ਪੰਜਾਬ 'ਚ ਸ਼ੁਰੂਆਤੀ ਨਤੀਜ਼ਿਆਂ 'ਚ ਆਮ ਆਦਮੀ ਪਾਰਟੀ ਦੀ ਜਿੱਤ, ਭਾਜਪਾ ਦਾ ਪਤਾ ਸਾਫ

ਈ.ਵੀ.ਐਮ 'ਚ ਬੰਦ ਅੱਜ 1304 ਉਮੀਦਵਾਰ ਦੀ ਕਿਸਮਤ ਦਾ ਫੈਸਲਾ...


ਪੰਜਾਬ 'ਚ 20 ਫਰਵਰੀ ਨੂੰ ਹੋਏ ਵਿਧਾਨਸਭਾ ਚੋਣਾਂ ਅੱਜ ਨਤੀਜੇ ਐਲਾਨੇ ਜਾਣੇ ਨੇ। ਅੱਜ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁਕੀ ਹੈ। ਪੰਜਾਬ ਨੂੰ ਅੱਜ ਨਵਾਂ ਸੀ.ਐੱਮ ਮਿਲਣ ਜਾ ਰਿਹਾ ਹੈ।  ਈ.ਵੀ.ਐਮ 'ਚ ਬੰਦ ਅੱਜ 1304 ਉਮੀਦਵਾਰ ਦੀ ਕਿਸਮਤ ਦਾ  ਫੈਸਲਾ ਹੋਵੇਗਾ। ਇਸ ਸਮੇ ਪੋਸਟਲ ਬੇਲੇਟ ਦੀ ਗਿਣਤੀ ਸ਼ੁਰੂ ਹਪੋ ਚੁਕੀ ਹੈ। ਦਸ ਦਈਏ ਕਿ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਆਮ ਆਦਮੀ ਪਾਰਟੀ ਅਗੇ ਚੱਲ ਰਹੀ ਹੈ।  ਹੁਣ ਤੱਕ ਆਮ ਆਦਮੀ ਪਾਰਟੀ 70 ਸੀਟਾਂ ਨਾਲ ਅਗੇ ਜਾ ਰਹੀ ਹੈ।  ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ 24 ਸੀਟਾਂ ਨਾਲ ਆਮ ਆਦਮੀ ਤੋਂ ਪਿੱਛੜ ਰਹੀ ਹੈ।

ਹੁਣ ਤੱਕ ਦੇ ਅੰਕੜਿਆਂ ਮੁਤਾਬਕ ਕਾਂਗਰਸ ਦੇ ਸਟਾਰ ਫੇਸ ਨਵਜੋਤ ਸਿੰਘ ਸਿੱਧੂ ਆਪਣੀ ਸੀਟ ਤੋਂ ਹਾਰਦੇ ਹੋਏ ਦਿੱਖ ਰਹੇ ਹਨ। ਕਾਂਗਰਸ ਸੀਐੱਮ ਫੇਸ ਚਰਨਜੀਤ ਸਿੰਘ ਚੰਨੀ ਵੀ ਆਪਣੀ ਸੀਟ ਤੋਂ ਹਾਰਦੇ ਨਜ਼ਰ ਆ ਰਹੇ ਹਨ  ਜੇਕਰ ਗੱਲ ਕੀਤੀ ਜਾਵੇ ਪੰਜਾਬ 'ਚ ਅਕਾਲੀ ਦਲ ਪਾਰਟੀ ਦਾ ਤਾ ਪਾਰਟੀ ਨੂੰ ਹੁਣ ਤੱਕ ਸਿਰਫ 22 ਸੀਟਾਂ ਹੀ ਮਿਲ ਸਕੀਆਂ ਹਨ। ਦਸ ਦਈਏ ਕਿ ਭਾਜਪਾ ਬਿਲਕੁਲ ਇਸ ਰੇਸ ਤੂੰ ਬਾਹਰ ਨਜ਼ਰ ਆ ਰਹੀ ਹੈ  ਹੁਣ ਤੱਕ ਭਾਜਪਾ ਨੂੰ ਕੇਵਲ 2 ਸੀਟਾਂ ਹੀ ਮਿਲ ਪਾਈਆ ਹਨ।