ਜਲੰਧਰ ਤੋਂ ਲੁਧਿਆਣਾ ਜਾ ਰਹੀ ਸਰਕਾਰੀ ਬੱਸ 'ਚ ਗਰਭਵਤੀ ਨੇ ਬੱਚੀ ਨੂੰ ਦਿੱਤਾ ਜਨਮ

ਇੱਕ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਵਿਖੇ ਜਿੱਥੇ ਕਿ ਇੱਕ ਗਰਭਵਤੀ ਮਹਿਲਾਂ ਨੇ ਬਸ ਵਿੱਚ ਹੀ ਇੱਕ ਬੱਚੀ ਨੂੰ ਜਨਮ ਦੇ ਦਿੱਤਾ...

ਜਲੰਧਰ:- ਕਹਿੰਦੇ ਹਨ ਕਿ ਜਨਮ ਅਤੇ ਮਰਨ ਉਸ ਪ੍ਰਮਾਤਮਾਂ ਦੇ ਹੱਥ ਵਿੱਚ ਹੁੰਦਾ ਹੈ ਤੇ ਪ੍ਰਮਾਤਮਾਂ ਹੀ ਜਨਮ ਅਤੇ ਮੌਤ ਦਾ ਥਾਂ ਨਿਸ਼ਚਿਤ ਕਰਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਵਿਖੇ ਜਿੱਥੇ ਕਿ ਇੱਕ ਗਰਭਵਤੀ ਮਹਿਲਾਂ ਨੇ ਬਸ ਵਿੱਚ ਹੀ ਇੱਕ ਬੱਚੀ ਨੂੰ ਜਨਮ ਦੇ ਦਿੱਤਾ। ਦਰਾਸਲ ਉਕਤ ਮਹਿਲਾਂ ਸ਼ਿਵਾਨੀ ਪਤਨੀ ਅਸ਼ਵੀਰ ਵਾਸੀ ਲੁਧਿਆਣਾ ਜੋ ਕਿ ਗਰਭਵਤੀ ਸੀ। ਗਰਭਵਤੀ ਹਾਲਤ ਵਿੱਚ ਹੀ ਸਰਕਾਰੀ ਬੱਸ ਵਿੱਚ ਜਲੰਧਰ ਤੋਂ ਲੁਧਿਆਣਾ ਜਾ ਰਹੇ ਸਨ। ਅਚਾਨਕ ਫਗਵਾੜਾ ਬਸ ਸਟੈਂਡ ਵਿਖੇ ਉਕਤ ਮਹਿਲਾ ਨੇ ਬਸ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ।

 
ਇਸ ਸਬੰਧੀ ਗੱਲਬਾਤ ਕਰਦਿਆ ਪੀ.ਆਰ.ਟੀ.ਸੀ ਵਿਭਾਗ ਦੀ ਬਸ ਦੇ ਕੰਡੈਕਟਰ ਅਤੇ ਅੱਡਾ ਇੰਚਾਰਜ ਨੇ ਦੱਸਿਆ ਕਿ ਉਕਤ ਮਹਿਲਾ ਦੇ ਜਲੰਧਰ ਤੋਂ ਰਾਸਤੇ ਵਿੱਚ ਹੀ ਦਰਦਾਂ ਸ਼ੁਰੂ ਹੋ ਗਈਆਂ ਸਨ ਤੇ ਜਦੋਂ ਉਹ ਫਗਵਾੜਾ ਬਸ ਸਟੈਂਡ ਵਿਖੇ ਪਹੁੰਚੇ ਤਾਂ ਉਕਤ ਮਹਿਲਾ ਨੇ ਬਸ ਵਿੱਚ ਬੱਚੀ ਨੂੰ ਜਨਮ ਦੇ ਦਿੱਤਾ। ਉਨਾਂ ਕਿਹਾ ਕਿ ਬਸ ਵਿੱਚ ਸਿਹਤ ਵਿਭਾਗ ਦੀ ਮਹਿਲਾ ਮੌਜੂਦ ਸੀ। ਜਿਸ ਦੀ ਮੱਦਦ ਨਾਲ ਬਸ ਵਿੱਚ ਮਹਿਲਾ ਦੀ ਡਲੀਵਰੀ ਹੋ ਗਈ। ਜਿਸ ਤੋਂ ਬਾਅਦ ਡਾਇਲ 108 ਦੀ ਮੱਦਦ ਨਾਲ ਮਹਿਲਾ ਤੇ ਉਸ ਦੀ ਬੱਚੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਿਲ ਕਰਵਾਇਆ ਗਿਆ।

ਇਸ ਬਾਬਤ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ ਕਮਲ ਕਿਸ਼ੋਰ ਨੇ ਦੱਸਿਆ ਕਿ ਬੱਚੀ ਨੂੰ ਜਨਮ ਦੇਣ ਵਾਲੀ ਮਹਿਲਾ ਦਾ ਨਾਂ ਸ਼ਿਵਾਨੀ ਹੈ ਤੇ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਉਨਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਉਕਤ ਮਹਿਲਾਂ ਤੇ ਉਸ ਦੇ ਬੱਚੇ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ ਤੇ ਫਿਲਹਾਲ ਬੱਚੀ ਅਤੇ ਉਸ ਦੀ ਮਾਂ ਦੋਨੋਂ ਹੀ ਪੂਰੀ ਤਰਾਂ ਨਾਲ ਠੀਕ ਠਾਕ ਹਨ।

Get the latest update about PUNJAB NEWS, check out more about WOMEN GIVE BIRTH TO BABY GIRL IN BUS, PUNJAB NEWS & TRANSPORT

Like us on Facebook or follow us on Twitter for more updates.