ਸੰਗਰੂਰ 'ਚ ਜ਼ਿਮਨੀ ਚੋਣ ਲਈ 'ਆਪ' ਦੀ ਰਣਨੀਤੀ ਤਿਆਰ, ਉਮੀਦਵਾਰ ਦੇ ਸੀ.ਐੱਮ. ਦੀ ਭੈਣ ਦੇ ਲੱਗੇ ਪੋਸਟਰ

ਚੰਡੀਗੜ੍ਹ- ਸੰਗਰੂਰ ਲੋਕਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (AAP)ਨੇ ਰਣਨੀਤੀ ਤਿਆਰ

ਚੰਡੀਗੜ੍ਹ- ਸੰਗਰੂਰ ਲੋਕਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (AAP)ਨੇ ਰਣਨੀਤੀ ਤਿਆਰ ਕਰ ਲਈ ਹੈ। ਸੰਗਰੂਰ 'ਚ ਚੋਣਾਂ ਲਈ CM ਭਗਵੰਤ ਮਾਨ, ਮੰਤਰੀ ਹਰਪਾਲ ਚੀਮਾ ਅਤੇ ਗੁਰਮੀਤ ਸਿੰਘ ਮੀਤ ਹੇਅ ਅਤੇ ਵਿਧਾਇਕ ਮੋਰਚਾ ਸੰਭਾਲਣਗੇ। ਮੁੱਖ ਮੰਤਰੀ ਮਾਨ ਦੇ ਅਸਤੀਫੇ ਪਿੱਛੋਂ ਇਹ ਸੀਟ ਖਾਲੀ ਹੋਈ ਹੈ।
ਉਥੇ ਹੀ ਇੱਥੋਂ 'ਆਪ' ਉਮੀਦਵਾਰ ਲਈ ਮੁੱਖ ਮੰਤਰੀ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਦੇ ਕਰੀਬੀ ਦੋਸਤ ਪੰਜਾਬੀ ਕਾਮੇਡਿਅਨ ਕਰਮਜੀਤ ਅਨਮੋਲ ਅਤੇ ਇੱਕ ਪੁਲਿਸ ਅਫਸਰ ਦਾ ਨਾਮ ਵੀ ਚਰਚਾ ਵਿੱਚ ਹੈ। ਫਿਲਹਾਲ 'ਆਪ' ਨੇ ਇੱਥੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। 
CM ਅਤੇ 2 ਮੰਤਰੀਆਂ ਦੇ ਵਿਧਾਨਸਭਾ ਖੇਤਰ ਇਸ ਸੀਟ 'ਚ
ਸੰਗਰੂਰ ਲੋਕਸਭਾ ਸੀਟ ਵਿੱਚ 9 ਵਿਧਾਨਸਭਾ ਖੇਤਰ ਹਨ। ਜਿਨ੍ਹਾਂ ਵਿੱਚ ਮੁੱਖ ਮੰਤਰੀ ਮਾਨ ਧੂਰੀ ਤੋਂ ਵਿਧਾਇਕ ਬਣੇ ਹਨ। ਉਥੇ ਹੀ ਖ਼ਜ਼ਾਨਾ-ਮੰਤਰੀ ਹਰਪਾਲ ਚੀਮਾ ਦਿੜ੍ਹਬਾ ਅਤੇ ਮੀਤ ਹੇਅਰ ਬਰਨਾਲਾ ਤੋਂ ਵਿਧਾਇਕ ਚੁਣੇ ਗਏ ਹਨ।  ਇਸ ਲਈ ਸੰਗਰੂਰ ਤੋਂ ਜਿੱਤ ਲਈ ਤਿੰਨੋ ਨੇਤਾ ਅਹਿਮ ਭੂਮਿਕਾ ਨਿਭਾਉਣਗੇ। ਬਾਕੀ ਵਿਧਾਨਸਭਾ ਖੇਤਰਾਂ ਦੇ ਵਿਧਾਇਕਾਂ ਨੂੰ ਵੀ ਲੋਕਾਂ ਨਾਲ ਤਾਲਮੇਲ ਬਣਾਉਣ ਨੂੰ ਕਿਹਾ ਗਿਆ ਹੈ।
'ਆਪ' ਲਈ ਇਸ ਲਈ ਜ਼ਰੂਰੀ ਜਿੱਤ
ਸੰਗਰੂਰ ਤੋਂ 'ਆਪ' ਦੇਸ਼ ਭਰ ਵਿਚ ਭਗਵੰਤ ਮਾਨ ਇਕਲੌਤੇ ਲੋਕਸਭਾ ਸੰਸਦ ਸਨ। ਹਾਰ ਗਏ ਤਾਂ ਫਿਰ ਲੋਕਸਭਾ ਵਿੱਚ ਤਰਜ਼ਮਾਨੀ ਖਤਮ ਹੋ ਜਾਵੇਗੀ। ਮਾਨ ਸਰਕਾਰ ਬਣੇ ਨੂੰ ਢਾਈ ਮਹੀਨੇ ਹੋਏ ਹਨ। ਸੀਟ ਹਾਰ ਗਏ ਤਾਂ ਉਨ੍ਹਾਂ ਦੀ ਰਾਜ ਵਿੱਚ ਸਰਕਾਰ ਦੇ ਕੰਮ ਧੰਦੇ 'ਤੇ ਸਵਾਲ ਉੱਠਣਗੇ। 
'ਆਪ' ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲੜ ਰਹੀ ਹੈ। ਇੱਥੇ ਹਾਰੇ ਤਾਂ ਉੱਥੇ ਗਲਤ ਮੈਸੇਜ ਜਾਵੇਗਾ। ਵਿਰੋਧੀ ਵੀ ਹਾਰ ਨੂੰ ਜ਼ਿਆਦਾ ਉਛਾਲਣਗੇ। 
ਮਾਨ ਦਾ ਗੜ੍ਹ ਸੰਗਰੂਰ ਸੀਟ, ਮੋਦੀ ਲਹਿਰ 'ਚ ਵੀ ਜਿੱਤੇ
ਸੰਗਰੂਰ ਲੋਕਸਭਾ ਸੀਟ ਭਗਵੰਤ ਮਾਨ ਦਾ ਗੜ੍ਹ ਹੈ। ਇੱਥੋਂ ਉਹ ਲਗਾਤਾਰ ਵੱਡੇ ਫਰਕ ਨਾਲ ਜਿੱਤੇ। 2019 'ਚ ਮੋਦੀ  (PM ਨਰਿੰਦਰ ਮੋਦੀ) ਲਹਿਰ 'ਚ ਜਦੋਂ 'ਆਪ' ਦੇ ਸਾਰੇ ਉਮੀਦਵਾਰ ਹਾਰ ਗਏ ਤਾਂ ਮਾਨ ਹੀ ਸੰਗਰੂਰ ਤੋਂ ਜਿੱਤ ਕੇ ਸੰਸਦ ਪੁੱਜੇ ਸਨ। ਇਸ ਵਾਰ ਵਿਧਾਇਕ ਚੁਣੇ ਜਾਣ ਅਤੇ ਪਾਰਟੀ ਨੂੰ ਬਹੁਮਤ ਤੋਂ ਬਾਅਦ ਉਨ੍ਹਾਂ ਨੇ ਸੀਟ ਤੋਂ ਅਸਤੀਫਾ ਦੇ ਦਿੱਤਾ। ਜਿਸ ਦੇ ਬਾਅਦ ਇੱਥੇ ਅਗਲੇ ਮਹੀਨੇ ਚੋਣਾਂ ਕਰਵਾਈਆਂ ਜਾ ਰਹੀਆਂ ਹਨ।

Like us on Facebook or follow us on Twitter for more updates.