ਪੰਜਾਬ 'ਚ 'ਆਪ' ਵਿਧਾਇਕ ਨੂੰ ਪਤਨੀ-ਪੁੱਤਰ ਸਣੇ 3 ਸਾਲ ਦੀ ਕੈਦ, ਝਗੜੇ ਦੇ ਮਾਮਲੇ 'ਚ ਕੋਰਟ ਦਾ ਫੈਸਲਾ

ਚੰਡੀਗੜ੍ਹ- ਪੰਜਾਬ 'ਚ ਪਟਿਆਲਾ ਦੇਹਾਤੀ ਤੋਂ ਆਮ ਆਦਮੀ ਪਾਰਟੀ (AAP) ਵਿਧਾਇਕ ਡਾ. ਬਲਬੀਰ

ਚੰਡੀਗੜ੍ਹ- ਪੰਜਾਬ 'ਚ ਪਟਿਆਲਾ ਦੇਹਾਤੀ ਤੋਂ ਆਮ ਆਦਮੀ ਪਾਰਟੀ (AAP) ਵਿਧਾਇਕ ਡਾ. ਬਲਬੀਰ ਸਿੰਘ ਨੂੰ ਰੋਪੜ ਕੋਰਟ ਨੇ ਸਜ਼ਾ ਸੁਣਾਈ ਹੈ। ਵਿਧਾਇਕ ਨੂੰ ਪਤਨੀ ਅਤੇ ਬੇਟੇ ਸਮੇਤ 3 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਸਜ਼ਾ ਘੱਟ ਹੋਣ ਨਾਲ ਕੋਰਟ ਵਿੱਚ ਹੀ ਉਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਡਾ.  ਬਲਬੀਰ ਨੇ ਕਿਹਾ ਕਿ ਫੈਸਲੇ ਦੇ ਖਿਲਾਫ ਸੈਸ਼ਨ ਕੋਰਟ ਵਿੱਚ ਅਪੀਲ ਕਰਣਗੇ।
ਖੇਤਾਂ ਨੂੰ ਪਾਣੀ ਦਿੰਦਿਆਂ ਦਾ ਹੋਇਆ ਸੀ ਝਗੜਾ 
ਉਨ੍ਹਾਂ ਦੱਸਿਆ ਕਿ 13 ਜੂਨ 2011 ਨੂੰ ਉਹ ਆਪਣੀ ਜ਼ਮੀਨ ਨੂੰ ਸਾਂਝੇ ਬੋਰ ਰਾਹੀਂ ਪਾਣੀ ਲਗਾਉਣ ਲਈ ਆਏ ਸਨ, ਇਸ ਦੌਰਾਨ ਜਦੋਂ ਉਹ ਰੋਟੀ ਖਾਣ ਉਪਰੰਤ ਵਰਾਂਡੇ ਵਿੱਚ ਬੈਠੇ ਆਰਾਮ ਕਰ ਰਹੇ ਸਨ ਤਾਂ ਡਾ. ਬਲਬੀਰ ਸਿੰਘ, ਉਨ੍ਹਾਂ ਦੀ ਪਤਨੀ ਰੁਪਿੰਦਰਜੀਤ ਕੌਰ ਸੈਣੀ, ਪੁੱਤਰ ਰਾਹੁਲ ਸੈਣੀ ਅਤੇ ਵਟਾਵੇ ਪਰਮਿੰਦਰ ਸਿੰਘ ਨੇ ਉਨ੍ਹਾਂ ’ਤੇ ਡੰਡਿਆਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਡਰਾਈਵਰ ਨੇ ਉਨ੍ਹਾਂ ਨੂੰ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਕਈ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੋਇਆ ਸੀ, ਜਿਸ ਦੇ ਸਬੰਧ ਵਿੱਚ ਅੱਜ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਸੁਣਾ ਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਹੈ ਅਤੇ ਇਨ੍ਹਾਂ ਵਿਅਕਤੀਆਂ ਵੱਲੋਂ ਉਨ੍ਹਾਂ ਵਿਰੁੱਧ ਝੂਠੇ ਦਰਜ ਕਰਵਾਏ ਕਰਾਸ ਕੇਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ।
ਵਿਧਾਇਕ ਡਾ. ਬਲਬੀਰ ਨੇ ਕਿਹਾ ਕਿ ਜਿਸ ਜ਼ਮੀਨ ਦੀ ਗੱਲ ਕੀਤੀ ਗਈ, ਉਹ ਉਨ੍ਹਾਂ ਦੀ ਪਤਨੀ ਦੇ ਨਾਮ 'ਤੇ ਹੈ। 2011 ਵਿੱਚ ਰਾਜਨੀਤੀ ਕਾਰਨ ਉਨ੍ਹਾਂ ਦੇ  ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਨੂੰ ਹਾਈਕੋਰਟ ਤੋਂ ਰਾਹਤ ਵੀ ਮਿਲੀ ਸੀ। ਉਨ੍ਹਾਂ ਨੂੰ ਰੋਪੜ ਅਦਾਲਤ ਦਾ ਫੈਸਲਾ ਮਨਜ਼ੂਰ ਹੈ। ਉਹ ਇਸਦੇ ਖਿਲਾਫ ਸੈਸ਼ਨ ਕੋਰਟ ਵਿੱਚ ਜਾਣਗੇ।
ਵਿਧਾਇਕ ਰਹਿਣਗੇ ਜਾਂ ਨਹੀਂ, ਸਪੀਕਰ ਕਰਣਗੇ ਫੈਸਲਾ 
ਡਾ. ਬਲਬੀਰ ਸਿੰਘ ਨੂੰ 2 ਸਾਲ ਤੋਂ ਜ਼ਿਆਦਾ ਦੀ ਸਜ਼ਾ ਹੋਈ ਹੈ। ਅਜਿਹੇ 'ਚ ਉਹ ਨਿਯਮਾਂ ਦੇ ਤਹਿਤ ਵਿਧਾਇਕ ਅਹੁਦੇ 'ਤੇ ਰਹਿਣ ਦੇ ਯੋਗ ਨਹੀਂ ਹਨ।  ਹਾਲਾਂਕਿ ਉਹ ਵਿਧਾਇਕ ਰਹਿਣਗੇ ਜਾਂ ਨਹੀਂ, ਇਸਦਾ ਫੈਸਲਾ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦੇ ਹੱਥ ਹੈ। ਇਹ ਵੀ ਸੰਭਵ ਹੈ ਕਿ ਸੈਸ਼ਨ ਕੋਰਟ 'ਚ ਅਪੀਲ ਦਾ ਹਵਾਲਾ ਦੇਕੇ ਫਿਲਹਾਲ ਉਨ੍ਹਾਂ ਦਾ ਅਹੁਦਾ ਬਚਿਆ ਰਹੇ।

Get the latest update about aap Mla, check out more about punjab news, latest news & truescoop news

Like us on Facebook or follow us on Twitter for more updates.