ਲੁਧਿਆਣਾ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, ਪਿਤਾ ਨੇ ਗਲਾ ਦਬਾ ਕੇ ਆਪਣੇ 8 ਸਾਲਾਂ ਪੁੱਤ ਦੀ ਕੀਤੀ ਹੱਤਿਆ

ਇਹ ਘਟਨਾ ਲੁਧਿਆਣਾ 'ਚ ਵਾਪਰੀ ਹੈ। ਜਿਥੇ ਇਕ ਪਿਤਾ ਹੀ ਆਪਣੇ ਪੁੱਤਰ ਦੀ ਜਾਨ ਦਾ ਦੁਸ਼ਮਣ ਬਣ ਗਿਆ। ਇਸ ਪਿਤਾ ਨੇ ਆਪਣੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਬਿਜਲੀ ਦਾ ਕਰੰਟ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ...

ਇਹ ਘਟਨਾ ਲੁਧਿਆਣਾ 'ਚ ਵਾਪਰੀ ਹੈ। ਜਿਥੇ ਇਕ ਪਿਤਾ ਹੀ ਆਪਣੇ ਪੁੱਤਰ ਦੀ ਜਾਨ ਦਾ ਦੁਸ਼ਮਣ ਬਣ ਗਿਆ। ਇਸ ਪਿਤਾ ਨੇ ਆਪਣੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਬਿਜਲੀ ਦਾ ਕਰੰਟ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਦੀ ਜਾਨ ਬਚ ਗਈ। ਸਾਹਨੇਵਾਲ ਪੁਲਸ ਨੇ ਮੌਕੇ ਤੇ ਪਹੁੰਚ ਕੇ ਉਸ ਪਿਤਾ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। 


ਜਾਣਕਾਰੀ ਮੁਤਾਬਿਕ ਇਹ ਘਟਨਾ ਲੁਧਿਆਣਾ ਦੇ ਮੇਹਰਬਾਨ ਕੀ ਬਾਜਰਾ ਕਾਲੋਨੀ ਇਲਾਕੇ ਦੀ ਹੈ। ਜਿਥੇ ਇਕ ਪਿਤਾ ਨੇ ਆਪਣੇ ਬੇਟੇ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਦੀ ਮੌਤ ਤੋਂ ਬਾਅਦ ਉਸ ਨੇ ਵੀ ਬਿਜਲੀ ਦਾ ਕਰੰਟ ਲਗਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪਰ ਕਾਮਯਾਬ ਨਹੀਂ ਹੋਏ। ਮੁਲਜ਼ਮ ਦੀ ਪਛਾਣ ਜਗਦੀਸ਼ ਸਿੰਘ (35) ਵਾਸੀ ਬਾਜੜਾ ਕਲੋਨੀ ਵਜੋਂ ਹੋਈ ਹੈ। ਮਰਨ ਵਾਲਾ ਉਸ ਦਾ 8 ਸਾਲਾ ਪੁੱਤਰ ਗੁਰਸ਼ਰਨ ਸਿੰਘ ਸੀ।

ਥਾਣਾ ਇੰਚਾਰਜ ਨੇ ਉਕਤ ਮਾਮਲਾ ਮ੍ਰਿਤਕ ਦੇ ਦਾਦਾ ਗਣੇਸ਼ ਸਿੰਘ ਦੀ ਸ਼ਿਕਾਇਤ 'ਤੇ ਦਰਜ ਕਰਵਾਇਆ ਹੈ। ਆਪਣੇ ਬਿਆਨ ਵਿੱਚ ਉਸ ਨੇ ਦੱਸਿਆ ਕਿ 14 ਅਗਸਤ ਦੀ ਰਾਤ ਨੂੰ ਉਹ ਖਾਣਾ ਖਾ ਕੇ ਸੌਂ ਗਏ। ਉਸ ਦਾ ਲੜਕਾ ਜਗਦੀਸ਼ ਸਿੰਘ ਅਤੇ ਪੋਤਾ ਗੁਰਸ਼ਰਨ ਸਿੰਘ ਵੱਖ-ਵੱਖ ਕਮਰਿਆਂ ਵਿੱਚ ਸੁੱਤੇ ਹੋਏ ਸਨ। ਅੱਧੀ ਰਾਤ ਨੂੰ ਉਸ ਨੇ ਜਗਦੀਸ਼ ਸਿੰਘ ਦੇ ਰੌਲਾ ਪਾਉਣ ਦੀ ਆਵਾਜ਼ ਸੁਣੀ ਤਾਂ ਉਹ ਆਪਣੇ ਕਮਰੇ ਵੱਲ ਭੱਜਿਆ ਤਾਂ ਦੇਖਿਆ ਕਿ ਜਗਦੀਸ਼ ਸਿੰਘ ਹੇਠਾਂ ਫਰਸ਼ 'ਤੇ ਬੈਠਾ ਸੀ। ਜਦਕਿ ਗੁਰਸ਼ਰਨ ਸਿੰਘ ਮੰਜੇ 'ਤੇ ਮ੍ਰਿਤਕ ਪਿਆ ਸੀ। ਮੁਲਜ਼ਮਾਂ ਨੇ ਉਸ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ:- ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ 'ਚ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ਹੋਇਆ ਲਾਜ਼ਮੀ

ਗਣੇਸ਼ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਓਵਰਲਾਕ ਫੋਲਡਿੰਗ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਦੀ ਕਰੀਬ 20 ਦਿਨ ਪਹਿਲਾਂ ਮੌਤ ਹੋ ਗਈ ਸੀ। ਪਤਨੀ ਦੀ ਮੌਤ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਐਤਵਾਰ ਰਾਤ ਨੂੰ ਉਸ ਨੇ ਬੇਟੇ ਨੂੰ ਦੱਸਿਆ ਕਿ ਉਹ ਦੋਵੇਂ ਮਰ ਰਹੇ ਹਨ ਅਤੇ ਮਾਂ ਕੋਲ ਜਾ ਰਹੇ ਹਨ। ਜਿਸ ਤੋਂ ਬਾਅਦ ਉਸ ਨੇ ਰੱਸੀ ਨਾਲ ਗਲਾ ਘੁੱਟ ਕੇ ਬੇਟੇ ਦਾ ਕਤਲ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਇਲਾਕੇ ਵਿਚ ਕਾਫੀ ਚਰਚਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Get the latest update about Punjab latest news, check out more about Ludhiana news, Ludhiana man murder his son, Punjab news & Ludhiana news

Like us on Facebook or follow us on Twitter for more updates.