ਆਪ ਦਾ ਵੱਡਾ ਐਲਾਨ, ਦੀਪਕ ਬਾਲੀ ਬਣੇ ਹਿਮਾਚਲ ਦੇ ਮੀਡੀਆ ਇੰਚਾਰਜ

ਪਲਾਜ਼ਮਾ ਰਿਕਾਰਡ ਦੇ ਡਾਇਰੈਕਟਰ ਦੀਪਕ ਬਾਲੀ ਜੋ ਕਿ ਇਸ ਸਮੇ ਦਿੱਲੀ ਦੇ ਆਰਟ,ਕਲਚਰਲ ਲੈਂਗੂਏਜ਼ ਡਿਪਾਰਟਮੈਂਟ ਦੇ ਐਡਵਾਈਜ਼ਰ...

 ਆਮ ਆਦਮੀ ਪਾਰਟੀ ਦੇ ਵਲੋਂ ਵੱਖ ਵੱਖ ਸੂਬਿਆਂ 'ਚ ਆਪਣੇ ਇੰਚਾਰਜ ਦੀ ਸੂਚੀ ਜਾਰੀ ਕੀਤੀ ਹੈ। ਜਿਸ 'ਚ ਦੀਪਕ ਬਾਲੀ ਨੂੰ ਹਿਮਾਚਲ ਪ੍ਰਦੇਸ਼ ਦੇ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦੀਪਕ ਬਾਲੀ ਵਲੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲਈ ਵੱਖ ਵੱਖ ਜਿੰਮੇਵਾਰੀਆਂ ਨਿਭਾਈਆਂ ਗਈਆਂ ਹਨ। ਇਸੇ ਦੇ ਚਲਦਿਆਂ ਹੁਣ ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ਦੇ ਮੀਡੀਆ ਇੰਚਾਰਜ ਦੀ ਜਿੰਮੇਵਾਰੀ ਵੀ ਮਿਲ ਗਈ ਹੈ। 

ਪਲਾਜ਼ਮਾ ਰਿਕਾਰਡ ਦੇ ਡਾਇਰੈਕਟਰ ਦੀਪਕ ਬਾਲੀ ਜੋ ਕਿ ਇਸ ਸਮੇ ਦਿੱਲੀ ਦੇ ਆਰਟ,ਕਲਚਰਲ ਲੈਂਗੂਏਜ਼ ਡਿਪਾਰਟਮੈਂਟ ਦੇ ਐਡਵਾਈਜ਼ਰ ਵਜੋਂ ਰੋਲ ਅਦਾ ਕਰ ਰਹੇ ਹਨ। ਪੰਜਾਬ 'ਚ ਪੰਜਾਬੀ ਜਾਗ੍ਰਿਤੀ ਮੰਚ ਨਾਲ ਜੁੜੇ ਹਨ ਤੇ ਨਾਲ ਹੀ ਪੰਜਾਬ 'ਚ ਖਾਸ ਕਰਕੇ ਜਲੰਧਰ 'ਚ ਪੰਜਾਬੀ ਮਾਂ ਬੋਲੀ ਲਈ ਆਵਾਜ਼ ਚੁੱਕ ਰਹੇ ਹਨ। ਆਮ ਆਦਮੀ ਪਾਰਟੀ ਨਾਲ ਜੁੜਨ ਤੋਂ ਬਾਅਦ ਲਗਾਤਾਰ ਦੀਪਕ ਬਾਲੀ ਆਪ ਦੇ ਕਲਚਰਲ ਆਰਟ ਐਕਟਿਵਿਟੀਜ਼ ਚ ਹਿਸਾ ਲੈਂਦੇ ਰਹੀ ਹਨ।  ਇਸੇ ਦੇ ਚਲਦਿਆਂ ਹੁਣ ਹਿਮਾਚਲ ਪ੍ਰਦੇਸ਼ ਦੀ ਮੀਡੀਆਂ ਇੰਚਾਰਜ ਵਜੋਂ ਵੀ ਜਿੰਮੇਵਾਰੀ ਮਿਲ ਗਈ ਹੈ।  

Get the latest update about TRUE SCOOP PUNJABI, check out more about PUNJABI NEWS, DEEPAK BALI, & AAP MEDIA INCHARGE IN HIMACHAL

Like us on Facebook or follow us on Twitter for more updates.