10 ਸਾਲ ਪਹਿਲਾਂ ਬਣੇ ਆਧਾਰ ਕਾਰਡ ਕਰਵਾਉਣੇ ਪੈਣਗੇ ਅੱਪਡੇਟ! ਜਾਣੋ ਕੀ ਹੈ ਸੱਚ

ਗਜ਼ਟ ਨੋਟੀਫਿਕੇਸ਼ਨ ਵਿੱਚ ਪੜ੍ਹਿਆ ਗਿਆ ਸੀ, "ਆਧਾਰ ਨੰਬਰ ਧਾਰਕ, ਆਧਾਰ ਲਈ ਨਾਮਾਂਕਣ ਦੀ ਮਿਤੀ ਤੋਂ ਹਰ 10 ਸਾਲ ਪੂਰੇ ਹੋਣ 'ਤੇ, ਪਛਾਣ ਦੇ ਸਬੂਤ (POI) ਅਤੇ ਪਤੇ ਦਾ ਸਬੂਤ ( POA) ਜਮ੍ਹਾ ਕਰਕੇ, ਘੱਟੋ-ਘੱਟ ਇੱਕ ਵਾਰ ਆਧਾਰ ਵਿੱਚ ਆਪਣੇ ਸਹਾਇਕ ਦਸਤਾਵੇਜ਼ਾਂ ਨੂੰ ਅਪਡੇਟ ਕਰ ਸਕਦੇ ਹਨ...

ਹਾਲ੍ਹੀ 'ਚ ਇਹ ਖਬਰ ਸਾਹਮਣੇ ਆਈ ਹੈ ਕਿ ਭਾਰਤ ਦੇ ਨਾਗਰਿਕਾਂ ਨੂੰ ਪਿਛਲੇ 10 ਸਾਲ ਪਹਿਲਾਂ ਬਣੇ ਆਧਾਰ ਕਾਰਡ 'ਚ ਜਰੂਈ ਜਾਣਕਾਰੀ ਅਪਡੇਟ ਕਰਨਾ ਮੰਡੇਟਰੀ ਹੈ ਪਰ ਕੇਂਦਰ ਸਰਕਾਰ ਵਲੋਂ ਵੀਰਵਾਰ ਨੂੰ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਕਿ ਆਧਾਰ ਨਿਯਮ ਵਿੱਚ ਕੀਤੀ ਸੋਧ ਮੁਤਾਬਿਕ ਨਾਗਰਿਕਾਂ ਨੂੰ ਹਰ 10 ਸਾਲਾਂ ਵਿੱਚ ਆਪਣੇ ਆਧਾਰ ਵੇਰਵਿਆਂ ਨੂੰ ਅਪਡੇਟ ਕਰਨਾ ਲਾਜ਼ਮੀ ਬਣਾਇਆ ਗਿਆ ਹੈ। ਸਰਕਾਰ ਨੇ ਕਿਹਾ ਹੈ ਕਿ ਅਜਿਹਾ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਪਰ ਇਹ ਸਰਕਾਰ ਦੇ ਵਲੋਂ ਜਰੂਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣਾ ਚਾਹੁੰਦੇ ਹਨ ਕਰਵਾ ਸਕਦੇ ਹਨ।  

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਨੇ ਇੱਕ ਬਿਆਨ ਵਿੱਚ ਕਿਹਾ ਕਿ ਕੁਝ ਖਬਰਾਂ ਵਿੱਚ ਵੀਰਵਾਰ ਨੂੰ ਗਲਤ ਰਿਪੋਰਟ ਦਿੱਤੀ ਗਈ ਹੈ ਕਿ ਹਰ 10 ਸਾਲਾਂ ਵਿੱਚ ਆਧਾਰ ਕਾਰਡ ਨੂੰ ਅਪਡੇਟ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਜਾਰੀ ਗਜ਼ਟ ਨੋਟੀਫਿਕੇਸ਼ਨ ਵਿੱਚ ਇਹ ਵੀ ਸਪੱਸ਼ਟ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਕਿ ਨਿਵਾਸੀ ਹਰ 10 ਸਾਲ ਪੂਰੇ ਹੋਣ 'ਤੇ ਅਜਿਹਾ ਕਰ ਸਕਦੇ ਹਨ। ਨਾ ਕਿ ਉਨ੍ਹਾਂ ਨੂੰ ਕਰਵਾਉਣਾ ਜਰੂਰੀ ਹੈ।  

ਗਜ਼ਟ ਨੋਟੀਫਿਕੇਸ਼ਨ ਵਿੱਚ ਪੜ੍ਹਿਆ ਗਿਆ ਸੀ, "ਆਧਾਰ ਨੰਬਰ ਧਾਰਕ, ਆਧਾਰ ਲਈ ਨਾਮਾਂਕਣ ਦੀ ਮਿਤੀ ਤੋਂ ਹਰ 10 ਸਾਲ ਪੂਰੇ ਹੋਣ 'ਤੇ, ਪਛਾਣ ਦੇ ਸਬੂਤ (POI) ਅਤੇ ਪਤੇ ਦਾ ਸਬੂਤ ( POA) ਜਮ੍ਹਾ ਕਰਕੇ, ਘੱਟੋ-ਘੱਟ ਇੱਕ ਵਾਰ ਆਧਾਰ ਵਿੱਚ ਆਪਣੇ ਸਹਾਇਕ ਦਸਤਾਵੇਜ਼ਾਂ ਨੂੰ ਅਪਡੇਟ ਕਰ ਸਕਦੇ ਹਨ।"

ਦਸ ਦਈਏ ਕਿ ਜੇਕਰ ਤੁਸੀਂ ਵੀ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣ ਚਾਹੁੰਦੇ ਹੋ ਤਾਂ ਆਨਲਾਈਨ ਅੱਪਡੇਟ ਕਰਨ ਲਈ ਇਹ ਸਟੈਪ ਤੁਹਾਡੀ ਮਦਦ ਕਰ ਹਨ:
ਸਟੈਪ 1: ਆਧਾਰ ਸਵੈ-ਸੇਵਾ ਅਪਡੇਟ ਪੋਰਟਲ 'ਤੇ ਜਾਓ ਅਤੇ 'ਪਤਾ ਅੱਪਡੇਟ ਕਰਨ ਲਈ ਅੱਗੇ ਵਧੋ' ਵਿਕਲਪ 'ਤੇ ਕਲਿੱਕ ਕਰੋ।
ਸਟੈਪ 2: ਆਧਾਰ ਨੰਬਰ, ਰਜਿਸਟਰਡ ਮੋਬਾਈਲ ਨੰਬਰ ਅਤੇ OTP ਦੀ ਵਰਤੋਂ ਕਰਕੇ ਲੌਗ ਇਨ ਕਰੋ।
ਸਟੈਪ 3: ਵੈਧ ਪਤੇ ਦੇ ਸਬੂਤ ਦੇ ਮਾਮਲੇ ਵਿੱਚ, 'ਪਤਾ ਅੱਪਡੇਟ ਕਰਨ ਲਈ ਅੱਗੇ ਵਧੋ' 'ਤੇ ਕਲਿੱਕ ਕਰੋ।
ਸਟੈਪ 4: 12-ਅੰਕਾਂ ਵਾਲਾ ਆਧਾਰ ਨੰਬਰ ਦਰਜ ਕਰੋ ਅਤੇ 'ਓਟੀਪੀ ਭੇਜੋ' 'ਤੇ ਕਲਿੱਕ ਕਰੋ।
ਸਟੈਪ 5: OTP ਦਰਜ ਕਰੋ ਅਤੇ ਆਧਾਰ ਖਾਤੇ ਵਿੱਚ ਲੌਗਇਨ ਕਰੋ।
ਸਟੈਪ 6: 'ਐਡਰੈੱਸ ਪਰੂਫ ਰਾਹੀਂ ਅੱਪਡੇਟ ਐਡਰੈੱਸ' ਵਿਕਲਪ ਨੂੰ ਚੁਣਨ ਤੋਂ ਬਾਅਦ ਨਵਾਂ ਪਤਾ ਦਰਜ ਕਰੋ। ਕੋਈ ਵੀ 'ਅਪਡੇਟ ਐਡਰੈੱਸ ਵਿਜ਼ ਸੀਕਰੇਟ ਕੋਡ' ਵਿਕਲਪ ਦੀ ਵਰਤੋਂ ਕਰ ਸਕਦਾ ਹੈ।
ਸਟੈਪ 7: 'ਪਤੇ ਦੇ ਸਬੂਤ' ਵਿੱਚ ਜ਼ਿਕਰ ਕੀਤਾ ਰਿਹਾਇਸ਼ੀ ਪਤਾ ਦਰਜ ਕਰੋ।
ਸਟੈਪ 8: ਹੁਣ, ਉਸ ਦਸਤਾਵੇਜ਼ ਦੀ ਕਿਸਮ ਦੀ ਚੋਣ ਕਰੋ ਜੋ ਐਡਰੈੱਸ ਪਰੂਫ਼ ਦੇ ਤੌਰ 'ਤੇ ਜਮ੍ਹਾ ਕੀਤੀ ਜਾਣੀ ਹੈ।
ਸਟੈਪ 9: ਪਤੇ ਦੇ ਸਬੂਤ ਦੀ ਸਕੈਨ ਕੀਤੀ ਕਾਪੀ ਅੱਪਲੋਡ ਕਰੋ ਅਤੇ 'ਸਬਮਿਟ' ਬਟਨ 'ਤੇ ਕਲਿੱਕ ਕਰੋ।
ਸਟੈਪ 10: ਆਧਾਰ ਅੱਪਡੇਟ ਬੇਨਤੀ ਸਵੀਕਾਰ ਕੀਤੀ ਜਾਵੇਗੀ ਅਤੇ ਇੱਕ 14-ਅੰਕ ਅੱਪਡੇਟ ਬੇਨਤੀ ਨੰਬਰ (URN) ਤਿਆਰ ਕੀਤਾ ਜਾਵੇਗਾ।

Get the latest update about Aadhaar card 10 years, check out more about Aadhaar, Aadhaar number, Aadhaar card update Aadhaar card updation after 10 years & Aadhaar card

Like us on Facebook or follow us on Twitter for more updates.