ਹਿਮਾਚਲ 'ਚ ਆਪ ਦਾ ਤੂਫ਼ਾਨ, ਮਾਨ ਨੇ ਕਿਹਾ- ਝਾੜੂ ਸਿਆਸਤ ਦੀ ਗੰਦਗੀ ਕਰੇਗਾ ਸਾਫ਼

ਅੱਜ ਆਮ ਆਦਮੀ ਪਾਰਟੀ ਵਲੋਂ ਹਿਮਾਚਲ 'ਚ ਸਿਆਸੀ ਰੈਲੀ ਕੀਤੀ ਗਈ ਹੈ। ਜਿਸ 'ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਆਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਾ ਨੂੰ...

ਅੱਜ ਆਮ ਆਦਮੀ ਪਾਰਟੀ ਵਲੋਂ ਹਿਮਾਚਲ 'ਚ ਸਿਆਸੀ ਰੈਲੀ ਕੀਤੀ ਗਈ ਹੈ। ਜਿਸ 'ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਆਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਾ ਨੂੰ ਸੰਬੋਧਨ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਵਿਕਟੋਰੀਆ ਪੁਲ ਤੋਂ ਪਦਲ ਮੈਦਾਨ ਤੱਕ ਸ਼ੁਰੂ ਹੋਇਆ ਹੈ। ਰੋਡ ਸ਼ੋਅ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਦੇਸ਼ ਭਗਤੀ ਦੇ ਗੀਤਾਂ ਨਾਲ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹੱਥਾਂ ਵਿੱਚ ਤਿਰੰਗਾ ਲੈ ਕੇ ਉਨ੍ਹਾਂ ਦੇ ਸਮਰਥਕਾਂ ਨਾਲ ਰੋਕ ਸ਼ੋਅ ਸਫਲ ਲੱਗ ਰਿਹਾ ਹੈ।  

ਇਸ ਮੌਕੇ ਤੇ ਅਰਵਿੰਦ ਜੇਕਰਿਵਾਲ ਨੇ ਬੋਲਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਆ ਕੇ ਚੰਗਾ ਲੱਗਾ। ਅਜਿਹੇ ਸ਼ਾਨਦਾਰ ਸੁਆਗਤ ਲਈ ਧੰਨਵਾਦ। ਰੋਡ ਸ਼ੋਅ 'ਚ ਭਾਰਤ ਦੇ ਰਾਸ਼ਟਰੀ ਝੰਡੇ ਦਾ ਤਿਰੰਗਾ ਜ਼ਿਆਦਾ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਅਸੀਂ ਰਾਜਨੀਤੀ ਕਰਨੀ ਨਹੀਂ ਜਾਣਦੇ, ਦੇਸ਼ ਭਗਤੀ ਜਾਣਦੇ ਹਾਂ। ਪਹਿਲਾਂ ਦਿੱਲੀ 'ਚ ਬਦਲਾਅ ਕੀਤਾ, ਪੰਜਾਬ 'ਚ ਕਰ ਰਹੇ ਹਾਂ ਅਤੇ ਹੁਣ ਹਿਮਾਚਲ 'ਚ ਵੀ ਬਦਲਾਅ ਕਰਾਂਗੇ। ਸਾਨੂੰ ਇੱਕ ਮੌਕਾ ਦਿਓ ਤੁਸੀਂ ਹੋਰ ਪਾਰਟੀਆਂ ਵੀ ਦੇਖੀਆਂ ਹਨ, ਇਕ ਵਾਰ ਸਾਨੂੰ ਵੀ ਦੇਖ ਲਓ, ਤੁਹਾਨੂੰ ਆਪਣੇ ਆਪ ਹੀ ਫਰਕ ਨਜ਼ਰ ਆ ਜਾਵੇਗਾ।  


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਪ੍ਰਮਾਤਮਾ ਨੇ ਸਿਆਸਤਦੀ ਗੰਦਗੀ ਨੂੰ ਸਾਫ਼ ਕਰਨ ਲਈ ਆਪਣਾ ਝਾੜੂ ਭੇਜਿਆ ਹੈ। ਇਸ ਵਾਰ ਆਪਣੇ ਆਪ ਨੂੰ ਵੋਟ ਦਿਓ, ਚੰਗੀ ਸਿੱਖਿਆ, ਚੰਗੀ ਸਿਹਤ ਅਤੇ ਬਿਜਲੀ-ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਵੋਟ ਦਿਓ। ਪੰਜਾਬ ਦੇ ਨਤੀਜਿਆਂ ਤੋਂ ਬਾਅਦ ਹਰ ਤੀਜੇ ਦਿਨ ਹਿਮਾਚਲ ਦੇ ਭਾਜਪਾ ਅਤੇ ਕਾਂਗਰਸ ਦੇ ਆਗੂਆਂ ਦੇ ਬਿਆਨ ਆਉਂਦੇ ਹਨ ਕਿ ਇੱਥੇ ਤੀਜੀ ਧਿਰ ਨਹੀਂ ਆ ਸਕਦੀ। ਪਰ ਆਦਮੀ ਉਹੀ ਬੋਲਦਾ ਹੈ ਜਿਸ ਤੋਂ ਡਰਦਾ ਹੈ।

ਮਾਨ ਨੇ ਇਥੇ ਲੋਕ ਦਾ ਪਹੁੰਚਣ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਅੰਗਰੇਜ਼ ਨੇ ਉਨ੍ਹਾਂ ਤੇ 200 ਸਾਲ ਰਾਜ ਕੀਤਾ ਹੈ। ਕਾਂਗਰਸ ਭਾਜਪਾ ਸਰਕਾਰ ਨੇ ਸਾਨੂੰ ਪੰਜ ਸਾਲ ਲੁੱਟਿਆ ਅਤੇ ਟੁਕੜਿਆਂ ਵਿੱਚ ਗੁਲਾਮੀ ਦਿੱਤੀਹੈ । ਹਰ ਵਾਰ ਉਹੀ ਭਾਸ਼ਣ, ਉਹੀ ਵਾਅਦੇ, ਕੋਈ ਨਵਾਂ ਨਹੀਂ। ਆਮ ਆਦਮੀ ਪਾਰਟੀ ਨੂੰ ਇਸ ਵਾਰ ਮੌਕਾ ਦਿੱਤਾ ਜਾਵੇ ਤਾਂ ਕੋ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਦਿਖਾ ਸਕਣ।  

Get the latest update about AAP, check out more about ARVIND KEJRIWAL, TRUE SCOOP PUNJABI, ROAD SHOW IN HIMACHAL & HIMACHAL NEWS

Like us on Facebook or follow us on Twitter for more updates.