱਗ ਲੱਗ ਗਈ। ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ...

ਜਲੰਧਰ: ਕੱਲ ਸ਼ਹਿਰ ਦੇ ਪ੍ਰਤਾਪ ਨਗਰ ਇਲਾਕੇ 'ਚ ਰਾਤ ਨੂੰ ਇੱਕ ਦੁਕਾਨ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੋਕ ਕਾਫੀ ਦਹਿਸ਼ਤ 'ਚ ਆ ਗਏ। ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਤਹਿਤ ਪੈਂਦੇ ਪ੍ਰਤਾਪ ਬਾਗ ਦੇ ਇਲਾਕੇ ਦੇ ਵਿੱਚ ਦੇਰ ਰਾਤ ਪ੍ਰਿੰਟਿੰਗ ਪ੍ਰੈੱਸ ਦੀ ਦੁਕਾਨ ਵਿਚ ਸ਼ਾਰਟ ਸਰਕਟ ਦੇ ਕਾਰਨ ਭਿਆਨਕ ਅੱਗ ਲੱਗ ਗਈ। ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਪੰਦਰਾਂ ਤੋਂ ਵੀਹ ਮਿੰਟ ਦੇ ਵਿਚ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। 


ਜਾਣਕਾਰੀ ਦੇਂਦਿਆਂ ਸ੍ਰੀ ਬਾਲਾ ਜੀ ਆਟਰਸ ਸ਼ੋਅ ਦੇ ਮਾਲਿਕ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਦੀ ਇਸ ਦੁਕਾਨ ਦੇ ਵਿੱਚ ਭਿਆਨਕ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ ਸੀ।  ਜਿਸ ਤੇ ਆਸ ਪਾਸ ਸਥਿਤ ਇਕ ਹੋਟਲ ਦੇ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਇਸ ਸਬੰਧੀ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੀ ਦੁਕਾਨ ਵਿਚੋਂ ਧੂੰਆਂ ਨਿਕਲ ਰਿਹਾ ਹੈ। ਜਿਸ ਤੇ ਉਨ੍ਹਾਂ ਨੇ ਜਦੋਂ ਆ ਕੇ ਦੇਖਿਆ ਤਾਂ ਦੁਕਾਨ ਦੇ ਵਿਚ ਅੱਗ ਲੱਗੀ ਹੋਈ ਸੀ ਤੇ ਉਨ੍ਹਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।  

ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਅੱਗ ਦੇ ਕਾਰਨ ਅੰਦਰ ਪਈ ਮਸ਼ੀਨਾਂ ਵੀ ਸੜ ਕੇ ਖ਼ਰਾਬ ਹੋ ਗਈਆਂ ਹਨ ਜਿਸ ਦੇ ਵਿਚ ਉਨ੍ਹਾਂ ਦਾ ਕੁੱਲ ਵੀਹ ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ।



Get the latest update about punjabi news, check out more about jalandhar news, truescooppunjabi, fire & punjabi news

Like us on Facebook or follow us on Twitter for more updates.