ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲਗੀ ਅੱਗ, ਫਾਇਰ ਬ੍ਰਿਗੇਡ ਲੈ ਆਪ ਪਹੁੰਚੀ ਵਿਧਾਇਕ ਨਰਿੰਦਰ ਭਾਰਜ

ਅੱਜ ਸੰਗਰੂਰ ਦੇ ਖੇਤਾਂ ਵਿੱਚ ਕਣਕ ਦੀ ਨਾੜ ਨੂੰ ਅੱਗ ਲੱਗ ਗਈ। ਜਿਸ ਤੋਂ ਵਾਦ ਖੇਤ ਪੂਰੀ ਤਰ੍ਹਾਂ ਅੱਗ ਦੀ ਚਪੇਟ 'ਚ ਆ ਗਿਆ। ਜਦੋ ਇਸ ਬਾਰੇ ਇਲਾਕਾ ਵਿਧਾਇਕਾ ਨਰਿੰਦਰ ਕੌਰ ਭਾਰਜ ਨੂੰ ਸੂਚਨਾ ਮਿਲੀ...

ਅੱਜ ਸੰਗਰੂਰ ਦੇ ਖੇਤਾਂ ਵਿੱਚ ਕਣਕ ਦੀ ਨਾੜ ਨੂੰ ਅੱਗ ਲੱਗ ਗਈ। ਜਿਸ ਤੋਂ ਵਾਦ ਖੇਤ ਪੂਰੀ ਤਰ੍ਹਾਂ ਅੱਗ ਦੀ ਚਪੇਟ 'ਚ ਆ ਗਿਆ।  ਜਦੋ ਇਸ ਬਾਰੇ ਇਲਾਕਾ ਵਿਧਾਇਕਾ ਨਰਿੰਦਰ ਕੌਰ ਭਾਰਜ ਨੂੰ ਸੂਚਨਾ ਮਿਲੀ ਤਾਂ ਉਹ ਆਪ ਫਾਇਰ ਬ੍ਰਿਗੇਡ ਲੈ ਕੇ ਪੁੱਜ ਗਈ। ਸੰਗਰੂਰ 'ਚ ਭਵਾਨੀਗੜ੍ਹ ਨੇੜਲੇ ਇਹ ਹਾਦਸਾ ਵਾਪਰਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਸਮਰਥਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ। ਇਸ ਮਾਮਲੇ 'ਚ ਵਿਧਾਇਕ ਦੁਆਰਾ ਨਿਭਾਈ ਗਈ ਭੂਮਿਕਾ ਨੇ ਲੋਕਾਂ ਦੇ ਦਿਲਾਂ ਚ ਉਨ੍ਹਾਂ ਤੇ ਉਮੀਦ ਨੂੰ ਹੋਰ ਵੀ ਵਧਾ ਦਿੱਤਾ ਹੈ ਤੇ ਨਰਿੰਦਰ ਭਾਰਜ ਨੇ ਵੀ ਇਲਾਕਾ ਨਿਵਾਸੀਆਂ ਸਾਹਮਣੇ ਆਪਣੇ ਕੰਮ ਦੇ ਪ੍ਰਤੀ ਇਕ ਮਿਸਾਲ ਪੇਸ਼ ਕੀਤੀ ਹੈ। 

ਜਾਣਕਾਰੀ ਦੇਂਦਿਆਂ ਵਿਧਾਇਕ ਨਰਿੰਦਰ ਭਾਰਜ ਨੇ ਦੱਸਿਆ ਕਿ ਇਸ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਤੁਰੰਤ ਬਾਕੀ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ। ਹਾਲਾਂਕਿ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ। ਜਿਸ ਨਾਲ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸ਼ੁਕਰ ਹੈ ਕਿ ਇੱਥੇ ਕਣਕ ਦੀ ਫ਼ਸਲ ਵੱਢੀ ਗਈ ਸੀ।

ਜਿਕਰਯੋਗ ਹੈ ਕਿ ਨਰਿੰਦਰ ਭਾਰਜ ਨੇ ਸੰਗਰੂਰ ਸੀਟ ਤੋਂ ਕਾਂਗਰਸ ਸਰਕਾਰ ਦੇ ਮਜ਼ਬੂਤ ​​ਮੰਤਰੀ ਵਿਜੇਇੰਦਰ ਸਿੰਗਲਾ ਨਾਲ ਮੁਕਾਬਲਾ ਕੀਤਾ। ਉਨ੍ਹਾਂ ਸਿੰਗਲਾ ਨੂੰ 36,430 ਵੋਟਾਂ ਦੇ ਫਰਕ ਨਾਲ ਹਰਾਇਆ। ਭਾਰਜ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਹਨ। ਉਸ ਨੂੰ ਪੰਜਾਬ ਦੀ ਪਹਿਲੀ ਮਹਿਲਾ ਪੋਲਿੰਗ ਏਜੰਟ ਦਾ ਖਿਤਾਬ ਵੀ ਮਿਲ ਚੁੱਕਿਆ ਹੈ।

Get the latest update about Fire broke out in wheat fields, check out more about Narinder Bharj, SANGRUR NEWS, TRUE SCOOP PUNJABI & PUNJAB NEWS

Like us on Facebook or follow us on Twitter for more updates.