ਆਪਣੀ ਲਾਡਲੀ ਧੀ ਸੁਹਾਨਾ ਨੂੰ ਸ਼ਾਹਰੁਖ ਖ਼ਾਨ ਨੇ ਦਿੱਤਾ ਖਾਸ ਤੋਹਫ਼ਾ

ਬਾਲੀਵੁੱਡ ਦੇ ਕਿੰਗ ਯਾਨੀ ਸ਼ਾਹਰੁਖ ਖ਼ਾਨ ਨੇ ਕ੍ਰਿਸਮਸ ਦੇ ਮੌਕੇ 'ਤੇ ਆਪਣੀ ਬੇਟੀ ਸੁਹਾਨਾ ਖ਼ਾਨ ਨੂੰ ਬਹੁਤ...

ਬਾਲੀਵੁੱਡ ਦੇ ਕਿੰਗ ਯਾਨੀ ਸ਼ਾਹਰੁਖ ਖ਼ਾਨ ਨੇ ਕ੍ਰਿਸਮਸ ਦੇ ਮੌਕੇ 'ਤੇ ਆਪਣੀ ਬੇਟੀ ਸੁਹਾਨਾ ਖ਼ਾਨ ਨੂੰ ਬਹੁਤ ਕੀਮਤੀ ਤੋਹਫ਼ਾ ਦਿੱਤਾ ਹੈ, ਜਿਸ ਦੀ ਵੀਡੀਓ ਸੁਹਾਨਾ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਵੀਡੀਓ 'ਚ ਸੁਹਾਨਾ ਖ਼ਾਨ ਆਪਣੇ ਤੋਹਫ਼ੇ ਨੂੰ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸੁਹਾਨਾ ਖ਼ਾਨ ਨੇ ਇਕ ਵੀਡੀਓ ਸਾਂਝਾ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਦੱਸ ਦੇਈਏ ਕਿ ਸੁਹਾਨਾ ਖ਼ਾਨ ਨੂੰ ਕ੍ਰਿਸਮਸ ਦੇ ਸਮੇਂ ਬਹੁਤ ਹੀ ਖ਼ੂਬਸੂਰਤ ਈਅਰਿੰਗਸ ਮਿਲੇ ਹਨ। ਸੁਹਾਨਾ ਖ਼ਾਨ ਨੇ ਇਹ ਤੋਹਫ਼ਾ ਇੰਸਟਾ ਦੀ ਸਟੋਰੀ 'ਤੇ ਸਾਂਝਾ ਕੀਤਾ। ਇਸ ਵੀਡੀਓ ਨੂੰ ਵੇਖ ਕੇ ਇਹ ਸਾਫ਼ ਹੋ ਗਿਆ ਹੈ ਕਿ ਸੁਹਾਨਾ ਖ਼ਾਨ ਇਸ ਤੋਹਫ਼ੇ ਨੂੰ ਪਾ ਕੇ ਬਹੁਤ ਖ਼ੁਸ਼ ਹੈ। ਦੱਸਣਯੋਗ ਹੈ ਕਿ ਸੁਹਾਨਾ ਖ਼ਾਨ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਜ਼ਰੀਏ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਇੰਨਾ ਹੀ ਨਹੀਂ, ਸੁਹਾਨਾ ਖ਼ਾਨ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਨਾਲ ਸੁਹਾਨਾ ਖ਼ਾਨ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਦਾ ਕੋਈ ਮੌਕਾ ਨਹੀਂ ਛੱਡਦੀ।

Get the latest update about daughter, check out more about Suhana, Shah Rukh Khan & special gift

Like us on Facebook or follow us on Twitter for more updates.