'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਭਾਜਪਾ ਤੇ ਲਗਾਏ ਦੋਸ਼, ਆਪ੍ਰੇਸ਼ਨ ਲੋਟਸ ਰਾਹੀਂ 100 ਕਰੋੜ 'ਚ ਖਰੀਦਣ ਦੀ ਕੀਤੀ ਕੋਸ਼ਿਸ਼

ਪਹਿਲਾਂ ਹੀ ਆਪ ਇੱਕ ਕਾਨਫਰੰਸ ਕਰਕੇ ਭਾਜਪਾ ਤੇ ਆਪ ਵਿਧਾਇਕਾਂ ਨੂੰ 25-25 ਲੱਖ 'ਚ ਖਰੀਦਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਸਨ ਤੇ ਹੁਣ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਵੀ ਭਾਜਪਾ ‘ਤੇ ਦੋਸ਼ ਲਾਇਆ ਹੈ...

ਪੰਜਾਬ 'ਚ ਚਰਚਾ ਦਾ ਵਿਸ਼ਾ ਬਣੇ 'ਅਪ੍ਰੇਸ਼ਨ ਲੋਟਸ' ਕਰਕੇ ਭਾਜਪਾ ਲਗਾਤਾਰ ਸਵਾਲਾਂ ਦੇ ਘੇਰੇ 'ਚ ਹੈ। ਪਹਿਲਾਂ ਹੀ ਆਪ ਇੱਕ ਕਾਨਫਰੰਸ ਕਰਕੇ ਭਾਜਪਾ ਤੇ ਆਪ ਵਿਧਾਇਕਾਂ ਨੂੰ 25-25 ਲੱਖ 'ਚ ਖਰੀਦਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਸਨ ਤੇ ਹੁਣ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਵੀ ਭਾਜਪਾ ‘ਤੇ ਦੋਸ਼ ਲਾਇਆ ਹੈ ਕਿ ਆਪਰੇਸ਼ਨ ਲੋਟਸ ਰਾਹੀਂ ਭਾਜਪਾ ਨੇ ਉਸ ਨੂੰ 100 ਕਰੋੜ ‘ਚ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਫ਼ੋਨ ਕਰਨ ਵਾਲੇ ਇੱਕ ਏਜੰਟ ਨੂੰ ਜਵਾਬ ਦਿੱਤਾ ਕਿ ਉਹ ਪਹਿਲੀ ਵਾਰ ਵਿਧਾਇਕ ਬਣੇ ਹਨ। ਫਿਲਹਾਲ 'ਆਪ' ਦੇ ਨਾਲ ਰਹੇਗਾ।


ਦਸ ਦਈਏ ਕਿ ਇਸ ਤੋਂ ਪਹਿਲਾਂ 'ਆਪ' ਦੇ ਕਰੀਬ 35 ਵਿਧਾਇਕਾਂ ਨੇ ਵੀ ਭਾਜਪਾ 'ਤੇ 'ਲੋਟਸ ਆਪ੍ਰੇਸ਼ਨ' ਰਾਹੀਂ ਉਨ੍ਹਾਂ ਨੂੰ 25-25 ਕਰੋੜ ਰੁਪਏ 'ਚ ਖਰੀਦਣ ਦਾ ਦੋਸ਼ ਲਗਾਇਆ ਸੀ। ਜਿਸ ਦੇ ਚਲਦਿਆਂ (ਐਫ.ਆਈ.ਆਰ.) ਵੀ ਦਰਜ ਕਰਵਾਈ ਗਈ ਹੈ, ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਮੀਡੀਆ ਸਾਹਮਣੇ ਆ ਕੇ ਦਾਅਵਾ ਕੀਤਾ ਕਿ ਆਪ੍ਰੇਸ਼ਨ ਲੋਟਸ ਰਾਹੀਂ ਬੀ.ਜੇ.ਪੀ. ਨੇ ਵੀ 100 ਕਰੋੜ ਰੁਪਏ 'ਚ ਖਰੀਦਣ ਦੀ ਕੋਸ਼ਿਸ਼ ਕੀਤੀ ਹੈ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇ ਵੀ ਜਾਂਚ ਦੀ ਮੰਗ ਕਰ ਦਿੱਤੀ ਹੈ। ਭਾਜਪਾ ਆਗੂ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਡੀ.ਜੀ.ਪੀ.ਪੰਜਾਬ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ।  'ਆਪ' ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਕੇ ਇਸ ਬਾਰੇ ਪੁੱਛਗਿੱਛ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਨੂੰ ਪੇਸ਼ਕਸ਼ ਕੀਤੀ ਗਈ ਸੀ, ਤਾਂ ਜਾਂਚ ਹੋਣੀ ਚਾਹੀਦੀ ਹੈ, ਜੇਕਰ ਪੰਜਾਬ ਪੁਲਿਸ ਅਜਿਹਾ ਨਹੀਂ ਕਰਦੀ ਤਾਂ ਇਸ ਦੀ ਕੇਂਦਰ ਸਰਕਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਕੇਂਦਰੀ ਸਰਕਾਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ) ਤੋਂ ਜਾਂਚ ਕਰਨੀ ਚਾਹੀਦੀ ਹੈ।

Get the latest update about operation lotus in Punjab, check out more about harmeet singh pathanmajra, mla mla harmeet singh pathanmajra & aap mla

Like us on Facebook or follow us on Twitter for more updates.