ਪੰਜਾਬ 'ਚ 'ਆਪ' ਵਿਧਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ 'ਚ ਮਚਿਆ ਹੜਕੰਪ

ਪੰਜਾਬ ਦੇ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਬਰਿੰਦਰ ਗੋਇਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰਾਤ ਨੂੰ ਕੁਝ ਮੁਲਜ਼ਮਾਂ ਨੇ ਉਸ ਨਾਲ ਫੋਨ ’ਤੇ ਬਦਸਲੂਕੀ ਕੀਤੀ। ਇਸ ਤੋਂ ਬਾਅਦ ਵਿਧਾਇਕ ਨੂੰ ਗੋਲੀ...

ਚੰਡੀਗੜ- ਪੰਜਾਬ ਦੇ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਬਰਿੰਦਰ ਗੋਇਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰਾਤ ਨੂੰ ਕੁਝ ਮੁਲਜ਼ਮਾਂ ਨੇ ਉਸ ਨਾਲ ਫੋਨ ’ਤੇ ਬਦਸਲੂਕੀ ਕੀਤੀ। ਇਸ ਤੋਂ ਬਾਅਦ ਵਿਧਾਇਕ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਵਿਧਾਇਕ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਧਮਕੀ ਦੇਣ ਵਾਲੇ ਦਾ ਮੋਬਾਈਲ ਨੰਬਰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਿਧਾਇਕ ਬਰਿੰਦਰ ਗੋਇਲ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.15 ਵਜੇ ਉਨ੍ਹਾਂ ਨੂੰ ਇੱਕ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ। ਫ਼ੋਨ ਉਨ੍ਹਾਂ ਦੇ ਪੀਏ ਰਾਕੇਸ਼ ਗੁਪਤਾ ਨੇ ਚੁੱਕਿਆ ਸੀ। ਫੋਨ ਕਰਨ ਵਾਲੇ ਨੇ ਪਹਿਲਾਂ ਉਸ ਦੇ ਨਾਂ ਉੱਤੇ ਗਾਲ੍ਹਮੰਦਾ ਕੀਤਾ। ਇਸ ਤੋਂ ਬਾਅਦ ਕਿਹਾ ਕਿ ਉਹ 2 ਦਿਨਾਂ 'ਚ ਵਿਧਾਇਕ ਨੂੰ ਗੋਲੀ ਮਾਰ ਦੇਣਗੇ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਅਹਿਮ ਸੂਚਨਾ ਮਿਲੀ, ਜਲਦ ਹੀ ਦੋਸ਼ੀਆਂ ਨੂੰ ਕੀਤਾ ਜਾਵੇਗਾ ਗ੍ਰਿਫਤਾਰ : ਡੀ.ਐੱਸ.ਪੀ
ਡੀਐਸਪੀ ਮਨੋਜ ਗੋਰਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਧਾਇਕ ਵੱਲੋਂ ਸੂਚਨਾ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਮੋਬਾਈਲ ਨੰਬਰ ਰਾਹੀਂ ਧਮਕੀ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੂੰ ਅਹਿਮ ਜਾਣਕਾਰੀ ਮਿਲੀ ਹੈ, ਜਲਦ ਹੀ ਦੋਸ਼ੀ ਫੜੇ ਜਾਣਗੇ।

ਪਹਿਲਾਂ ਵੀ ਲੱਗ ਚੁੱਕੀ ਹੈ ਗੋਲੀ, ਕੋਈ ਸਾਜ਼ਿਸ਼ : ਗੋਇਲ
ਵਿਧਾਇਕ ਬਰਿੰਦਰ ਗੋਇਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ 1993 ਵਿੱਚ ਵੀ ਉਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਫਿਰ ਵੀ ਉਹ ਡਰਿਆ ਨਹੀਂ ਸੀ। ਹੁਣ 60 ਹਜ਼ਾਰ ਲੋਕ ਉਸ ਨੂੰ ਵੋਟ ਪਾ ਚੁੱਕੇ ਹਨ, ਇਸ ਲਈ ਉਹ ਕਿਸੇ ਤੋਂ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਧਮਕੀਆਂ ਦੇਣਾ ਕਿਸੇ ਦੀ ਸ਼ਰਾਰਤ ਨਹੀਂ ਸਗੋਂ ਇਸ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਦੋਸ਼ੀ ਨੂੰ ਕਿਸੇ ਦੀ ਸ਼ਹਿ ਹੋ ਸਕਦੀ ਹੈ। ਹੁਣ ਮਾਮਲਾ ਪੁਲਿਸ ਕੋਲ ਹੈ, ਉਹ ਇਸ ਦੀ ਜਾਂਚ ਕਰੇਗੀ।

Get the latest update about punjab police , check out more about threatened to death, barinder kumar goyal, aap & punjab mla

Like us on Facebook or follow us on Twitter for more updates.