ਭ੍ਰਿਸ਼ਟਾਚਾਰ ਖਿਲਾਫ ਆਪ ਦੀ ਕਾਰਵਾਈ, 20 ਹਜ਼ਾਰ ਰਿਸ਼ਵਤ ਮੰਗਣ 'ਤੇ ਸਿੱਖਿਆ ਵਿਭਾਗ ਦਾ ਕਲਰਕ ਸਸਪੈਂਡ

ਵੀਰਵਾਰ ਸਵੇਰੇ ਕਿਸੇ ਵਿਅਕਤੀ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪਠਾਨਕੋਟ ਦਾ ਇੱਕ ਕਲਰਕ ਅਰੁਣ ਕੁਮਾਰ ਉਨ੍ਹਾਂ ਦਾ ਕੰਮ ਕਰਵਾਉਣ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ....


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ 'ਆਪ' ਸਰਕਾਰ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਹੈਲਪ-ਲਾਈਨ ਨੰਬਰ ਜਾਰੀ ਕਰਕੇ ਪੰਜਾਬ ਸਰਕਾਰ ਰਿਸ਼ਵਤ ਮੰਗਣ ਵਾਲਿਆ 'ਤੇ ਕਾਬੂ ਪਾ ਰਹੀ ਹੈ। ਪਰ ਅਜੇ ਵੀ ਭ੍ਰਿਸ਼ਟਾਚਾਰ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਗਿਆ। ਅਜਿਹੇ 'ਚ ਇੱਕ ਘਟਨਾ ਸਾਹਮਣੇ ਆਈ ਹੈ। ਜਿਸ ਵਿਰੁੱਧ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਠੋਸ ਕਦਮ ਚੁੱਕਿਆ ਹੈ।    

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀਰਵਾਰ ਇਕ ਕਲਰਕ ਨੂੰ ਰਿਸ਼ਵਤ ਮੰਗਣ ਕਰਕੇ  ਸਸਪੈਂਡ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਕਿਸੇ ਵਿਅਕਤੀ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪਠਾਨਕੋਟ ਦਾ ਇੱਕ ਕਲਰਕ ਅਰੁਣ ਕੁਮਾਰ ਉਨ੍ਹਾਂ ਦਾ ਕੰਮ ਕਰਵਾਉਣ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਮੰਤਰੀ ਨੂੰ ਸਬੂਤ ਵਜੋਂ ਦੋਵਾਂ ਵਿਚ ਫੋਨ 'ਤੇ ਹੋਈ ਗੱਲ ਦੀ ਰਿਕਾਡਿੰਗ ਦਿਤੀ ਹੈ।


ਸਿੱਖਿਆ ਮੰਤਰੀ  ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਤੁਰੰਤ ਸ਼ਿਕਾਇਤ ਸਬੰਧੀ ਜਾਂਚ ਕੀਤੀ ਅਤੇ ਜਾਂਚ ਕਰਨ 'ਤੇ ਅਰੁਣ ਕੁਮਾਰ 'ਤੇ ਲਗਾਏ ਦੋਸ਼ ਸਹੀ ਪਾਏ ਗਏ ਹਨ। ਉਨ੍ਹਾਂ ਤੁਰੰਤ ਡੀ.ਪੀ.ਆਈ. (ਸੈਕੰਡਰੀ) ਕਲਰਕ ਅਰੁਣ ਕੁਮਾਰ ਨੂੰ ਸਸਪੈਂਡ ਕਰਨ ਦਾ ਹੁਕਮ ਦਿੱਤਾ। ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰੀ ਸੇਵਾਵਾਂ ਦੇਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। 

Get the latest update about pathankot news, check out more about educatiomn minister of punjab, punjab update, 20 thousand bribe news & clerk suspension

Like us on Facebook or follow us on Twitter for more updates.