ਲੁਕਣਮਿਚੀ ਖੇਡ ਦੇ ਬਹਾਨੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਮਾਂ ਨੇ ਪਾਣੀ ਦੀ ਟੈਂਕੀ 'ਚ ਡੋਬੀ 9 ਸਾਲਾਂ ਬੱਚੀ, ਫਿਰ ਕੀਤੀ ਆਤਮਹੱਤਿਆ

ਇਹ ਦਰਦਨਾਕ ਘਟਨਾ ਹੁਸਿ਼ਆਰਪੁਰ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਇਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਮਾਂ ਵਲੋਂ ਖੇਡ ਖੇਡ ਦੇ ਬਹਾਨੇ ਆਪਣੇ ਹੀ ਬੱਚਿਆਂ ਦੀ ਜਾਨ ਲੈਣ ਦਾ ਜਾਲ ਬੁਣਿਆ ਗਿਆ

ਇਹ ਦਰਦਨਾਕ ਘਟਨਾ ਹੁਸਿ਼ਆਰਪੁਰ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਇਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਮਾਂ ਵਲੋਂ ਖੇਡ ਖੇਡ ਦੇ ਬਹਾਨੇ ਆਪਣੇ ਹੀ ਬੱਚਿਆਂ ਦੀ ਜਾਨ ਲੈਣ ਦਾ ਜਾਲ ਬੁਣਿਆ ਗਿਆ। ਇਸ ਮਾਂ ਦੇ ਵਲੋਂ ਲੁਕਣਮਿਚੀ ਖੇਡਣ ਬਹਾਨੇ ਪਹਿਲਾਂ ਆਪਣੀ 9 ਸਾਲਾਂ ਬੱਚੀ ਨੂੰ ਪਾਣੀ ਦੀ ਟੈਂਕੀ 'ਚ ਡੋਬਣ ਤੋਂ ਬਾਅਦ ਆਪਣੇ ਨੋਵੀਂ 'ਚ ਪੜ੍ਹਦੇ ਪੁੱਤ ਨੂੰ ਫਾਹਾ ਦੇਣ ਦੀ ਕੋਸਿ਼ਸ਼ ਕੀਤੀ ਤੇ ਫਿਰ ਖੁਦ ਵੀ ਆਤਮਹੱਤਿਆ ਕਰ ਲਈ। ਇਸ ਘਟਨਾ ਦੀ ਲੜਕੀ ਦੀ ਮੌਤ ਹੋ ਗਈ ਪਰੰਤੂ ਲੜਕੇ ਵਲੋਂ ਕਿਸੇ ਤਰੀਕੇ ਨਾਲ ਆਪਣਾ ਬਚਾਵ ਕਰ ਲਿਆ ਗਿਆ। ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀਆਂ ਮੌਕੇ ਤੇ ਪਹੁੰਚ ਲਾਸ਼ਾ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮਹਿਲਾ ਦੇ ਪਤੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਮਿਰਜਾਪੁਰ ਦੇ ਰਹਿਣ ਵਾਲੇ ਹਨ ਤੇ ਇਥੇ ਹੁਸਿ਼ਆਰਪੁਰ ਦੇ ਫੋਕਲ ਪੁਆਇੰਟ ਵਿਖੇ ਰਹਿ ਰਹੇ ਹਨ। ਉਸਦੀ ਪਤਨੀ ਵਿਦਿਆ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ ਤੇ ਬੀਤੇ ਦਿਨ ਉਸ ਵਲੋਂ ਘਰ 'ਚ ਬੱਚਿਆਂ ਨੂੰ ਲੁਕਣ ਮਿਚੀ ਖੇਡਣ ਦੀ ਗੱਲ ਕਹਿ ਕੇ ਅੱਖਾਂ ਦੇ ਪੱਟੀ ਬੰਨ ਦਿੱਤੀ। ਜਿਸ ਤੋਂ ਬਾਅਦ ਉਸ ਵਲੋਂ ਪਹਿਲਾਂ ਦੂਜੀ ਜਮਾਤ 'ਚ ਪੜ੍ਹਦੀ ਆਪਣੀ ਕੁੜੀ ਨੂੰ ਪਾਣੀ ਵਾਲੀ ਟੈਂਕੀ 'ਚ ਹੱਥ ਬੰਨ ਕੇ ਡੋਬ ਦਿੱਤਾ, ਜਿਸ ਤੋਂ ਬਾਅਦ ਲੜਕੇ ਨੂੰ ਵੀ ਫਾਹਾ ਦੇ ਦਿੱਤਾ ਤੇ ਬਾਅਦ 'ਚ ਖੁਦ ਵੀ ਉਸ ਵਲੋਂ ਆਤਮ ਹੱਤਿਆ ਕਰ ਲਈ ਗਈ। ਉਸਨੇ ਦੱਸਿਆ ਕਿ ਲੜਕੇ ਵਲੋਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਨਾਲ ਬਚਾਅ ਲਿਆ ਗਿਆ ਪਰੰਤੂ ਉਸਦੀ ਬੇਟੀ ਅਤੇ ਪਤਨੀ ਦੀ ਮੌਤ ਹੋ ਚੁੱਕੀ ਸੀ। 

ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕ ਮਹਿਲਾ ਦੇ ਪਤੀ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਐ।

Get the latest update about suicide, check out more about Punjab police, Punjab latest news, hoshiarpur & Punjab news

Like us on Facebook or follow us on Twitter for more updates.