ਫਿਰੋਜ਼ਪੁਰ 'ਚ ਆਪ ਵਰਕਰ ਦਾ ਗੋਲੀਆਂ ਮਾਰ ਕੇ ਕਤਲ, ਮ੍ਰਿਤਕ ਦਾ ਭਰਾ ਗੰਭੀਰ ਜ਼ਖਮੀ

ਫਿਰੋਜ਼ਪੁਰ : ਪੰਜਾਬ ਵਿਚ ਫਿਰੋਜ਼ਪੁਰ ਜ਼ਿਲੇ ਦੇ ਜੀਰਾ ਏਰੀਆ ਦੇ ਮਸਤੇਵਾਲਾ ਪਿੰਡ ਵਿਚ ਮੰਗਲਵਾਰ

ਫਿਰੋਜ਼ਪੁਰ : ਪੰਜਾਬ ਵਿਚ ਫਿਰੋਜ਼ਪੁਰ ਜ਼ਿਲੇ ਦੇ ਜੀਰਾ ਏਰੀਆ ਦੇ ਮਸਤੇਵਾਲਾ ਪਿੰਡ ਵਿਚ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਦੀ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮਰਨ ਵਾਲੇ ਦਾ ਭਰਾ ਵੀ ਇਸ ਘਟਨਾ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਮਸਤੇਵਾਲਾ ਵਾਸੀ ਦਲਜੀਤ ਸਿੰਘ (34) ਦੇ ਰੂਪ ਵਿਚ ਹੋਈ। ਪੁਲਿਸ ਨੇ ਘਟਨਾ ਤੋਂ ਬਾਅਦ ਨਿਰਵੈਲ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ ਅਤੇ ਤਿੰਨ ਅਣਪਛਾਤਿਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ।ਨਿਰਵੈਲ ਸਿੰਘ, ਬਲਜੀਤ, ਰਣਜੀਤ ਅਤੇ ਲਖਵਿੰਦਰ ਕਾਂਗਰਸ ਪਾਰਟੀ ਦੇ ਵਰਕਰ ਦੱਸੇ ਜਾ ਰਹੇ ਹਨ।

ਮ੍ਰਿਤਕ ਦਲਜੀਤ ਦੇ ਭਰਾ ਗੁਰਪ੍ਰੀਤ ਨੇ ਦੱਸਿਆ ਕਿ ਉਹ ਦੋਵੇਂ ਕਣਕ ਦੀ ਵਾਢੀ ਲਈ ਮੋਟਰਸਾਈਕਲ ਰਾਹੀਂ ਖੇਤਾਂ ਨੂੰ ਜਾ ਰਹੇ ਸਨ। ਰਸਤੇ ਵਿਚ ਨਿਰਵੈਲ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ ਅਤੇ ਕੁਝ ਅਣਪਛਾਤੇ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਨਿਰਵੈਲ ਸਿੰਘ ਨੇ ਦਲਜੀਤ 'ਤੇ ਪਿਸਤੌਲ ਨਾਲ ਫਾਇਰਿੰਗ ਕੀਤੀ। ਇਨ੍ਹਾਂ ਵਿਚੋਂ ਦੋ ਗੋਲੀਆਂ ਦਲਜੀਤ ਦੇ ਸਿਰ ਵਿਚ ਲੱਗੀਆਂ। ਭਰਾ ਨੂੰ ਗੋਲੀ ਲੱਗਦੇ ਦੇਖ ਕੇ ਉਹ ਰੌਲਾ ਪਾਉਂਦੇ ਹੋਏ ਮਦਦ ਲਈ ਪਿੰਡ ਵੱਲ ਭੱਜਿਆ। ਜਦੋਂ ਵਾਪਸ ਪਰਤਿਆ ਉਦੋਂ ਤੱਕ ਦਲਜੀਤ ਦੀ ਮੌਤ ਹੋ ਚੁੱਕੀ ਸੀ। ਦਲਜੀਤ ਆਪ ਦਾ ਵਰਕਰ ਸੀ ਜਦੋਂ ਕਿ ਮੁਲਜ਼ਮ ਨਿਰਵੈਲ ਸਿੰਘ ਕਾਂਗਰਸ ਪਾਰਟੀ ਦੇ ਮੌਜੂਦਾ ਸਰਪੰਚ ਬਲਜੀਤ ਸਿੰਘ ਦਾ ਭਤੀਜਾ ਹੈ। ਦੋਹਾਂ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।

ਘਟਨਾ ਤੋਂ ਬਾਅਦ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਤਿੰਨ ਥਿਊਰੀਆਂ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ। ਮ੍ਰਿਤਕ ਦਲਜੀਤ ਅਤੇ ਮੁੱਖ ਮੁਲਜ਼ਮ ਨਿਰਵੈਲ ਸਿੰਘ ਵਿਚਕਾਰ ਸਿਆਸੀ ਰੰਜਿਸ਼ ਚੱਲ ਰਹੀ ਸੀ। ਦੋਵੇਂ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਪੰਚਾਇਤ ਦੀ ਜ਼ਮੀਨ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਚੱਲ ਰਿਹਾ ਸੀ। ਇੰਨਾ ਹੀ ਨਹੀਂ ਮ੍ਰਿਤਕ ਦਲਜੀਤ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 14 ਐਫਆਈਆਰ ਦਰਜ ਹਨ, ਜਦੋਂਕਿ ਮੁਲਜ਼ਮ ਨਿਰਵੈਲ ਖ਼ਿਲਾਫ਼ ਵੀ ਦੋ ਐਫਆਈਆਰ ਦਰਜ ਹਨ। ਮਾਮਲੇ ਦੀ ਜਾਂਚ ਕਰ ਰਹੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਪਰ ਮੁਲਜ਼ਮ ਅਜੇ ਫਰਾਰ ਹਨ। ਮੁਲਜ਼ਮਾਂ ’ਤੇ ਆਤਮ ਸਮਰਪਣ ਲਈ ਦਬਾਅ ਪਾਇਆ ਜਾ ਰਿਹਾ ਹੈ। ਦੋਸ਼ੀ ਇਕ-ਦੋ ਦਿਨਾਂ ਵਿਚ ਆਤਮ ਸਮਰਪਣ ਕਰ ਸਕਦਾ ਹੈ।

Get the latest update about Big news, check out more about Latest news, Punjab news, Truescoop news & Murder

Like us on Facebook or follow us on Twitter for more updates.