ਜਲੰਧਰ 'ਚ ਵੱਡਾ ਹਾਦਸਾ ਟਲਿਆ, ਭਗਵਾਨ ਵਾਲਮੀਕੀ ਚੌਂਕ ਵਿਖੇ ਚੱਲਦੀ ਗੱਡੀ ਨੂੰ ਲੱਗੀ ਅੱਗ

ਜਲੰਧਰ ਦੇ ਭਗਵਾਨ ਵਾਲਮੀਕੀ ਚੌਂਕ ਵਿਖੇ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਕਿ ਇਕ ਕਾਰ ਨੂੰ ਅਚਾਨਕ ਹੀ ਅੱਗੇ ਅੱਗ ਲੱਗ ਗਈ। ਮੌਕੇ ਉੱਤੇ ਹੀ ਪੁਲਿਸ ਦਾ ਨਾਕਾ ਵੀ ਮੌਜੂਦ ਸੀ ਅਤੇ ਪੁਲਿਸ ਨੇ ਲੋਕਾਂ ਦੇ ਸਹਿਯੋਗ...

ਜਲੰਧਰ- ਜਲੰਧਰ ਦੇ ਭਗਵਾਨ ਵਾਲਮੀਕੀ ਚੌਂਕ ਵਿਖੇ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਕਿ ਇਕ ਕਾਰ ਨੂੰ ਅਚਾਨਕ ਹੀ ਅੱਗੇ ਅੱਗ ਲੱਗ ਗਈ। ਮੌਕੇ ਉੱਤੇ ਹੀ ਪੁਲਿਸ ਦਾ ਨਾਕਾ ਵੀ ਮੌਜੂਦ ਸੀ ਅਤੇ ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ ਗੱਡੀ ਉੱਤੇ ਪਾਣੀ ਪਾ ਕੇ ਅੱਗ ਉੱਤੇ ਕਾਬੂ ਪਾਇਆ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਮਾਲਕ ਨੇ ਦੱਸਿਆ ਕਿ ਉਹ ਪਿੱਛੋਂ ਆਪਣੀ ਗੱਡੀ ਠੀਕ ਕਰਾ ਕੇ ਆਏ ਸਨ ਤੇ ਜਦੋਂ ਹੀ ਉਹ ਭਗਵਾਨ ਵਾਲਮੀਕਿ ਚੌਕ ਤੱਕ ਪੁੱਜੇ ਤਾਂ ਅੱਗੋਂ ਇੰਜਣ ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਅਚਾਨਕ ਹੀ ਅੱਗ ਲੱਗ ਗਈ ਤਾਂ ਉਸੇ ਵੇਲੇ ਉਹ ਗੱਡੀ ਵਿਚੋਂ ਬਾਹਰ ਨਿਕਲ ਆਏ।  ਪੁਲਿਸ ਪ੍ਰਸ਼ਾਸਨ ਵੀ ਉੱਥੇ ਮੌਜੂਦ ਸੀ ਅਤੇ ਪੁਲਿਸ ਦੇ ਅਧਿਕਾਰੀ ਵੀ ਤੁਰੰਤ ਹੀ ਉਥੇ ਮੌਕੇ ਉੱਤੇ ਆ ਗਏ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਅੱਗ ਉੱਤੇ ਕਾਬੂ ਪਾ ਲਿਆ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। 

Get the latest update about Online Punjabi News, check out more about caught fire, moving vehicle, Jalandhar & Bhagwan Valmiki Chowk

Like us on Facebook or follow us on Twitter for more updates.