ਅੰਮ੍ਰਿਤਪਾਲ ਸਿੰਘ ਖਿਲਾਫ ਦਿੱਤੇ ਬਿਆਨ ਤੋਂ ਬਾਅਦ AAP ਵਿਧਾਇਕ ਸ਼ੀਤਲ ਅੰਗੁਰਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਵੈਸਟ ਹਲਕਾ ਤੋਂ ਵਿਧਾਇਕ ਸ਼ੀਤਲ ਅੰਗੁਰਲ ਦੇ ਬਿਆਨ ਮੁਤਾਬਿਕ ਉਨ੍ਹਾਂ ਨੂੰ ਮੋਬਾਈਲ 'ਤੇ ਇੱਕ ਕਾਲ ਆਈ ਸੀ। ਪਹਿਲਾਂ ਤਾਂ ਫੋਨ ਕਰਨ ਵਾਲੇ ਨੇ ਸਿੱਧੀ ਧਮਕੀ ਦਿੱਤੀ ਅਤੇ ਸਿੱਧੀ ਗੱਲ ਕੀਤੀ...

ਜਲੰਧਰ ਵੈਸਟ ਤੋਂ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਨੂੰ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਿਸ ਦੀ ਐਫ ਆਈ ਆਰ ਦਰਜ਼ ਕਰਵਾਈ ਗਈ ਹੈ। ਇਹ ਧਮਕੀ ਸ਼ੀਤਲ ਅੰਗੁਰਲ ਨੂੰ ਹਾਲ੍ਹੀ 'ਚ ਚਰਚਾ 'ਚ ਆਏ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਦਿੱਤੇ ਬਿਆਨ ਤੋਂ ਬਾਅਦ ਮਿਲੀ ਹੈ। ਵਿਧਾਇਕ ਸ਼ੀਤਲ ਅੰਗੁਰਲ ਨੇ ਥਾਣਾ ਡਵੀਜ਼ਨ ਨੰਬਰ-5 'ਚ ਮਾਮਲਾ ਦਰਜ ਕਰਵਾ ਦਿੱਤਾ ਹੈ। 

ਵੈਸਟ ਹਲਕਾ ਤੋਂ ਵਿਧਾਇਕ ਸ਼ੀਤਲ ਅੰਗੁਰਲ ਦੇ ਬਿਆਨ ਮੁਤਾਬਿਕ ਉਨ੍ਹਾਂ ਨੂੰ ਮੋਬਾਈਲ 'ਤੇ ਇੱਕ ਕਾਲ ਆਈ ਸੀ। ਪਹਿਲਾਂ ਤਾਂ ਫੋਨ ਕਰਨ ਵਾਲੇ ਨੇ ਸਿੱਧੀ ਧਮਕੀ ਦਿੱਤੀ ਅਤੇ ਸਿੱਧੀ ਗੱਲ ਕੀਤੀ। ਧਮਕੀ ਦੇਣ ਵਾਲੇ ਵਿਅਕਤੀ ਨੇ ਫਿਰ ਕਿਹਾ ਕਿ ਉਹ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਵ-ਨਿਯੁਕਤ ਜਥੇਦਾਰ ਅੰਮ੍ਰਿਤਪਾਲ ਸਿੰਘ ਖਿਲਾਫ ਦਿੱਤੇ ਬਿਆਨ ਨੂੰ ਵਾਪਸ ਲੈਣ। 

ਇਸ ਤੋਂ ਬਾਅਦ ਸ਼ੀਤਲ ਅੰਗੁਰਲ ਨੇ ਥਾਣਾ ਡਵੀਜ਼ਨ ਨੰਬਰ 5 'ਚ ਜਥੇਦਾਰ ਅੰਮ੍ਰਿਤਪਾਲ ਸਿੰਘ ਖਿਲਾਫ 12 ਅਕਤੂਬਰ ਨੂੰ FIR ਦਰਜ ਕਰਵਾਈ ਹੈ। ਇਹ FIR - 178 ਹੈ ਅਤੇ ਪੁਲਿਸ ਨੇ 294,506 ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਪੁਲਿਸ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਨਿਕਲ ਚੁਕੀ ਹੈ। 

Get the latest update about sheetal angural aap mla, check out more about waris punjab amritpal singh, sheetal angural death threat & sheetal angural

Like us on Facebook or follow us on Twitter for more updates.