ਆਪ ਵਿਧਾਇਕਾ ਨੇ ਤੋੜੀ ਚੁੱਪੀ, ਸੋਸ਼ਲ ਮੀਡੀਆ 'ਤੇ ਦਰਦ ਕੀਤਾ ਬਿਆਨ

ਚੰਡੀਗੜ੍ਹ : ਇਨ੍ਹੀਂ ਦਿਨੀਂ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦੀ ਸੋਸ਼ਲ ਮੀਡੀਆ ਪੋਸਟ ਕਾਫੀ ਸੁਰਖੀਆਂ

ਚੰਡੀਗੜ੍ਹ : ਇਨ੍ਹੀਂ ਦਿਨੀਂ ਆਮ ਆਦਮੀ ਪਾਰਟੀ (Aam Aadmi Party) ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ (Baljinder Kaur) ਦੀ ਸੋਸ਼ਲ ਮੀਡੀਆ (Social Media) ਪੋਸਟ ਕਾਫੀ ਸੁਰਖੀਆਂ ਵਿਚ ਹੈ। ਉਨ੍ਹਾਂ ਲਿਖਿਆ ਖਮੋਸ਼ੀ ਕਦੇ ਬੇਵਜ੍ਹਾ ਨਹੀਂ ਹੁੰਦੀ, ਕੁਝ ਦਰਦ ਆਵਾਜ਼ ਖੋਹ ਲੈਂਦੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਪੋਸਟ (Post) ਦਾ ਸਿਆਸਤ ਨਾਲ ਕੋਈ ਲੈਣਾ-ਦੇਣਆ ਨਹੀਂ ਹੈ। ਹਾਲਾਂਕਿ ਸੋਸ਼ਲ ਮੀਡੀਆ (Social Media) 'ਤੇ ਇਸ ਨੂੰ ਸਿਆਸਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪ੍ਰੋਫੈਸਰ ਬਲਜਿੰਦਰ ਕੌਰ ਦੂਜੀ ਵਾਰ ਤਲਵੰਡੀ ਸਾਬੋ ਤੋਂ ਵਿਧਾਇਕ ਚੁਣੀ ਗਈ ਹੈ। ਬਾਵਜੂਦ ਇਸ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 'ਚ ਉਨ੍ਹਾਂ ਨੂੰ ਮੰਤਰੀ (Minister) ਨਹੀਂ ਬਣਾਇਆ ਗਿਆ।

ਇਸ ਤੋਂ ਪਹਿਲਾਂ ਵੀ ਜਦੋਂ ਪੰਜਾਬ ਵਿਚ ਆਪ ਸਰਕਾਰ ਦੇ 10 ਮੰਤਰੀਆਂ ਦਾ ਐਲਾਨ ਹੋਇਆ ਸੀ ਤਾਂ ਬਲਜਿੰਦਰ ਕੌਰ ਨੇ ਇਕ ਪੋਸਟ ਪਾਈ ਸੀ। ਜਿਸ ਵਿਚ ਉਨ੍ਹਾਂ ਲਿਖਿਆ ਸੀ, 'ਜਿੱਥੇ ਆਪਣਿਆਂ ਸਾਹਮਣੇ ਸੱਚ ਸਾਬਿਤ ਕਰਨਾ ਪਵੇ, ਉਥੇ ਅਸੀਂ ਬੁਰੇ ਹੀ ਠੀਕ ਹਾਂ।' ਇਸ ਨੂੰ ਵੀ ਉਨ੍ਹਾਂ ਦੀ ਨਾਰਾਜ਼ਗੀ ਨਾਲ ਜੋੜ ਕੇ ਵੇਖਿਆ ਗਿਆ। ਹਾਲਾਂਕਿ ਇਹ ਪੋਸਟ ਚਰਚਾ ਵਿਚ ਆਈ ਤਾਂ ਉਨ੍ਹਾਂ ਨੇ ਇਸ ਨੂੰ ਵੀ ਡਲੀਟ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਨੂੰ ਮੰਤਰੀ ਅਹੁਦਾ ਨਾ ਮਿਲਣ ਨਾਲ ਵੀ ਜੋੜਣ 'ਤੇ ਨਾਰਾਜ਼ਗੀ ਜਤਾਈ ਸੀ।

ਮੰਤਰੀਆਂ ਦੇ ਸਹੁੰ ਚੁੱਕ ਸਮਾਗਮ 'ਚ ਬਲਜਿੰਦਰ ਕੌਰ ਨੇ ਨਾਰਾਜ਼ਗੀ ਦੀ ਗੱਲ ਤਾਂ ਨਹੀਂ ਮੰਨੀ ਪਰ ਇਸ਼ਾਰਾ ਜ਼ਰੂਰ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਕਈ ਉਤਰਾਅ-ਚੜਾਅ ਵਿਚੋਂ ਨਿਕਲੀ ਹੈ। ਜਦੋਂ ਵੱਡੇ ਦਿੱਗਜ ਪਾਰਟੀ ਛੱਡ ਕੇ ਚਲੇ ਗਏ ਸਨ, ਉਦੋਂ ਤੋਂ ਲੈ ਕੇ ਹੁਣ ਤੱਕ ਪਾਰਟੀ ਦੀ ਹਰ ਗੱਲ ਮੰਨੀ ਹੈ। ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਹਾਈ ਕਮਾਨ ਦਾ ਫੈਸਲਾ ਮਨਜ਼ੂਰ ਹੈ। ਆਪ ਦੇ ਬਾਨੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨਵੇਂ ਚੁਣੇ ਵਿਧਾਇਕਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸੀ ਕਿ ਕੁਝ ਵਿਧਾਇਕ ਕਹਿ ਰਹੇ ਹਨ ਕਿ ਮੰਤਰੀ ਅਹੁਦਾ ਉਨ੍ਹਾਂ ਦਾ ਹੱਕ ਸੀ। ਕੇਜਰੀਵਾਲ ਨੇ ਕਿਹਾ ਕਿ ਇਥੇ ਸਿਰਫ ਜਨਤਾ ਦਾ ਹੱਕ ਹੈ। ਇਸ ਲਈ ਕੋਈ ਕਿਸੇ ਤਰ੍ਹਾਂ ਦੀ ਗਲਤਫਹਿਮੀ ਨਾ ਰੱਖੇ।

Get the latest update about Pro Baljinder Kaur, check out more about Aap MLA, Punjab news, Latest news & Mann Government

Like us on Facebook or follow us on Twitter for more updates.