ਅੰਮ੍ਰਿਤਸਰ ਚ ਹਿੰਦੂ ਨੇਤਾ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ

ਅੱਜ ਅੰਮ੍ਰਿਤਸਰ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇੱਥੇ ਗੋਪਾਲ ਮੰਦਰ ਨੇੜੇ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਹਿੰਦੂ ਨੇਤਾ ਅਤੇ ਸੁਧੀਰ ਕੁਮਾਰ ਸੂਰੀ ਨੂੰ ਦਿਨ-ਦਿਹਾੜੇ 3.30 ਦੇ ਨੇੜੇ ਗੋਲੀ ਮਾਰ ਦਿੱਤੀ ਗਈ।

ਅੱਜ ਅੰਮ੍ਰਿਤਸਰ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇੱਥੇ ਗੋਪਾਲ ਮੰਦਰ ਨੇੜੇ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਹਿੰਦੂ ਨੇਤਾ ਅਤੇ ਸੁਧੀਰ ਕੁਮਾਰ ਸੂਰੀ ਨੂੰ ਦਿਨ-ਦਿਹਾੜੇ 3.30 ਦੇ ਨੇੜੇ ਗੋਲੀ ਮਾਰ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਦੀ ਹੱਤਿਆ ਦੇ ਬਾਅਦ ਮਹੌਲ ਤਣਾਅਪੂਰਨ ਹੋ ਗਿਆ। ਜਾਣਕਾਰੀ ਅਨੁਸਾਰ ਉਹਨਾਂ ਦੇ ਸਹਿਯੋਗੀਆਂ ਦੁਆਰਾ ਉਹਨਾਂ ਨੂੰ ਏਸਕੌਰਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ,ਜਿਥੇ ਉਹਨਾਂ ਦੀ ਮੌਤ ਹੋ ਗਈ ਸੀ।
 
ਨੇਤਾ ਸੁਧੀਰ ਸੂਰੀ ਦੀ ਹੱਤਿਆ ਦੇ ਬਾਅਦ ਅੰਮ੍ਰਿਤਸਰ ਵਿੱਚ ਤਣਾਅ ਵਧ ਗਿਆ ਹੈ।ਨੇਤਾ ਸੁਧੀਰ ਸੂਰੀ ਦੀ ਹੱਤਿਆ ਦੇ ਬਾਅਦ ਤਣਾਅ ਵਧ ਜਾਣ ਕਾਰਨ ਵੱਡੀ ਗਿਣਤੀ ਵਿੱਚ ਪੁਲਿਸ ਟੀਮ ਨੇ ਸਥਿਤੀ ਨੂੰ ਕੰਟਰੋਲ ਕੀਤਾ । ਬੀਤੇ ਦਿਨੀ ਹਿੰਦੂ ਦੈਵੀ ਦੇਵਤਿਆਂ ਦੀਆ ਮੂਰਤੀਆਂ ਕੂੜਦਾਨ ਬਰਾਮਦ ਹੋਣ ਤੇ ਸ਼ਿਵਸੈਨਾ ਦੇ ਨੇਤਾ ਪ੍ਰਦਰਸ਼ਨ ਕਰ ਰਹੇ ਸਨ |

 ਪ੍ਰਦਰਸ਼ਨ ਦੇ ਦੌਰਾਨ ਉਹਨਾਂ ਨੂੰ ਗੋਲੀ ਮਾਰੀ ਗਈ ਸੀ ,ਸੁਧੀਰ ਸੂਰੀ ਸ਼ਿਵ ਸੈਨਾ ਹਿੰਦੂਸਤਾਨ ਦੇ ਪ੍ਰਧਾਨ ਸਨ,ਓਹਨਾ ਤੇ 6   ਗੋਲੀਆਂ ਚਲਾਈਆਂ ਹਨ। ਜਿਕਰਜੋਗ ਹੈ  ਕਿ ਪਿਛਲੇ ਕੁਝ ਸਮੇਂ ਤੋਂ ਸੁਧਰੀ ਸੂਰੀ ਉੱਤੇ ਹਮਲਾ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਸੀ। ਪੁਲਿਸ ਨੇ ਵੀ ਪਿਛਲੇ ਮਹੀਨੇ ਕੁਝ ਗੈਂਗਸਟਰ ਨੂੰ ਗਿਰਫਤਾਰ  ਵੀ ਕੀਤਾ ਸੀ। ਪੁੱਛਗਿੱਛ  ਦੌਰਾਨ ਸਵਾਲਾਂ ਦੇ ਜਵਾਬਾਂ ਨੇ ਇਹ ਖੁਲਾਸਾ ਕੀਤਾ ਸੀ। ਕਿ ਓਹਨਾ ਦੀ ਹਤਿਆ ਦੀ ਯੋਜਨਾ ਕੀਤੀ ਜਾ ਰਹੀ ਸੀ , ਪ੍ਰੰਤੂ ਅੱਜ ਦਿੰਨ ਦਿਹਾੜੇ ਗੋਪਾਲ ਮੰਦਿਰ ਦੇ ਨੇੜੇ ਗੋਲੀ ਕਿ ਮਾਰ ਹੱਤਿਆ ਕਰ ਦਿੱਤੀ ਗਈ ਹੈ |

Get the latest update about sudhir suri death, check out more about shivsena leader sudir suri dead in amritsar

Like us on Facebook or follow us on Twitter for more updates.