ਆਪ' ਸਰਕਾਰ ਦਾ ਆਦੇਸ਼ ਜਾਰੀ, ਪੰਜਾਬ 'ਚ 31 ਮਾਰਚ ਨੂੰ ਨਹੀਂ ਟੁੱਟਣਗੇ ਠੇਕੇ

ਸਰਕਾਰ ਨੇ ਆਦੇਸ਼ ਦਿੱਤੇ ਹਨ ਕਿ ਇਸ ਵਾਰ 31 ਮਾਰਚ ਨੂੰ ਠੇਕੇ ਨਹੀਂ ਟੁੱਟਣਗੇ। ਸਰਕਾਰ ਨੇ ਸ਼ਰਾਬ ਠੇਕੇਦਾਰਾਂ ਨੂੰ ਠੇਕੇ ਚਲਾਉਣ ਲਈ ਤਿੰਨ ਮਹੀਨੇ ਦਾ ਸਮਾਂ ...

ਪੰਜਾਬ 'ਚ ਆਪ ਦੀ ਸਰਕਾਰ ਬਣਨ ਦੇ ਨਾਲ ਭਗਵੰਤ ਮਾਨ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਨੇ ਆਦੇਸ਼ ਦਿੱਤੇ ਹਨ ਕਿ ਇਸ ਵਾਰ 31 ਮਾਰਚ ਨੂੰ ਠੇਕੇ ਨਹੀਂ ਟੁੱਟਣਗੇ। ਸਰਕਾਰ ਨੇ ਸ਼ਰਾਬ ਠੇਕੇਦਾਰਾਂ ਨੂੰ ਠੇਕੇ ਚਲਾਉਣ ਲਈ ਤਿੰਨ ਮਹੀਨੇ ਦਾ ਸਮਾਂ ਹੋਰ ਦੇ ਦਿੱਤਾ ਹੈ। ਜਿਸ ਦੇ ਚਲਦਿਆਂ ਹੁਣ 31 ਮਾਰਚ ਨੂੰ ਸ਼ਰਾਬ ਸਸਤੀ ਨਹੀਂ ਹੋਵੇਗੀ। ਆਪ ਸਰਕਾਰ ਦੇ ਵਲੋਂ ਜਿਆਦਾ ਰੇਵੇਨਿਓ ਵਸੂਲਣ ਦੇ ਇਰਾਦੇ ਨਾਲ ਨਵੀ ਐਸਾਈਜ਼ ਪਾਲਿਸੀ ਬਣਾਈ ਜਾ ਰਹੀ ਹੈ । ਪਰ ਇਹ ਪਾਲਿਸੀ ਨੂੰ ਲਾਗੂ ਕਰਨ 'ਚ ਹਜੇ ਥੋੜ੍ਹਾ ਸਮਾਂ ਲੱਗ ਜਾਵੇਗਾ। ਇਹੀ ਵਜ੍ਹਾ ਕਰਕੇ ਪੰਜਾਬ ਦੇ ਠੇਕੇਦਾਰ ਨੂੰ 3 ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਹੈ। 

ਸੰਦੀਪ ਨੰਗਲ ਕਤਲ ਮਾਮਲਾ: ਪੰਜਾਬ ਪੁਲਿਸ ਨੇ ਸੁਲਝਾਈ ਗੁੱਥੀ, 4 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਐਕਸਾਈਜ਼ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ, ਤਿੰਨ ਮਹੀਨੇ ਦੇ ਲਈ ਠੇਕੇਦਾਰਾਂ ਨੂੰ ਸ਼ਰਾਬ ਵੇਚਣ ਦੇ ਲਈ ਕੋਟੇ ਦੀ ਅਲਾਟਮੈਂਟ ਕੀਤੀ ਜਾਵੇਗੀ ਅਤੇ ਇਸਦੇ ਨਾਲ ਹੀ ਫੀਸ 'ਚ ਵੀ ਵਾਧਾ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ 'ਚ ਪੰਜਾਬ 'ਚ 31 ਮਾਰਚ ਨੂੰ ਸ਼ਰਾਬ ਦੇ ਰੇਟ ਘਟ ਨਹੀਂ ਹੋਣਗੇ ਕਿਉਂਕਿ ਪਿੱਛਲੇ ਸਾਲਾਂ 'ਚ ਜਦੋ ਛਾਪੇ ਗਏ ਅਲਾਟਮੈਂਟ 1 ਅਪ੍ਰੈਲ ਤੋਂ ਸ਼ੁਰੂ ਹੁੰਦੇ ਹਨ ਤਾਂ ਇਸ ਤੋਂ ਪਹਿਲਾ ਸਾਰੇ ਠੇਕੇਦਾਰ ਨੂੰ ਆਪਣਾ ਸਾਰਾ ਕੋਟਾ ਖਤਮ ਕਰਨ ਦੇ ਲਈ ਸ਼ਰਾਬ ਅਤੇ ਬੀਅਰ ਦੇ ਰੇਟਾਂ ਤੇ ਖਾਸ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਵੇਗਾ।  

Get the latest update about Department of Excise, check out more about NOT TO BREAK CONTRACTS ON 31 MARCH, AAP BHAGWANT MANN, TRUE SCOOP PUNJABI & TRUE SCOOP NEWS

Like us on Facebook or follow us on Twitter for more updates.