ਦੀਵਾਲੀ ਦੀ ਤਿਆਰੀ, ਸਫਾਈ ਲਈ ਚੌਥੀ ਮੰਜ਼ਿਲ ਦੀ ਖਿੜਕੀ ਦੇ ਕਿਨਾਰੇ 'ਤੇ ਖੜ੍ਹੀ ਔਰਤ

ਜਾਣਕਾਰੀ ਮੁਤਾਬਿਕ ਵੀਡੀਓ ਇੰਦਰਾਪੁਰਮ ਨਿਵਾਸੀ ਸ਼ਰੂਤੀ ਠਾਕੁਰ ਦੁਆਰਾ ਫਿਲਮਾਇਆ ਗਿਆ ਸੀ ਅਤੇ ਸਟੰਟ ਕਰਨ ਵਾਲੀ ਔਰਤ ਦੀ ਪਛਾਣ ਸ਼ਾਹਿਦਲ ਵਜੋਂ ਹੋਈ ਹੈ...

ਤਿਉਹਾਰਾਂ ਦੇ ਸੀਜਨ 'ਚ ਖਾਸ ਤੌਰ ਤੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾ ਦੇਸ਼ ਦੇ ਹਰ ਘਰ 'ਚ 'ਦੀਵਾਲੀ ਦੀ ਸਫ਼ਾਈ' ਕੀਤੀ ਜਾਂਦੀ ਹੈ। ਲੋਕ ਆਪਣੇ ਘਰਾਂ ਦੀ ਸਫ਼ਾਈ ਕਰ ਆਪਣੇ ਘਰ ਨੂੰ ਬੇਦਾਗ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ। ਹਾਲਾਂਕਿ, ਇੱਕ ਔਰਤ ਨੇ ਦੀਵਾਲੀ ਦੀ ਸਫ਼ਾਈ ਨੂੰ ਇੰਨਾ ਸੀਰੀਅਸ ਲੈ ਲਿਆ ਕਿ ਉਸ ਨੇ ਖ਼ਤਰਨਾਕ ਉਚਾਈ ਤੇ ਪਹੁੰਚ, ਚੌਥੀ ਮੰਜ਼ਿਲ ਦੇ ਫਲੈਟ ਦੀ ਇੱਕ ਕਿਨਾਰੇ 'ਤੇ ਇੱਕ ਖਿੜਕੀ ਦੇ ਬਾਹਰ ਖੜ੍ਹ ਗਈ। 
ਟਵਿੱਟਰ 'ਤੇ ਸ਼ੇਅਰ ਕੀਤੀ ਗਈ, ਵੀਡੀਓ 'ਚ ਔਰਤ ਆਪਣੀ ਖਿੜਕੀ ਦੇ ਬਾਹਰ ਖੜ੍ਹੀ ਅਤੇ ਸ਼ੀਸ਼ਿਆਂ ਨੂੰ ਸਾਫ ਕਰਦੀ ਦਿਖਾਈ ਦੇ ਰਹੀ ਹੈ। ਡਰਾਉਣੀ ਗੱਲ ਇਹ ਹੈ ਕਿ ਖਿੜਕੀ ਤੰਗ ਹੈ ਅਤੇ ਉਸ ਦੇ ਪੈਰ ਰੱਖਣ ਲਈ ਕੋਈ ਬਾਲਕੋਨੀ ਜਾਂ ਪੈਰਾਪੈਟ ਵੀ ਨਹੀਂ ਹੈ। ਖੈਰ, ਸਾਨੂੰ ਸਮਝ ਨਹੀਂ ਆਉਂਦੀ ਕਿ ਉਹ ਸ਼ੀਸ਼ਾ ਸਾਫ਼ ਕਰਨ ਲਈ ਆਪਣੀ ਜਾਨ ਨੂੰ ਕਿਉਂ ਖ਼ਤਰੇ ਵਿੱਚ ਪਾ ਰਹੀ ਸੀ। 

ਜਾਣਕਾਰੀ ਮੁਤਾਬਿਕ ਵੀਡੀਓ ਇੰਦਰਾਪੁਰਮ ਨਿਵਾਸੀ ਸ਼ਰੂਤੀ ਠਾਕੁਰ ਦੁਆਰਾ ਫਿਲਮਾਇਆ ਗਿਆ ਸੀ ਅਤੇ ਸਟੰਟ ਕਰਨ ਵਾਲੀ ਔਰਤ ਦੀ ਪਛਾਣ ਸ਼ਾਹਿਦਲ ਵਜੋਂ ਹੋਈ ਹੈ। ਟਵਿਟਰ ਯੂਜ਼ਰ ਸਾਗਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “ਅਗਰ ਇੰਕੇ ਘਰ ਲਕਸ਼ਮੀ ਜੀ ਨਹੀਂ ਆਈ ਤੋਂ  ਕਿਸੀ ਕੇ ਘਰ ਨਹੀਂ ਆਏਂਗੇ ਦੀਵਾਲੀ ਪੇ।” 

Get the latest update about diwali 2022, check out more about woman, viral video & diwali ki safai

Like us on Facebook or follow us on Twitter for more updates.