ਸੜਕ ਕਿਨਾਰੇ ਖੜੇ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਹਮਲਾ, ਪੁਲਿਸ ਨੇ ਇਕ ਹਮਲਾਵਰ ਕੀਤਾ ਕਾਬੂ

ਪੀੜਤ ਵਿਅਕਤੀ ਦਕੋਹਾ ਵਾਸੀ ਵਿਕਾਸ ਨੇ ਦੱਸਿਆ ਕਿ ਉਹ ਸੜਕ ਦੇ ਕਿਨਾਰੇ ਬੈਠਾ ਫੋਨ ਸੁਣ ਰਿਹਾ ਸੀ। ਅਚਾਨਕ ਹਮਲਾਵਰ ਸੜਕ ਪਾਰ ਕਰਕੇ ਉਸ ਕੋਲ ਆਏ ਸਨ ਅਤੇ ਆਉਂਦੇ ਹੀ ਉਸ ਨਾਲ ਗਾਲੀ-ਗਲੋਚ ਕਰਨ ਲੱਗੇ। ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ...

ਪੰਜਾਬ 'ਚ ਲੁੱਟ ਖੋਹ,ਆਪਸੀ ਰੰਜਿਸ਼, ਦੁਸ਼ਮਣੀ ਕਾਰਨ ਝਗੜੇ ਦੀਆਂ ਖਰਾਬ ਹਰ ਦਿਨ ਸੁਣਨ ਨੂੰ ਮਿਲਦੀਆਂ ਹਨ। ਬੇਸ਼ਕ ਪੁਲਿਸ ਵਲੋਂ ਇਨ੍ਹਾਂ ਘਟਨਾਵਾਂ ਤੇ ਇਨ੍ਹਾਂ ਮੁਜਰਮਾਂ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ ਜਾਰੀ ਹਨ ਪਰ ਇਨ੍ਹਾਂ ਦੇ ਹੋਂਸਲੇ ਹਰ ਦਿਨ ਵੱਧ ਰਹੇ ਹਨ। ਜਲੰਧਰ ਜ਼ਿਲ੍ਹੇ ਦੇ ਰਾਮਾਮੰਡੀ 'ਚ ਅਜਿਹੀ ਹੀ ਕੁੱਟਮਾਰ ਦੀ ਖਬਰ ਸਾਹਮਣੇ ਆਈ ਹੈ ਜਿਥੇ ਕੱਲ ਰਾਤ ਇਕ ਨੌਜਵਾਨ ਤੇ ਕੁੱਝ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਨੌਜਵਾਨ ਬੁਰੀ ਤਰ੍ਹਾਂ ਜਖਮੀ ਹੋ ਗਿਆ ਤੇ ਪੁਲਿਸ ਨੇ ਇਹਨਾਂ ਹਮਲਾਵਰਾਂ 'ਚੋ ਇਕ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ।

  
ਜਾਣਕਾਰੀ ਮੁਤਾਬਿਕ ਪੀੜਤ ਵਿਅਕਤੀ ਦਕੋਹਾ ਵਾਸੀ ਵਿਕਾਸ ਨੇ ਦੱਸਿਆ ਕਿ ਉਹ ਸੜਕ ਦੇ ਕਿਨਾਰੇ ਬੈਠਾ ਫੋਨ ਸੁਣ ਰਿਹਾ ਸੀ। ਅਚਾਨਕ ਹਮਲਾਵਰ ਸੜਕ ਪਾਰ ਕਰਕੇ ਉਸ ਕੋਲ ਆਏ ਸਨ ਅਤੇ ਆਉਂਦੇ ਹੀ ਉਸ ਨਾਲ ਗਾਲੀ-ਗਲੋਚ ਕਰਨ ਲੱਗੇ। ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕੀਤਾ ਤਾਂ ਉਸ ਅਤੇ ਉਸ ਦੇ ਸਾਥੀਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੰਦਾਂ ਨਾਲ ਹਮਲਾ ਕਰ ਦਿੱਤਾ।ਇਸ ਲੜਾਈ ਦੇ ਦੌਰਾਨ ਨੌਜਵਾਨ ਦੇ ਸਿਰ 'ਤੇ ਸੱਟ ਲੱਗੀ ਹੈ। ਹਮਲੇ ਵਿੱਚ ਬਾਂਹ ਕੱਟੀ ਗਈ  

ਪੁਲਿਸ ਨੂੰ ਇਸ ਘਟਨਾ ਬਾਰੇ ਕਿਸੇ ਨੇ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਿਸ ਨੇ  ਹਮਲਾਵਰ ਨੌਜਵਾਨ ਨੂੰ ਕਾਬੂ ਕਰ ਲਿਆ, ਜਦਕਿ ਉਸ ਦੇ ਸਾਥੀ ਫ਼ਰਾਰ ਹੋ ਗਏ। ਵਿਕਾਸ ਨੇ ਦੱਸਿਆ ਕਿ ਜਿਸ ਨੌਜਵਾਨ ਨੇ ਉਸ 'ਤੇ ਹਮਲਾ ਕੀਤਾ ਹੈ, ਉਹ ਉਸ ਦਾ ਜਾਣਕਾਰ ਹੈ, ਪਰ ਹਮਲਾਵਰ ਨੂੰ ਪਤਾ ਨਹੀਂ ਕੀ ਗਲਤੀ ਲਗੀ ਹੈ ਕਿ ਉਸ ਨੇ ਅਚਾਨਕ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਹਮਲਾਵਰ ਨੂੰ ਥਾਣਾ ਰਾਮਾਮੰਡੀ ਵਿਖੇ ਲਿਜਾਇਆ ਗਿਆ ਹੈ।

Get the latest update about msn attacked with sharp weapons in rama mandi, check out more about CRIME, ATTACK, RAMA MANDI & JALANDHAR NEWS

Like us on Facebook or follow us on Twitter for more updates.