AAI 'ਚ ਨਿਕਲੀਆਂ ਭਰਤੀਆਂ, ਜਾਣੋ ਅਪਲਾਈ ਕਰਨ ਦੀ ਆਖਰੀ ਤਾਰੀਕ

ਏਅਰਪੋਰਟ ਅਥਾਰਟੀ ਆਫ ਇੰਡੀਆ ਪੂਰਬੀ ਖੇਤਰ ਵਿੱਚ ਵੱਖ-ਵੱਖ ਹਵਾਈ ਅੱਡਿਆਂ ਅਤੇ ਹੋਰ AAI ਸਥਾਪਨਾਵਾਂ 'ਤੇ ਜੂਨੀਅਰ ਅਸਿਸਟੈਂਟ ਅਤੇ ਸੀਨੀਅਰ ਅਸਿਸਟੈਂਟ ਲਈ ਅਰਜ਼ੀਆਂ ਮੰਗ ਰਹੀ ਹੈ....

ਏਅਰਪੋਰਟ ਅਥਾਰਟੀ 'ਚ ਸਰਕਾਰੀ ਨੌਕਰੀਆਂ ਦੀ ਭਾਲ ਕਰਨ ਵਾਲੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਪੂਰਬੀ ਖੇਤਰ ਵਿੱਚ ਵੱਖ-ਵੱਖ ਹਵਾਈ ਅੱਡਿਆਂ ਅਤੇ ਹੋਰ AAI ਸਥਾਪਨਾਵਾਂ 'ਤੇ ਜੂਨੀਅਰ ਅਸਿਸਟੈਂਟ ਅਤੇ ਸੀਨੀਅਰ ਅਸਿਸਟੈਂਟ ਲਈ ਅਰਜ਼ੀਆਂ ਮੰਗ ਰਹੀ ਹੈ। ਅਥਾਰਟੀ ਦੁਆਰਾ 12 ਅਕਤੂਬਰ 2022 ਨੂੰ ਜਾਰੀ ਕੀਤੇ ਗਏ ਭਰਤੀ ਇਸ਼ਤਿਹਾਰ (ਨੰਬਰ DR-02/10/2022/WR) ਮੁਤਾਬਕ, ਸਰਕਾਰੀ ਭਾਸ਼ਾ, ਮਨੁੱਖੀ ਸਰੋਤ, ਸੰਚਾਲਨ, ਇਲੈਕਟ੍ਰਾਨਿਕਸ ਅਤੇ ਵਿੱਤ ਵਿਭਾਗ ਵਿੱਚ 32 ਸੀਨੀਅਰ ਸਹਾਇਕਾਂ ਦੀ ਭਰਤੀ ਕੀਤੀ ਜਾਣੀ ਹੈ।

AAI 'ਚ ਜੂਨੀਅਰ ਅਸਿਸਟੈਂਟ ਅਤੇ ਸੀਨੀਅਰ ਅਸਿਸਟੈਂਟ ਦੀਆਂ ਅਸਾਮੀਆਂ ਲਈ ਇੱਛੁਕ ਉਮੀਦਵਾਰ ਅਥਾਰਟੀ ਦੀ ਅਧਿਕਾਰਤ ਵੈੱਬਸਾਈਟ, aai.aero 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਰਜ਼ੀ ਦੀ ਪ੍ਰਕਿਰਿਆ 15 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਉਮੀਦਵਾਰ 14 ਨਵੰਬਰ 2022 ਤਕ ਆਪਣੀ ਅਰਜ਼ੀ ਜਮ੍ਹਾਂ ਕਰ ਸਕਦੇ ਹਨ। ਇਸਦੇ ਨਾਲ ਹੀ ਆਨਲਾਈਨ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 1000 ਰੁਪਏ ਦੀ ਫੀਸ ਦੇਣੀ ਪਵੇਗੀ।


ਏਅਰਪੋਰਟ ਅਥਾਰਟੀ ਦੁਆਰਾ ਜਾਰੀ ਭਰਤੀ ਨੋਟਿਸ ਮੁਤਾਬਕ, ਜੂਨੀਅਰ ਅਸਿਸਟੈਂਟ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਘੱਟੋ ਘੱਟ 50% ਅੰਕਾਂ ਨਾਲ 12ਵੀਂ ਜਾਂ ਮਕੈਨੀਕਲ, ਆਟੋਮੋਬਾਈਲ, ਫਾਇਰ 'ਚ ਡਿਪਲੋਮਾ ਪਾਸ ਹੋਣਾ ਚਾਹੀਦਾ ਹੈ। ਸੀਨੀਅਰ ਅਸਿਸਟੈਂਟ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਕੋਲ ਸਬੰਧਤ ਖੇਤਰ ਵਿੱਚ ਘੱਟੋ-ਘੱਟ 2 ਸਾਲਾਂ ਦੇ ਤਜ਼ਰਬੇ ਦੇ ਨਾਲ ਖਾਲੀ ਅਸਾਮੀਆਂ ਨਾਲ ਸਬੰਧਤ ਵਿਸ਼ੇ,ਵਪਾਰ ਵਿੱਚ PG.ਗ੍ਰੈਜੂਏਟ ਜਾਂ ਡਿਪਲੋਮਾ ਹੋਣਾ ਚਾਹੀਦਾ ਹੈ। ਸਾਰੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ 18-30 ਸਾਲ ਤੱਕ ਹੋਣੀ ਚਾਹੀਦੀ, ਜਦਕਿ ਰਿਜ਼ਰਵਡ ਵਰਗ ਨਾਲ ਸਬੰਧਤ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਮੁਤਾਬਕ ਉਮਰ ਸੀਮਾ ਵਿੱਚ ਛੋਟ ਦਿੱਤੀ ਹੈ।

Get the latest update about jobs in aai department, check out more about jobs in india, national news, education & AAI Recruitment 2022

Like us on Facebook or follow us on Twitter for more updates.