ਐਕਸ਼ਨ ਮੋਡ 'ਚ ਆਪ : ਡੇਰਾਬੱਸੀ ਦੇ ਵਿਧਾਇਕ ਨੇ ਅਚਾਨਕ ਪੁਲਿਸ ਸਟੇਸ਼ਨ ਕੀਤੀ ਚੈਕਿੰਗ, ਸ਼ਰਾਬ ਪੀਂਦਿਆਂ ਫੜ੍ਹਿਆ ਚੋਂਕੀ ਇੰਚਾਰਜ

ਪੰਜਾਬ 'ਚ ਆਮ ਆਦਮੀ ਪਾਰਟੀ ਦੇ ਸਰਕਾਰ ਜਿਥੇ ਹਰ ਸੁਧਾਰ ਦੇ ਕੰਮ ਨੂੰ ਵੱਧ ਚੜ ਕੇ ਕਰ ਰਹੀ ਹੈ ਓਥੇ ਹੀ ਕਾਨੂੰਨ ਵਿਵਸਥਾ 'ਚ ਸੁਧਾਰ ਲਈ ਵੀ ਨਿਤ ਨਵੇਂ ਕਦਮ ਚੁਕੇ ਜਾ ਰਹੇ ਹਨ। ਪਰ ਫਿਰ ਵੀ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਵਾਲੇ ਮੁਲਾਜਮ ਹੀ ਇਨ੍ਹਾਂ ਦੀਆਂ ਧਜੀਆਂ ਉਡਾਉਂਦੇ ਨਜ਼ਰ ਆ ਜਾਂਦੇ ਹਨ। ਅਜਿਹਾ ਇਕ ਮਾਮਲਾ...

ਪੰਜਾਬ 'ਚ ਆਮ ਆਦਮੀ ਪਾਰਟੀ ਦੇ ਸਰਕਾਰ ਜਿਥੇ ਹਰ ਸੁਧਾਰ ਦੇ ਕੰਮ ਨੂੰ ਵੱਧ ਚੜ ਕੇ ਕਰ ਰਹੀ ਹੈ ਓਥੇ ਹੀ ਕਾਨੂੰਨ ਵਿਵਸਥਾ 'ਚ ਸੁਧਾਰ ਲਈ ਵੀ ਨਿਤ ਨਵੇਂ ਕਦਮ ਚੁਕੇ ਜਾ ਰਹੇ ਹਨ। ਪਰ ਫਿਰ ਵੀ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਵਾਲੇ ਮੁਲਾਜਮ ਹੀ ਇਨ੍ਹਾਂ ਦੀਆਂ ਧਜੀਆਂ ਉਡਾਉਂਦੇ ਨਜ਼ਰ ਆ ਜਾਂਦੇ ਹਨ। ਅਜਿਹਾ ਇਕ ਮਾਮਲਾ ਦੇਖਣ ਨੂੰ ਮਿਲਿਆ ਡੇਰਾਬਸੀ 'ਚ ਜਿਥੇ ਆਪ ਵਿਧਾਇਕ ਅਚਾਨਕ ਹੀ ਪੁਲਿਸ ਚੋਂਕੀ 'ਚ ਤਫਤੀਸ਼ ਲਈ ਪੁਜੇ। ਜਿਥੇ ਪੁਲਿਸ ਇੰਚਾਰਜ ਆਪਣੇ ਮੁਲਾਜਮ ਅਤੇ ਕੁਝ ਦੋਸਤ ਨਾਲ ਪੁਲਿਸ ਚੋਂਕੀ 'ਚ ਹੀ  ਸ਼ਰਾਬ ਪੀ ਰਿਹਾ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਰੰਧਾਵਾ ਨੇ ਪੁਲਿਸ ਚੌਕੀ ਇੰਚਾਰਜ ਨੂੰ ਮੌਕੇ ਤੇ ਹੀ ਉਸ ਦੇ ਦੋਸਤਾਂ ਅਤੇ ਦੋ ਮੁਲਾਜ਼ਮਾਂ ਨਾਲ ਸ਼ਰਾਬ ਪੀਂਦਿਆਂ  ਫੜ੍ਹ ਲਿਆ। ਕਾਰਵਾਈ ਤੋਂ ਬਾਅਦ ਮਾਮਲਾ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਣ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਹਾਲਾਂਕਿ ਇਸ ਮਾਮਲੇ ਸਬੰਧੀ ਚੌਕੀ ਇੰਚਾਰਜ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਡੇਰਾਬਸੀ ਤੋਂ ‘ਆਪ’ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਕਿਸੇ ਧਾਰਮਿਕ ਸਮਾਗਮ ਵਿੱਚ ਗਏ ਹੋਏ ਸਨ। ਰਾਤ ਕਰੀਬ 9 ਵਜੇ ਜਦੋਂ ਉਹ ਉਥੋਂ ਵਾਪਸ ਪਰਤਣ ਲੱਗੇ ਤਾਂ ਰਸਤੇ ਵਿੱਚ ਮੁਬਾਰਕਪੁਰ ਪੁਲੀਸ ਚੌਕੀ ਨਜ਼ਰ ਆਈ। ਉਹ ਆਪਣੇ ਇਲਾਕੇ ਵਿੱਚ ਪੁਲੀਸ ਦੀ ਮੁਸਤੈਦੀ ਨੂੰ ਦੇਖਣ ਲਈ ਪੁਲੀਸ ਚੌਕੀ ਦੇ ਅੰਦਰ ਗਿਆ। ਉਥੇ ਚੌਕੀ ਇੰਚਾਰਜ ਗੁਲਸ਼ਨ ਕੁਮਾਰ ਸ਼ਰਮਾ ਆਪਣੇ ਇਕ ਦੋਸਤ ਅਤੇ 2 ਮੁਲਾਜ਼ਮਾਂ ਨਾਲ ਸ਼ਰਾਬ ਪੀ ਰਿਹਾ ਸੀ। ਸ਼ਰਾਬ ਪੀਣ ਬਾਰੇ ਪੁੱਛਣ 'ਤੇ ਉਹ ਉਲਟਾ ਮੈਨੂੰ ਪੁੱਛਣ ਲੱਗਾ, ਤੂੰ ਕੌਣ ਹੈਂ? ਫਿਰ ਮੌਕਾ ਮਿਲਦੇ ਹੀ 2 ਪੁਲਸ ਮੁਲਾਜ਼ਮ ਉਥੋਂ ਫਰਾਰ ਹੋ ਗਏ।


ਇਸ ਤੋਂ ਬਾਅਦ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਫਿਰ ਉਹ ਚੌਕੀ ਇੰਚਾਰਜ ਨਾਲ ਹਸਪਤਾਲ ਗਿਆ। ਜਿੱਥੇ ਉਸ ਦੀ ਮੈਡੀਕਲ ਜਾਂਚ ਕੀਤੀ ਗਈ। ਰੰਧਾਵਾ ਨੇ ਉਥੋਂ ਇੱਕ ਨਮੂਨਾ ਸਰਕਾਰੀ ਅਤੇ ਇੱਕ ਪ੍ਰਾਈਵੇਟ ਨੂੰ ਜਾਂਚ ਲਈ ਭੇਜਿਆ ਹੈ। ਉਨ੍ਹਾਂ ਕਿਹਾ ਕਿ ਚੌਕੀ ਇੰਚਾਰਜ ਨੂੰ ਪਹਿਲਾਂ ਵੀ ਦੋ ਵਾਰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਸ਼ਰਾਬ ਪੀ ਕੇ ਆਪਣੀ ਡਿਊਟੀ ਨਾ ਕਰਨ। ਹਾਲਾਂਕਿ ਮਾਮਲਾ ਐਸਐਸਪੀ ਕੋਲ ਪੁੱਜਣ ਤੋਂ ਬਾਅਦ ਚੌਕੀ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ।

Get the latest update about PUNJAB NEWS, check out more about AAP MLA KULJIT SINGH RANDHAWA, DERABASSI NEWS & TRUESCOOPPUNJABI

Like us on Facebook or follow us on Twitter for more updates.