ਕੈਨੇਡਾ ਦੇ ਵਿਲੇਜ ਵ੍ਹਿਸਲ 'ਚ ਹੋਈ ਗੈਂਗਵਾਰ, ਮਾਰੇ ਗਏ 2 ਪੰਜਾਬੀ ਨੌਜਵਾਨ

ਇਹ ਗੈਂਗਵਾਰ ਕੈਨੇਡਾ ਦੇ ਵਿਲੇਜ ਵ੍ਹਿਸਲ 'ਚ ਹੋਈ, ਜਿਸ 'ਚ ਦੋ ਪੰਜਾਬੀਆਂ ਦੇ ਮਾਰੇ ਜਾਣ ਦੀ ਖਬਰ ਆਈ ਹੈ। ਇਨ੍ਹਾਂ ਮ੍ਰਿਤਕਾਂ ਵਿਚੋਂ ਇਕ ਦੀ ਪਹਿਚਾਣ ਪੰਜਾਬੀ ਗੈਂਗਸਟਰ ਬ੍ਰਦਰਜ਼ ਕੀਪਰਜ਼ ਗੈਂਗ ਦੇ ਮਨਿੰਦਰ ਧਾਲੀਵਾਲ (29) ਵਜੋਂ ਹੋਈ ਹੈ...

ਕੈਨੇਡਾ 'ਚ ਹੋਈ ਭਿਆਨਕ ਗੈਂਗਵਾਰ ਹੋਣ ਦੀ ਖਬਰ ਆਈ ਹੈ। ਇਹ ਗੈਂਗਵਾਰ ਕੈਨੇਡਾ ਦੇ ਵਿਲੇਜ ਵ੍ਹਿਸਲ 'ਚ ਹੋਈ, ਜਿਸ 'ਚ ਦੋ ਪੰਜਾਬੀਆਂ ਦੇ ਮਾਰੇ ਜਾਣ ਦੀ ਖਬਰ ਆਈ ਹੈ। ਇਨ੍ਹਾਂ ਮ੍ਰਿਤਕਾਂ ਵਿਚੋਂ ਇਕ ਦੀ ਪਹਿਚਾਣ ਪੰਜਾਬੀ ਗੈਂਗਸਟਰ ਬ੍ਰਦਰਜ਼ ਕੀਪਰਜ਼ ਗੈਂਗ ਦੇ ਮਨਿੰਦਰ ਧਾਲੀਵਾਲ (29) ਵਜੋਂ ਹੋਈ ਹੈ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਮ੍ਰਿਤਕ ਦੀ ਪਹਿਚਾਣ ਟਰੱਕ ਚਾਲਕ ਨੌਜਵਾਨ ਸਮਰੂਪ ਗਿੱਲ ਵਜੋਂ ਹੋਈ ਹੈ। ਜਿਸ ਦੀ ਗੋਲ਼ੀ ਲੱਗਣ ਕਾਰਨ ਹਸਪਤਾਲ ਲਿਜਾਂਦੇ ਮੌਤ ਹੋ ਗਈ। ਪੁਲਿਸ ਨੇ  ਮੌਕੇ 'ਤੇ ਪਹੁੰਚ ਸ਼ੂਟਰਾਂ ਨੂੰ ਕਾਬੂ ਕਰ ਲਿਆ ਹੈ।
'ਵੈਨਕੂਵਰ ਸਨ' ਦੀ ਰਿਪੋਰਟ ਅਨੁਸਾਰ ਕੈਨੇਡਾ 'ਚ ਵ੍ਹਿਸਲ ਵਿਲੇਜ ਦੇ ਇਕ ਹੋਟਲ ਨੇੜੇ ਹੋਈ ਗੋਲ਼ੀਬਾਰੀ ਦੌਰਾਨ ਬ੍ਰਦਰਜ਼ ਕੀਪਰ ਗੈਂਗ ਦਾ ਮੈਂਬਰ ਮਨਿੰਦਰ ਧਾਲੀਵਾਲ(29) ਆਪਣੇ ਇਕ ਸਾਥੀ ਸਮਰੂਪ ਗਿੱਲ ਨਾਲ ਮੌਜੂਦ ਸੀ। ਇਥੇ ਅਚਾਨਕ ਹੀ ਗੈਂਗਸਟਰ ਆਪਸ 'ਚ ਭਿੜ ਗਏ ਜਿਸ ਕਾਰਨ ਮਨਿੰਦਰ ਧਾਲੀਵਾਲ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗਿੱਲ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਗਿੱਲ ਨੂੰ ਲੋਕਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। 

ਦਸ ਦਈਏ ਕਿ ਪਿਛਲੇ ਸਾਲ ਮਨਿੰਦਰ ਧਾਲੀਵਾਲ ਦੇ ਵੱਡੇ ਭਰਾ ਦੀ ਵੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਰ ਦੂਜੇ ਮ੍ਰਿਤਕ ਸਮਰੂਪ ਗਿੱਲ ਦਾ ਗੈਂਗ ਨਾਲ ਕੋਈ ਸੰਬੰਧ ਨਹੀਂ ਹੈ।

Get the latest update about maninder dhaliwal gangster, check out more about Canada gang war, gang war in Canada, whistler shooting & gang war

Like us on Facebook or follow us on Twitter for more updates.