ਆਪ MLA ਸ਼ੀਤਲ ਅੰਗੁਰਾਲ ਨੂੰ ਜਾਨੋ ਮਾਰਨ ਦੀ ਮਿਲੀ ਧਮਕੀ, ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਆਇਆ ਸਾਹਮਣੇ

ਸ਼ੀਤਲ ਅੰਗੁਰਲ ਵਲੋਂ ਦਰਜ਼ ਕਰਵਾਈ ਗਈ ਐਫਆਈਆਰ 'ਚ ਲਿਖਿਆ ਗਿਆ ਹੈ ਕਿ 5 ਜੂਨ 2022 ਤੋਂ ਲਗਾਤਾਰ ਹਰ ਰੋਜ਼ ਉਨ੍ਹਾਂ ਨੂੰ ਵੱਟਸਐਪ ਨੰਬਰ 'ਤੇ ਕੁਝ ਅਣਜਾਣ ਲੋਕਾਂ ਵਲੋਂ ਕਾਲ ਅਤੇ ਮੈਸੇਜ ਕਰਕੇ ਧਮਕਾਇਆ ਜਾ ਰਿਹਾ ਹੈ

ਜਲੰਧਰ ਵੈਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵੱਟਸਐਪ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸ਼ੀਤਲ ਅੰਗੁਰਾਲ ਨੂੰ ਉਨ੍ਹਾਂ ਦੇ ਵਟਸਐਪ ਨੰਬਰ ਤੇ ਕਾਲ ਅਤੇ ਮੈਸੇਜ਼ ਰਾਹੀਂ ਅਣਜਾਣ ਲੋਕਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਇਹ ਧਮਕੀਆਂ ਉਨ੍ਹਾਂ ਨੂੰ 5 ਜੂਨ 2022 ਤੋਂ ਦਿੱਤੀਆਂ ਜਾ ਰਹੀਆਂ ਸਨ। ਉਹ ਅਣਜਾਣ ਲੋਕ ਕਦੇ ਆਪਣੇ ਆਪ ਨੂੰ ਖਾਲਿਸਤਾਨੀ ਦਸਦੇ ਹਨ ਅਤੇ ਕਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦਸਦੇ ਹਨ। ਸ਼ੀਤਲ ਅੰਗੁਰਲ ਵਲੋਂ ਥਾਣਾ ਨੰਬਰ 5 'ਚ ਇਹ ਐਫ ਆਈ ਆਰ ਦਰਜ਼ ਕਰਵਾਈ ਗਈ। 

ਸ਼ੀਤਲ ਅੰਗੁਰਲ ਵਲੋਂ ਦਰਜ਼ ਕਰਵਾਈ ਗਈ ਐਫਆਈਆਰ 'ਚ ਲਿਖਿਆ ਗਿਆ ਹੈ ਕਿ 5 ਜੂਨ 2022 ਤੋਂ ਲਗਾਤਾਰ ਹਰ ਰੋਜ਼ ਉਨ੍ਹਾਂ ਨੂੰ ਵੱਟਸਐਪ ਨੰਬਰ 'ਤੇ ਕੁਝ ਅਣਜਾਣ ਲੋਕਾਂ ਵਲੋਂ ਕਾਲ ਅਤੇ ਮੈਸੇਜ ਕਰਕੇ ਧਮਕਾਇਆ ਜਾ ਰਿਹਾ ਹੈ। ਉਹ ਲੋਕ ਉਨ੍ਹਾਂ ਨੂੰ ਵਟਸਅਪ ਮੋਬਾਈਲ ਨੰਬਰ +(437)701-5556, ਅਤੇ +1(313)401-0698 ਤੋਂ ਗਰੁੱਪ ਕਾਲ ਕਰ ਗੰਦੀਆਂ ਗਾਲ੍ਹਾਂ ਕੱਢਦੇ ਹਨ ਅਤੇ ਗੰਦੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਅਣਜਾਣ ਲੋਕਾਂ ਵਲੋਂ ਸ਼ੀਤਲ ਅੰਗੁਰਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। 

*ਐਫ ਆਈ ਆਰ ਦੀ ਕਾਪੀ* 

ਸ਼ੀਤਲ ਅੰਗੁਰਲ ਦੇ ਬਿਆਨ ਮੁਤਾਬਿਕ ਉਹ ਅਣਜਾਣ ਲੋਕ ਖੁਦ ਨੂੰ ਕਦੇ ਖਾਲਿਸਤਾਨੀ ਦਸਦੇ ਹਨ ਅਤੇ ਕਦੇ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦੇ ਹਨ। ਉਨ੍ਹਾਂ ਲੋਕਾਂ ਵਲੋਂ 11 ਜੂਨ 2022 ਨੂੰ ਸ਼ੀਤਲ ਅੰਗੁਰਲ ਦੇ ਦੋਸਤ ਨਿਖਿਲ ਸ਼ਰਮਾ ਦੀ ਫੋਟੋ ਉਸ ਨੂੰ ਵਟਸਅੱਪ ਰਾਹੀਂ ਭੇਜੀ ਗਈ। ਜਿਸ ਤੋਂ ਬਾਅਦ ਉਹ ਡਰ ਗਏ ਅਤੇ ਆਪਣੇ ਆਪਣੇ ਪਰਿਵਾਰ ਦੀ ਨਿੱਜੀ ਜਾਣਕਾਰੀ ਉਨ੍ਹਾਂ ਲੋਕਾਂ ਕੋਲ ਹੋਣ ਦੇ ਡਰ ਨਾਲ ਪੁਲਿਸ ਕੋਲ ਐਫਆਈਆਰ ਦਰਜ਼ ਕਰਵਾਈ। 

ਇਨ੍ਹਾਂ ਅਣਜਾਣ ਲੋਕਾਂ ਦੇ ਖਿਲਾਫ 15 ਜੂਨ 2022 ਨੂੰ ਥਾਣਾ ਨੰਬਰ 5 ਦੀ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਧਾਰਾ 294, 506, 34, 120-B IPC, ਸੈਕਸ਼ਨ 67 IT Act 2000 ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ।  

Get the latest update about PUNJAB NEWS, check out more about PUNJAB LATEST NEWS, FIR SHEETAL ANGURAL, SHEETAL ANGURAL FIR & SHEETAL ANGURAL DEATH THREAT

Like us on Facebook or follow us on Twitter for more updates.