ਐਕਸ਼ਨ ਮੂਡ 'ਚ ਆਪ ਦੀ 'ਪੈਡ ਵੁਮੈਨ', ਵੇਰਕਾ 'ਚ ਹਸਪਤਾਲ ਦਾ ਹਾਲ ਦੇਖ ਲਿਆਂਦੀ ਹਨੇਰੀ

ਅਜਿਹੇ 'ਚ ਹਲਕਾ ਅੰਮ੍ਰਿਤਸਰ ਪੂਰਬੀ ਦੇ ਵਿਧਾਇਕ ਜੀਵਨਜੋਤ ਐਕਸ਼ਨ ਦੇ ਮੂਡ 'ਚ ਨਜ਼ਰ ਆਏ ਤੇ ਵੇਰਕਾ ਦੇ ਸਰਕਾਰੀ ਹਸਪਤਾਲ 'ਚ ਪਹੁੰਚ ਕੇ ਹਸਪਤਾਲ ਨੂੰ ਤਾੜਨਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜਦੋਂ ਉਹ ਦੁਬਾਰਾ...

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਹੀ ਪਾਰਟੀ ਨੇ ਪੰਜਾਬ 'ਚ ਕੰਮ ਦੇਖਣਾ ਸ਼ੁਰੂ ਕਰ ਦਿੱਤਾ ਹੈ। ਆਪ ਵਿਧਾਇਕ ਵਲੋਂ ਆਪਣੇ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਜਿਹੇ 'ਚ ਹਲਕਾ ਅੰਮ੍ਰਿਤਸਰ ਪੂਰਬੀ ਦੇ ਵਿਧਾਇਕ ਜੀਵਨਜੋਤ ਐਕਸ਼ਨ ਦੇ ਮੂਡ 'ਚ ਨਜ਼ਰ ਆਏ ਤੇ ਵੇਰਕਾ ਦੇ ਸਰਕਾਰੀ ਹਸਪਤਾਲ 'ਚ ਪਹੁੰਚ ਕੇ ਹਸਪਤਾਲ ਨੂੰ ਤਾੜਨਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜਦੋਂ ਉਹ ਦੁਬਾਰਾ ਇੱਥੇ ਆਉਣ ਤਾਂ ਉਨ੍ਹਾਂ ਨੂੰ ਕੋਈ ਕਮੀ ਨਾ ਦੇਖਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ |

ਚੰਨੀ ਤੇ ਫੁਟਿਆ ਸਾਬਕਾ ਪਾਰਟੀ ਪ੍ਰਧਾਨ ਦਾ ਗ਼ੁੱਸਾ, ਕਿਹਾ ਲਾਲਚ ਨੇ ਪਾਰਟੀ ਨੂੰ ਲਾਇਆ ਹੇਠਾਂ

ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਹਰਾਉਣ ਵਾਲੀ 'ਆਪ' ਵਿਧਾਇਕਾ ਜੀਵਨਜੋਤ ਕੌਰ ਅੱਜ ਐਕਸ਼ਨ ਦੇ ਮੂਡ 'ਚ ਨਜ਼ਰ ਆਈ ਅਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਵੇਰਕਾ ਮਿਲਕ ਪਲਾਂਟ ਅਤੇ ਵੇਰਕਾ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚੀ। ਹਸਪਤਾਲ ਵਿਚ ਬਹੁਤ ਸਾਰੀਆਂ ਕਮੀਆਂ ਪਾਈਆਂ ਗਈਆਂ ਹਨ ਅਤੇ ਉਨ੍ਹਾਂ ਨੇ ਸਪੱਸ਼ਟ ਕਿਹਾ ਹੈ ਕਿ ਇਨ੍ਹਾਂ ਕਮੀਆਂ ਨੂੰ ਜਲਦੀ ਦੂਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਅਗਲੀ ਵਾਰ ਉਹ ਜਲਦੀ ਹੀ ਦੁਬਾਰਾ ਇੱਥੇ ਆਉਣਗੇ ਅਤੇ ਉਮੀਦ ਕਰਦੇ ਹਨ ਕਿ ਸਰਕਾਰ ਵੱਲੋਂ ਬੈੱਡ ਸ਼ੀਟਾਂ ਦਿੱਤੀਆਂ ਜਾਣਗੀਆਂ। ਸਾਫ਼-ਸੁਥਰਾ ਅਤੇ ਹਸਪਤਾਲ ਵਿੱਚ ਕੋਈ ਗੰਦਗੀ ਨਹੀਂ ਰਹੇਗੀ।

Get the latest update about BHAGWANT MANN, check out more about JEEVAN JYOT KAUR, TRUE SCOOP NEWS, PUNJAB NEWS & NEWS

Like us on Facebook or follow us on Twitter for more updates.