ਮੋਬਾਈਲ ਨੰਬਰ ਤੋਂ ਬਿਨਾਂ ਡਾਊਨਲੋਡ ਹੋਵੇਗਾ ਆਧਾਰ ਕਾਰਡ, ਜਾਣੋ ਪੂਰਾ ਤਰੀਕਾ

ਦੇਸ਼ ਦੇ ਨਾਗਰਿਕਾਂ ਲਈ ਜਰੂਰੀ ਪਹਿਚਾਣ ਪੱਤਰ ਅਤੇ ਦਸਤਾਵੇਜ਼ ਆਧਾਰ ਕਾਰਡ ਨੂੰ ਡਾਉਨਲੋਡ ਕਰਨਾ ਹੁਣ ਹੋਰ ਵੀ ਆਸਾਨ ਹੋ ਗਿਆ ਹੈ। ਆਧਾਰ ਕਾਰਡ ਨੂੰ UIDAI ਦੀ ਅਧਿਕਾਰਤ ਵੈੱਬਸਾਈਟ https://uidai.gov.in/ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ...

ਦੇਸ਼ ਦੇ ਨਾਗਰਿਕਾਂ ਲਈ ਜਰੂਰੀ ਪਹਿਚਾਣ ਪੱਤਰ ਅਤੇ ਦਸਤਾਵੇਜ਼ ਆਧਾਰ ਕਾਰਡ ਨੂੰ ਡਾਉਨਲੋਡ ਕਰਨਾ ਹੁਣ ਹੋਰ ਵੀ ਆਸਾਨ ਹੋ ਗਿਆ ਹੈ। ਆਧਾਰ ਕਾਰਡ ਨੂੰ UIDAI ਦੀ ਅਧਿਕਾਰਤ ਵੈੱਬਸਾਈਟ https://uidai.gov.in/  ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਪਰ ਹੁਣ ਇਸ ਡਾਉਨਲੋਡ ਪ੍ਰਕਿਰਿਆਂ ਨੂੰ ਹੂਰ ਵੀ ਆਸਾਨ ਬਣਾਉਂਦੇ ਹੋਏ ਰਜਿਸਟਰਡ ਮੋਬਾਈਲ ਨੰਬਰ ਦੇ ਬਿਨਾਂ ਵੀ  UIDAI ਦੀ ਵੈੱਬਸਾਈਟ ਤੋਂ ਆਧਾਰ ਨੂੰ ਡਾਊਨਲੋਡਕੀਤਾ ਜਾ ਸਕਦਾ ਹੈ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਦੀ ਇਹ ਸਹੂਲਤ ਉਨ੍ਹਾਂ ਨਾਗਰਿਕਾਂ ਲਈ ਹੈ ਜਿਨ੍ਹਾਂ ਨੇ ਆਪਣਾ ਮੋਬਾਈਲ ਨੰਬਰ ਦਰਜ ਨਹੀਂ ਕਰਵਾਇਆ ਹੈ। ਦੱਸਣਯੋਗ ਹੈ ਕਿ ਆਧਾਰ ਕਾਰਡ ਨੂੰ PDF ਫਾਰਮੈਟ 'ਚ ਡਾਊਨਲੋਡ ਕਰਨ ਲਈ ਤੁਹਾਨੂੰ ਡਿਜ਼ੀਟਲ ਦਸਤਖਤ ਕਰਨੇ ਪੈਣਗੇ। UIDAI ਦੁਆਰਾ ਜਾਰੀ ਸੇਵਾ ਬੇਨਤੀ ਨੰਬਰ ਰਾਹੀਂ, ਤੁਸੀਂ ਆਧਾਰ ਕਾਰਡ ਦੇ ਆਉਣ ਤੱਕ ਆਪਣੀ ਅਰਜ਼ੀ ਦੀ ਸਥਿਤੀ ਨੂੰ ਟਰੈਕ ਕਰ ਸਕਦੇ ਹੋ।


ਰਜਿਸਟਰਡ ਮੋਬਾਈਲ ਨੰਬਰ ਤੋਂ ਬਿਨਾਂ ਆਧਾਰ ਨੂੰ ਡਾਊਨਲੋਡ ਕਰਨ ਦੀ ਪ੍ਰਕਿਰਿਆ 
1: ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ https://uidai.gov.in/ 'ਤੇ ਜਾਓ ਅਤੇ My Aadhaar 'ਤੇ ਟੈਪ ਕਰੋ। 
2: ਇਸ ਤੋਂ ਬਾਅਦ 'ਆਰਡਰ ਆਧਾਰ ਰੀਪ੍ਰਿੰਟ' ਵਿਕਲਪ 'ਤੇ ਕਲਿੱਕ ਕਰੋ।  
3: ਹੁਣ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰਨ ਲਈ ਕਿਹਾ ਜਾਵੇਗਾ। ਯੂਜ਼ਰ ਕੋਲ ਆਧਾਰ ਕਾਰਡ ਨੰਬਰ ਦੀ ਬਜਾਏ 16-ਅੰਕ ਵਾਲਾ ਵਰਚੁਅਲ ਆਈਡੈਂਟੀਫਿਕੇਸ਼ਨ ਨੰਬਰ (VID) ਦਰਜ ਕਰਨ ਦਾ ਵਿਕਲਪ ਵੀ ਹੈ।
4: ਇਸ ਤੋਂ ਬਾਅਦ ਕੈਪਚਾ ਕੋਡ ਦਰਜ ਕਰਨ ਕਰੋ। 
5: ਹੁਣ, ਜੇਕਰ ਰਜਿਸਟਰਡ ਮੋਬਾਈਲ ਨੰਬਰ ਤੋਂ ਬਿਨਾਂ ਆਧਾਰ ਕਾਰਡ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ 'ਮੇਰਾ ਮੋਬਾਈਲ ਨੰਬਰ ਰਜਿਸਟਰਡ ਨਹੀਂ ਹੈ' ਵਿਕਲਪ 'ਤੇ ਕਲਿੱਕ ਕਰੋ।
6: ਇਸ ਤੋਂ ਬਾਅਦ ਆਪਣਾ ਗੈਰ-ਰਜਿਸਟਰਡ ਜਾਂ ਕੋਈ ਮੋਬਾਈਲ ਨੰਬਰ ਦਰਜ ਕਰੋ। 
7: ਫਿਰ 'SEND OTP ' 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣੇ ਫ਼ੋਨ ਨੰਬਰ 'ਤੇ ਵਨ ਟਾਈਮ ਪਾਸਵਰਡ (OTP) ਮਿਲੇਗਾ। ਉਪਭੋਗਤਾਵਾਂ ਨੂੰ 'ਨਿਯਮ ਅਤੇ ਸਥਿਤੀ' ਚੈਕਬਾਕਸ 'ਤੇ ਕਲਿੱਕ ਕਰਨ ਲਈ ਵੀ ਕਿਹਾ ਜਾਵੇਗਾ। ਇਸ ਤੋਂ ਬਾਅਦ ਸਬਮਿਟ ਬਟਨ 'ਤੇ ਕਲਿੱਕ ਕਰੋ।
8: ਹੁਣ ਇੱਕ ਨਵੇਂ ਪੇਜ 'ਤੇ ਰੀਡਾਇਰੈਕਟ ਕੀਤਾ ਜਾਵੇਗਾ ਜਿਸ 'ਤੇ 'ਪ੍ਰੀਵਿਊ ਆਧਾਰ ਲੈਟਰ' ਦਾ ਵਿਕਲਪ ਉਪਲਬਧ ਹੋਵੇਗਾ ਅਤੇ ਇੱਥੇ ਪੀਵੀਸੀ ਆਧਾਰ ਕਾਰਡ ਦਾ ਪ੍ਰੀਵਿਊ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਮੇਕ ਪੇਮੈਂਟ ਦਾ ਆਪਸ਼ਨ ਕਰਨਾ ਹੋਵੇਗਾ। ਤੁਸੀਂ 50 ਰੁਪਏ ਦਾ ਭੁਗਤਾਨ ਕਰਕੇ ਪੀਵੀਸੀ ਆਧਾਰ ਕਾਰਡ ਦਾ ਪ੍ਰੀਵਿਊ ਡਾਊਨਲੋਡ ਕਰ ਸਕਦੇ ਹੋ।
9: ਭੁਗਤਾਨ ਕਰਨ ਤੋਂ ਬਾਅਦ, ਇੱਕ ਡਿਜੀਟਲ ਦਸਤਖਤ ਰਸੀਦ ਜਾਰੀ ਕੀਤੀ ਜਾਵੇਗੀ, ਜਿਸ ਨੂੰ ਉਪਭੋਗਤਾ PDF ਫਾਰਮੈਟ ਵਿੱਚ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਬਾਅਦ, ਤੁਹਾਨੂੰ SMS ਰਾਹੀਂ 28-ਅੰਕ ਵਾਲਾ ਸੇਵਾ ਬੇਨਤੀ ਨੰਬਰ ਭੇਜਿਆ ਜਾਵੇਗਾ।
10: ਆਧਾਰ ਪੀਵੀਸੀ ਕਾਰਡ ਲਈ ਅਰਜ਼ੀ ਪ੍ਰਾਪਤ ਕਰਨ ਦੇ 5 ਦਿਨਾਂ ਦੇ ਅੰਦਰ UIDAI ਪ੍ਰਿੰਟ ਕੀਤਾ ਆਧਾਰ ਕਾਰਡ ਡਾਕ ਵਿਭਾਗ ਨੂੰ ਭੇਜਦਾ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਆਧਾਰ ਪੀਵੀਸੀ ਕਾਰਡ ਸਪੀਡ ਪੋਸਟ ਸੇਵਾ ਰਾਹੀਂ ਨਹੀਂ ਭੇਜਿਆ ਜਾਂਦਾ ਹੈ। ਆਧਾਰ ਕਾਰਡ ਨੂੰ ਡਾਕ ਵਿਭਾਗ ਦੁਆਰਾ ਆਧਾਰ ਡੇਟਾਬੇਸ ਵਿੱਚ ਦਰਜ ਪਤੇ 'ਤੇ ਡਿਲੀਵਰ ਕੀਤਾ ਜਾਂਦਾ ਹੈ।

Get the latest update about TECH NEWS, check out more about AADHAAR, UIDAI, AADHAAR CARD & AADHAAR CARD WITHOUT MOBILE NO

Like us on Facebook or follow us on Twitter for more updates.