ਆਪ ਦੀ ਨਾਰੀ ਸ਼ਕਤੀ ਨੇ ਕੀਤਾ ਕਮਾਲ, ਪੰਜਾਬ 'ਚ ਮਹਿਲਾ ਸਸ਼ਕਤੀਕਰਨ ਦੀ ਬਣੀ ਵੱਡੀ ਮਿਸਾਲ

ਕੁੱਲ 93 ਮਹਿਲਾ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ ਜਿਨ੍ਹਾਂ ਵਿੱਚੋਂ 13 ਜੇਤੂ ਰਹੀਆਂ ਹਨ, ਉਨ੍ਹਾਂ 13 ਜੇਤੂ ਉਮੀਦਵਾਰ ਸੀਟਾਂ ਤੇ ਵੀ ਆਮ ਆਦਮੀ ਪਾਰਟੀ ਦੀਆਂ 11 ਮਹਿਲਾ ਉਮੀਦਵਾਰ ਦਾ ਦਬਦਬਾ...

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਆਉਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੇ ਵੱਡੇ ਬਦਲਾਵਦੀ ਉਮੀਦ ਹੈ। ਜਿਸ ਚ ਮਹਿਲਾਵਾਂ ਸਸ਼ਕਤੀਕਰਨ ਅਹਿਮ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੁੱਲ 93 ਮਹਿਲਾ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ ਜਿਨ੍ਹਾਂ ਵਿੱਚੋਂ 13 ਜੇਤੂ ਰਹੀਆਂ ਹਨ, ਉਨ੍ਹਾਂ 13 ਜੇਤੂ ਉਮੀਦਵਾਰ ਸੀਟਾਂ ਤੇ ਵੀ ਆਮ ਆਦਮੀ ਪਾਰਟੀ ਦੀਆਂ 11 ਮਹਿਲਾ ਉਮੀਦਵਾਰ ਦਾ ਦਬਦਬਾ ਰਿਹਾ। ਸੂਬੇ ਦੀ ਸਭ ਤੋਂ ਹੌਟ ਸੀਟ ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਦੀ ਜੀਵਨਜੋਤ ਕੌਰ ਨੇ ਆਪਣੇ ਵਿਰੋਧੀ ਦਿੱਗਜ ਨੇਤਾ ਨਵਜੋਤ ਸਿੰਘ ਨੂੰ ਕਰਾਰੀ ਹਾਰ ਦਿੱਤੀ ਹੈ। ਦੂਜੇ ਪਾਸੇ ਸੰਗਰੂਰ ਸੀਟ ਤੋਂ ਨਰਿੰਦਰ ਕੌਰ ਭਾਰਜ ਨੇ ਪੰਜਾਬ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਹਰਾਇਆ ਹੈ। ਜਿੱਤਣ ਵਾਲੇ ਬਹੁਤੇ ਉਮੀਦਵਾਰ ਨਵੇਂ ਹੋਣ ਦੇ ਬਾਵਜੂਦ ‘ਆਪ’ ਨੂੰ ਜਿੱਤ ਦਿਵਾਉਣ ਵਿੱਚ ਕਾਮਯਾਬ ਰਹੇ।
 
ਵਿਧਾਨਸਭਾ 'ਚ ਹੋਵੇਗੀ 13 ਡਾਕਟਰਾਂ ਦੀ ਐਂਟਰੀ, ਦੱਸਣਗੇ ਪੰਜਾਬ ਦਾ ਹਾਲ

ਆਮ ਆਦਮੀ ਪਾਰਟੀ ਦੀ ਮਹਿਲਾ ਸ਼ਕਤੀ, ਜਿਨ੍ਹਾਂ ਪੰਜਾਬ ਵਿਧਾਨਸਭਾ ਚੋਣਾਂ 'ਚ ਦਿਗਜ਼ ਨੇਤਾਵਾਂ ਨੂੰ ਦਿੱਤੀ ਮਾਤ :-

ਅੰਮ੍ਰਿਤਸਰ ਪੂਰਬੀ: ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 6750 ਵੋਟਾਂ ਦੇ ਫਰਕ ਨਾਲ ਹਰਾਇਆ।
ਸੰਗਰੂਰ: ‘ਆਪ’ ਦੀ ਨਰਿੰਦਰ ਕੌਰ ਭਾਰਜ ਨੇ ਪੰਜਾਬ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ 36,430 ਵੋਟਾਂ ਨਾਲ ਹਰਾਇਆ।
ਬਲਾਚੌਰ: ਸੰਤੋਸ਼ ਕੁਮਾਰੀ ਕਟਾਰੀਆ ਨੇ ਅਕਾਲੀ ਦਲ ਦੀ ਸੁਨੀਤਾ ਰਾਣੀ ਨੂੰ 4541 ਵੋਟਾਂ ਦੇ ਫਰਕ ਨਾਲ ਹਰਾਇਆ।
ਜਗਰਾਓਂ: ਸਰਵਜੀਤ ਕੌਰ ਮਾਣੂੰਕੇ ਨੇ ਅਕਾਲੀ ਦਲ ਦੀ ਐਸਆਰ ਕਲੇਰ ਨੂੰ 39,656 ਵੋਟਾਂ ਦੇ ਫਰਕ ਨਾਲ ਹਰਾਇਆ।
ਤਲਵੰਡੀ ਸਾਬੋ : ਪ੍ਰੋ. ਬਲਜਿੰਦਰ ਕੌਰ ਨੇ ਅਕਾਲੀ ਦਲ ਦੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ 15,252 ਵੋਟਾਂ ਦੇ ਫਰਕ ਨਾਲ ਹਰਾਇਆ।
ਖਰੜ: ਗਾਇਕ ਅਨਮੋਲ ਗਗਨ ਮਾਨ ਨੇ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ 37,885 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਲੁਧਿਆਣਾ ਦੱਖਣੀ : ਰਜਿੰਦਰਪਾਲ ਕੌਰ ਨੇ ਭਾਜਪਾ ਦੇ ਸਤਿੰਦਰਪਾਲ ਸਿੰਘ ਤਾਜਪੁਰੀ ਨੂੰ 26,138 ਵੋਟਾਂ ਦੇ ਫਰਕ ਨਾਲ ਹਰਾਇਆ।
ਮੋਗਾ: ਅਮਨਦੀਪ ਕੌਰ ਅਰੋੜਾ ਨੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ 20,915 ਵੋਟਾਂ ਦੇ ਫਰਕ ਨਾਲ ਹਰਾਇਆ।
ਮਲੋਟ: ਬਲਜੀਤ ਕੌਰ ਨੇ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ 40,261 ਵੋਟਾਂ ਦੇ ਫਰਕ ਨਾਲ ਹਰਾਇਆ।
ਨਕੋਦਰ: ਇੰਦਰਜੀਤ ਕੌਰ ਮਾਨ ਨੇ ਅਕਾਲੀ ਦਲ ਦੇ ਜੀ. ਪ੍ਰਤਾਪ ਵਡਾਲਾ ਨੂੰ 2,869 ਵੋਟਾਂ ਦੇ ਫਰਕ ਨਾਲ ਹਰਾਇਆ।
ਰਾਜਪੁਰਾ: ਨੀਨਾ ਮਿੱਤਲ ਨੇ ਭਾਜਪਾ ਦੀ ਜਗਦੀਸ਼ ਕੌਰ ਜੱਗਾ ਨੂੰ 22,493 ਵੋਟਾਂ ਦੇ ਫਰਕ ਨਾਲ ਹਰਾਇਆ।

Get the latest update about INDERJIT KAUR MANN, check out more about amandeep kaur arora, BALJINDER KAUR, Saravjit Kaur Manuke & WORLD NEWS

Like us on Facebook or follow us on Twitter for more updates.