5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਬਣਦਾ ਹੈ Baal Aadhaar Card, ਜਾਣੋ ਫਾਇਦਾ

ਆਧਾਰ ਕਾਰਡ ਅੱਜ ਦੇ ਸਮੇਂ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਆਧਾਰ ਦੀ ਹਰ ਕੰਮ 'ਚ ਵਰਤੋਂ ਹੋਣ ਲੱਗੀ...

ਨਵੀਂ ਦਿੱਲੀ: ਆਧਾਰ ਕਾਰਡ ਅੱਜ ਦੇ ਸਮੇਂ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਆਧਾਰ ਦੀ ਹਰ ਕੰਮ 'ਚ ਵਰਤੋਂ ਹੋਣ ਲੱਗੀ ਹੈ। ਬੈਂਕ ਵਿਚ ਅਕਾਊਂਟ ਖੁੱਲ੍ਹਵਾਉਣ, ਰਾਸ਼ਨ ਲੈਣ, ਟ੍ਰੇਨ ਟਿਕਟ ਬੁੱਕ ਕਰਨ, ਹੋਟਲ ਬੁਕਿੰਗ, ਵਿਦਿਅਕ ਸੰਸਥਾ 'ਚ ਅਡਮੀਸ਼ਨ ਲੈਣ ਲਈ ਵੀ ਆਧਾਰ ਨੰਬਰ ਦੀ ਜ਼ਰੂਰਤ ਪੈਂਦੀ ਹੈ। ਆਮਤੌਰ 'ਤੇ ਲੋਕਾਂ ਨੂੰ ਨਹੀਂ ਪਤਾ ਕਿ ਬੱਚਿਆਂ ਦਾ ਆਧਾਰ ਕਾਰਡ ਹੋਣਾ ਵੀ ਬੇਹੱਦ ਜ਼ਰੂਰੀ ਹੈ। ਛੋਟੇ ਬੱਚਿਆਂ ਨੂੰ ਆਧਾਰ ਦਾ ਕਾਫੀ ਲਾਭ ਮਿਲਦਾ ਹੈ। ਜੇਕਰ ਤੁਹਾਡੇ ਘਰ ਵਿਚ ਛੋਟੇ ਬੱਚੇ ਹਨ ਤੇ ਉਨ੍ਹਾਂ ਦਾ ਹਾਲੇ ਤਕ ਆਧਾਰ ਨਹੀਂ ਬਣਿਆ ਹੈ ਤਾਂ ਜਲਦ ਹੀ ਬਣਵਾਓ। ਅੱਜ ਅਸੀਂ ਤੁਹਾਨੂੰ ਆਧਾਰ ਕਾਰਡ ਬਣਵਾਉਣ ਦਾ ਪ੍ਰੋਸੈੱਸ ਦੱਸਣ ਜਾ ਰਹੇ ਹਾਂ।

ਬੱਚੇ ਲਈ ਆਧਾਰ ਕਰਾਡ ਬਣਵਾਉਣ ਦਾ ਸਟੈੱਪ ਬਾਈ ਸਟੈੱਪ ਪ੍ਰੋਸੈੱਸ
1. ਆਧਾਰ ਰਜਿਸਟ੍ਰੇਸ਼ਨ ਲਈ ਨਜ਼ਦੀਕੀ ਪੋਸਟ ਆਫਿਸ, ਬੈਂਕ ਜਾਂ ਆਧਾਰ ਸੇਵਾ ਕੇਂਦਰ 'ਤੇ ਜਾਓ।
2. ਆਧਾਰ ਇਨਰੋਲਮੈਂਟ ਸੈਂਟਰ 'ਤੇ ਜਾ ਕੇ ਫਾਰਮ ਭਰੋ।
3. ਸੈਂਟਰ 'ਤੇ ਬੱਚਿਆਂ ਦੇ ਮਾਤਾ-ਪਿਤਾ ਵਿਚੋਂ ਕਿਸੇ ਇਕ ਦਾ ਜੀਵਨ ਪ੍ਰਮਾਣ ਪੱਤਰ ਲੱਗੇਗਾ।
4. ਬੱਚੇ ਦਾ ਜਨਮ ਸਰਟੀਫਿਕੇਟ, ਜ਼ਰੂਰੀ ਦਸਤਵਾੇਜ਼ਾਂ ਸਮੇਤ ਫਾਰਮ ਸਬਮਿਟ ਕਰਨਾ ਹੈ। ਬੱਚੇ ਦੀ ਤਸਵੀਰ ਵੀ ਲਈ ਜਾਵੇਗੀ। ਇਸ ਲਈ ਉਸ ਨੂੰ ਨਾਲ ਲੈ ਜਾਓ।
Also ReadGoogle Maps helps to find covid 19 testing center and vaccination center know step by step process
Google Maps ਰਾਹੀਂ ਜਾਣੋ ਕਿੱਥੇ ਹੈ Covid-19 ਟੈਸਟਿੰਗ ਤੇ ਵੈਕਸੀਨੇਸ਼ਨ ਸੈਂਟਰ, ਮਿੰਟਾਂ 'ਚ ਲੱਗ ਜਾਵੇਗਾ ਪਤਾ
5. ਜੇਕਰ ਬੱਚੇ ਦੀ ਉਮਰ ਪੰਜ ਸਾਲ ਤੋਂ ਜ਼ਿਆਦਾ ਹੈ ਤਾਂ ਬਾਇਓਮੈਟ੍ਰਿਕ ਰਿਕਾਰਡ ਵੀ ਹੋਵੇਗਾ।
6. ਪੂਰੀ ਪ੍ਰਕਿਰਿਆ ਹੋਣ 'ਤੇ ਇਕ ਇਨਰੋਲਮੈਂਟ ਸਲਿੱਪ ਜਨਰੇਟ ਹੋਵੇਗੀ ਜਿਸ ਵਿਚ ਆਈਡੀ, ਨੰਬਰ ਤੇ ਤਰੀਕ ਲਿਖੀ ਹੋਵੇਗੀ।
Also ReadNow you will get paid for better and better tweets this new button is bringing Twitter
ਹੁਣ ਬਿਹਤਰ ਤੇ ਚੰਗੇ ਟਵੀਟ ਲਈ ਮਿਲਣਗੇ ਪੈਸੇ, ਟਵਿੱਟਰ ਲਿਆ ਰਿਹਾ ਇਹ ਨਵਾਂ ਬਟਨ
7. ਆਧਾਰ ਇਨਰੋਲਮੈਂਟ ਦੇ 3 ਮਹੀਨਿਆਂ ਦੇ ਅੰਦਰ ਆਧਾਰ ਕਾਰਡ ਘਰ 'ਚ ਪੋਸਟ ਰਾਹੀਂ ਆ ਜਾਂਦਾ ਹੈ।

ਆਧਾਰ ਕਾਰਡ ਬਣਵਾਉਣ ਲਈ ਜ਼ਰੂਰੀ ਦਸਤਾਵੇਜ਼
ਬੱਚੇ ਦੀ ਉਮਰ 5 ਸਾਲ ਤੋਂ ਘੱਟ ਹੈ ਤਾਂ ਬਰਥ ਸਰਟੀਫਿਕੇਟ ਦੀ ਲੋੜ ਪਵੇਗੀ। ਜੇਕਰ ਸਰਟੀਫਿਕੇਟ ਨਹੀਂ ਹੈ ਤਾਂ ਮਾਤਾ-ਪਿਤਾ ਵਿਚੋਂ ਕਿਸੇ ਇਕ ਦਾ ਆਧਾਰ ਕਾਰਡ ਨੰਬਰ ਦੇਣਾ ਪਵੇਗਾ। ਜੇਕਰ ਬੱਚਾ 5 ਸਾਲ ਤੋਂ ਜ਼ਿਆਦਾ ਉਮਰ ਦਾ ਹੈ। ਇਸ ਦੇ ਲਈ ਜਨਮ ਪ੍ਰਮਾਣ ਪੱਤਰ, ਸਕੂਲ ਪਛਾਣ ਪੱਤਰ ਤੇ ਪਿੰਡ ਦੇ ਪ੍ਰਧਾਨ ਦਾ ਲੈਟਰ ਲੱਗੇਗਾ। ਸਕੂਲ ਆਈਡੀ ਨਾ ਹੋਣ 'ਤੇ ਸਕੂਲ ਦੇ ਲੈਟਰ ਹੈੱਡ 'ਤੇ ਲਿਖਤੀ ਹਲਫ਼ਨਾਮਾ ਜਮ੍ਹਾਂ ਕਰ ਸਕਦੇ ਹੋ।

ਕਿਉਂ ਜ਼ਰੂਰੀ ਹੈ ਬੱਚਿਆਂ ਲਈ ਆਧਾਰ ਕਾਰਡ
ਸਕੂਲਾਂ 'ਚ ਅਡਮਿਸ਼ਨ ਲਈ ਬੱਚਿਆਂ ਦਾ ਆਧਾਰ ਕਾਰਡ ਮੰਗਿਆ ਜਾਂਦਾ ਹੈ। ਦੱਸ ਦੇਈਏ ਕਿ ਬੱਚਿਆਂ ਦਾ ਆਧਾਰ ਨੀਲੇ ਰੰਗ ਦਾ ਹੁੰਦਾ ਹੈ। ਇਸ ਨੂੰ ਬਾਲ ਆਧਾਰ ਕਾਰਡ (Baal Aadhaar Card) ਵੀ ਕਿਹਾ ਜਾਂਦਾ ਹੈ। ਬਾਲ ਆਧਾਰ ਕਾਰਡ ਵਿਚ ਮਾਤਾ ਜਾਂ ਪਿਤਾ ਦੇ ਆਧਾਰ ਨੰਬਰ ਨੂੰ ਲਿੰਕ ਕੀਤਾ ਜਾਂਦਾ ਹੈ। ਨਾਲ ਹੀ ਮੋਬਾਈਲ ਨੰਬਰ ਵੀ ਰਜਿਸਟਰਡ ਹੁੰਦਾ ਹੈ।

Get the latest update about Truescoop, check out more about very necessary, Truescoop News, apply & Aadhaar card

Like us on Facebook or follow us on Twitter for more updates.