ਐਕਸ਼ਨ ਮੋਡ 'ਚ ਆਪ: ਸਿਹਤ ਮੰਤਰੀ ਦਾ ਵੱਡਾ ਬਿਆਨ, ਡਾਕਟਰਾਂ ਨੂੰ ਨਿੱਜੀ ਪ੍ਰੈਕਟਿਸ ਨੂੰ ਨਹੀਂ ਮਿਲੇਗੀ ਮਨਜ਼ੂਰੀ

ਸਿਹਤ ਮੰਤਰੀ ਵਿਜੈ ਸਿੰਗਲਾ ਨੇ ਅੱਜ ਪਟਿਆਲਾ ਵਿਖੇ ਸਰਕਾਰੀ ਡਾਕਟਰ ਨੂੰ ਕਿਹਾ...

ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਐਕਸ਼ਨ ਮੋਡ 'ਚ ਆ ਚੁਕੀ ਹੈ। ਲਗਾਤਾਰ ਸਰਕਾਰੀ ਅਤੇ ਪ੍ਰਾਈਵੇਟ ਵਿਭਾਗ ਨੂੰ ਲੈ ਕੇ ਵੱਡੇ ਫੈਸਲੇ ਲਏ ਜਾ ਰਹੇ ਹਨ ਜਿਸ ਦੇ ਚਲਦਿਆਂ ਹੁਣ ਸਿਹਤ ਮੰਤਰੀ ਵਿਜੈ ਸਿੰਗਲਾ ਨੇ ਸਿਹਤ ਵਿਭਾਗ ਨਾਲ ਜੁੜੇ ਲੋਕਾਂ ਲਈ ਫੈਸਲਾ ਕੀਤਾ ਹੈ। ਸਿਹਤ ਵਿਭਾਗ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ ਉਨ੍ਹਾਂ ਡਾਕਟਰ ਨੂੰ ਸਖਤੀ ਦਿਖਾਈ ਹੈ। ਸਿਹਤ ਮੰਤਰੀ ਵਿਜੈ ਸਿੰਗਲਾ ਨੇ ਅੱਜ ਪਟਿਆਲਾ ਵਿਖੇ ਸਰਕਾਰੀ ਡਾਕਟਰ ਨੂੰ ਕਿਹਾ ਕਿ ਉਹ ਜਾ ਤਾਂ ਸਰਕਾਰੀ ਨੌਕਰੀ ਕਰ ਲੈਣ ਜਾ ਆਪਣੀ ਪ੍ਰਾਈਵੇਟ ਪ੍ਰੈਕਟਿਸ ਕਰ ਲੈਣ। ਹੁਣ ਡਾਕਟਰਾਂ ਨੂੰ ਆਪ ਫੈਸਲਾ ਕਰਨਾ ਹੋਵੇਗਾ ਕੀ ਕਰਨਾ ਚਾਹੁੰਦੇ ਹਨ। ਜੇਕਰ ਫਿਰ ਵੀ ਡਾਕਟਰ ਅਜਿਹਾ ਫੈਸਲਾ ਨਹੀਂ ਕਰਦੇ ਤਾਂ ਇਨ੍ਹਾਂ ਤੇ ਸਖਤ ਕਰਵਾਈ ਵੀ ਹੋ ਸਕਦੀ ਹੈ। 

ਡਾ ਵਿਜੈ ਸਿੰਗਲਾ ਨੇ ਕਿਹਾ ਕਿ ਨਿੱਜੀ ਪ੍ਰੈਕਟਿਸ ਅਲਾਓ ਨਹੀਂ ਹੋਵੇਗੀ, ਜੇ ਕਿਸੇ ਨੇ ਸਰਕਾਰੀ ਨੌਕਰੀ ਕਰਨੀ ਹੈ ਤਾਂ ਨੌਕਰੀ ਕਰੇਗਾ ਪ੍ਰੈਕਟਿਸ ਕਰਨੀ ਹੈ ਤਾਂ ਪ੍ਰੈਕਟਿਸ ਕਰੇਗਾ।  

ਜਿਕਰਯੋਗ ਹੈ ਕਿ ਸਿਹਤ ਵਿਭਾਗ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦੇਖਣ ਨੂੰ ਮਿਲਦੀਆਂ ਹਨ ਜਿਸ 'ਚ ਡਾਕਟਰ ਦੀਆਂ ਮਨਮਾਨੀਆ ਦੀਆ ਹਮੇਸ਼ਾ ਹੀ ਸ਼ਿਕਾਇਤ ਮਿਲਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਕਿ ਸਰਕਾਰੀ ਹਸਪਤਾਲ ਦੀ ਬਜਾਵੇ ਡਾਕਟਰ ਵਲੋਂ ਨਿੱਜੀ ਪ੍ਰੈਕਟਿਸ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਕੋਲੋਂ  ਮੋਟੀ ਰਕਮ ਵੀ ਵਸੂਲ ਕੀਤੀ ਜਾ ਰਹੀ ਹੈ। ਡਾਕਟਰ ਦੀਆਂ ਇਨ੍ਹਾਂ ਮਨਮਾਨੀਆਂ ਦੇ ਚਲਦੇ ਮਰੀਜਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਗੈਰਮੌਜੂਦਗੀ ਦੇ ਕਾਰਨ ਵਿਭਾਗ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਸੀ।     

Get the latest update about private practice not allowed to doctors, check out more about bhagwant mann, punjab news, health minister Punjab & health

Like us on Facebook or follow us on Twitter for more updates.