ਘਰੋਂ ਸੈਰ ਕਰਨ ਗਏ ਵਿਅਕਤੀ 'ਤੇ ਚੱਲੀ ਗੋਲੀ ; ਖੁਸ਼ਕਿਸਮਤੀ ਸੀ ਕਿ ਬਚ ਗਈ ਜਾਨ, ਪੁਲਿਸ ਮਾਮਲੇ ਦੀ ਕਰ ਰਹੀ ਜਾਂਚ

ਅੰਮ੍ਰਿਤਸਰ- ਮਾਮਲਾ ਹਰੀ ਪੁਰਾ ਇਲਾਕੇ ਦੇ ਰਹਿਣ ਵਾਲੇ ਪਵਨ ਕੁਮਾਰ ਨਾਮ ਦੇ ਵਿਅਕਤੀ

ਅੰਮ੍ਰਿਤਸਰ- ਮਾਮਲਾ ਹਰੀ ਪੁਰਾ ਇਲਾਕੇ ਦੇ ਰਹਿਣ ਵਾਲੇ ਪਵਨ ਕੁਮਾਰ ਨਾਮ ਦੇ ਵਿਅਕਤੀ ਉਪਰ ਗੋਲੀ ਚਲਣ ਦਾ ਹੈ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਰਾਤ ਸੈਰ ਕਰਨ ਲਈ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਨਜ਼ਦੀਕ ਜਵਾਲਾ ਫਲੋਰ ਮਿਲ ਨਜਦੀਕ ਸੈਰ ਕਰ ਰਿਹਾ ਸੀ। ਅਚਾਨਕ ਇੱਕ ਗੋਲੀ ਦੀ ਅਵਾਜ਼ ਨਾਲ ਆਲੇ ਦੁਆਲੇ ਦੇ ਲੋਕ ਭੱਜਣ ਲਗੇ ਤਾਂ ਉਸ ਨੂੰ ਪਤਾ ਲਗਾ ਕਿ ਗੋਲੀ ਚਲੀ ਹੈ। 
ਇਸ ਮੌਕੇ ਪਵਨ ਕੁਮਾਰ ਨੇ ਦੱਸਿਆ ਕਿ ਗੋਲੀ ਦੀ ਅਵਾਜ਼ ਸੁਣਨ ਤੋਂ ਬਾਅਦ ਜਦੋਂ ਉਸਨੇ ਗੋਲੀ ਚਲਾਉਣ ਵਾਲੇ ਵੱਲ ਦੇਖਿਆ ਤੇ ਉਹ ਦੁਬਾਰਾ ਗੋਲੀ ਚਲਾਉਣ ਲੱਈ ਅੱਗੇ ਵਧਿਆ ਪਰ ਖੁਸ਼ਕਿਸਮਤੀ ਰਹੀ ਕੀ ਗੋਲੀ ਨਹੀਂ ਚੱਲੀ ਅਤੇ ਗੋਲੀ ਚਲਾਉਣ ਵਾਲਾ ਅਣਪਛਾਤਾ ਵਿਅਕਤੀ ਆਪਣੇ ਸਾਥੀ ਨਾਲ ਜੋ ਕਿ ਮੌਟਰਸਾਇਕਲ 'ਤੇ ਸੀ ਫਰਾਰ ਹੋ ਗਿਆ। ਇਸ ਸੰਬਧੀ ਪਵਨ ਕੁਮਾਰ ਵਲੋਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਇਹਨਾ ਹਮਲਾਵਰਾਂ ਨੂੰ ਫੜਣ ਦੀ ਅਪੀਲ ਕੀਤੀ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਅਤੇ ਮੌਕੇ 'ਤੇ ਉਨ੍ਹਾਂ ਨੂੰ ਇਕ ਖੋਲ ਵੀ ਬਰਾਮਦ ਹੋਇਆ ਹੈ, ਜਿਸ ਤੋਂ ਪਤਾ ਚੱਲਿਆ ਹੈ ਕਿ ਇਕ ਗੋਲੀ ਚੱਲੀ ਹੈ। ਪੁਲਿਸ ਮੌਕੇ 'ਤੇ ਪਹੁੰਚ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ।


Get the latest update about truescoop news, check out more about punjab news & latest news

Like us on Facebook or follow us on Twitter for more updates.