ਪਾਕਿ ਮੂਲ ਦੇ ਹੋਣ ਦੀ ਜਾਣਕਾਰੀ ਲੁਕਾਉਣ ਦੇ ਦੋਸ਼ 'ਚ ਲੇਖਕ ਆਤਿਸ਼ ਦਾ OCI ਕਾਰਡ ਰੱਦ, ਮੋਦੀ ਨੂੰ ਦੱਸ ਚੁੱਕੇ ਨੇ 'ਡਿਵਾਈਡਰ ਇਨ ਚੀਫ਼'

ਭਾਰਤ ਨੇ ਲੇਖਕ ਆਤਿਸ਼ ਅਲੀ ਤਾਸੀਰ ਦਾ ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ (ਓ. ਸੀ. ਆਈ) ਕਾਰਡ ਰੱਦ ਕਰ ਦਿੱਤਾ ਹੈ। ਬ੍ਰਿਟਿਸ਼ ਵਿੱਚ ਪੈਦਾ ਹੋਏ ਪਾਕਿਸਤਾਨੀ ਮੂਲ ਦੇ ਲੇਖਕ ਆਤਿਸ਼ ਅਲੀ ਤਾਸੀਰ ਨੇ ਲੋਕ...

ਨਵੀਂ ਦਿੱਲੀ— ਭਾਰਤ ਨੇ ਲੇਖਕ ਆਤਿਸ਼ ਅਲੀ ਤਾਸੀਰ ਦਾ ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ (ਓ. ਸੀ. ਆਈ) ਕਾਰਡ ਰੱਦ ਕਰ ਦਿੱਤਾ ਹੈ। ਬ੍ਰਿਟਿਸ਼ ਵਿੱਚ ਪੈਦਾ ਹੋਏ ਪਾਕਿਸਤਾਨੀ ਮੂਲ ਦੇ ਲੇਖਕ ਆਤਿਸ਼ ਅਲੀ ਤਾਸੀਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਟਾਈਮ ਰਸਾਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਡਿਵਾਈਡਰ ਇਨ ਚੀਫ਼' ਕਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਥਿਤ ਤੌਰ 'ਤੇ ਇਸ ਤੱਥ ਨੂੰ ਲੁਕਾਇਆ ਸੀ ਕਿ ਉਨ੍ਹਾਂ ਦੇ ਪਿਤਾ ਪਾਕਿਸਤਾਨੀ ਮੂਲ ਦਾ ਸੀ। ਦੱਸ ਦੇਈਏ ਕਿ ਆਤਿਸ਼ ਤਾਸੀਰ ਦੇ ਪਿਤਾ ਸਲਮਾਨ ਤਾਸੀਰ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਰਾਜਪਾਲ ਸੀ, ਜਿਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਿਟੀਜ਼ਨਸ਼ਿਪ ਐਕਟ 1955 ਦੇ ਅਨੁਸਾਰ, ਤਾਸੀਰ ਨੂੰ ਓ. ਸੀ. ਆਈ ਕਾਰਡ ਲਈ ਅਯੋਗ ਹੋ ਗਏ ਹਨ ਕਿਉਂਕਿ ਓ. ਸੀ. ਆਈ ਕਾਰਡ ਕਿਸੇ ਵੀ ਅਜਿਹੇ ਵਿਅਕਤੀ ਨੂੰ ਜਾਰੀ ਨਹੀਂ ਕੀਤਾ ਜਾਂਦਾ, ਜਿਸ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਪਾਕਿਸਤਾਨੀ ਹੋਣ।

ਅਯੁੱਧਿਆ ਮਾਮਲਾ : ਕੇਂਦਰ ਸਰਕਾਰ ਨੇ ਸੂਬਿਆਂ ਨੂੰ ਦਿੱਤੀ ਅਲਰਟ ਰਹਿਣ ਦੀ ਚਿਤਾਵਨੀ, 4000 ਸੈਨਿਕ ਕੀਤੇ ਤਾਇਨਾਤ

ਗ੍ਰਹਿ ਮੰਤਰਾਲੇ ਨੇ ਦੱਸਿਆ ਕਿ 38 ਸਾਲਾ ਤਾਸੀਰ ਨੇ ਸਪੱਸ਼ਟ ਤੌਰ 'ਤੇ ਮੁੱਢਲੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ ਤੇ ਜਾਣਕਾਰੀ ਨੂੰ ਲੁਕਾਇਆ। ਕਾਨੂੰਨ ਦੇ ਅਨੁਸਾਰ, ਜੇ ਕੋਈ ਵਿਅਕਤੀ ਧੋਖਾਧੜੀ ਨਾਲ ਜਾਂ ਕੋਈ ਤੱਥ ਲੁਕਾ ਕੇ ਓ. ਸੀ. ਆਈ ਕਾਰਡ ਹਾਸਲ ਕਰਦਾ ਹੈ ਤਾਂ ਕਾਰਡ ਧਾਰਕ ਦੀ ਰਜਿਸਟਰੀ ਰੱਦ ਕਰ ਦਿੱਤੀ ਜਾਂਦੀ ਹੈ ਤੇ ਕਾਲੀ ਸੂਚੀ 'ਚ ਪਾ ਦਿੱਤਾ ਜਾਂਦਾ ਹੈ। ਭਵਿੱਖ ਵਿਚ ਉਸ 'ਤੇ ਭਾਰਤ ਚ ਦਾਖਲ ਹੋਣ 'ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇਗੀ। ਬੁਲਾਰੇ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਸਰਕਾਰ ਟਾਈਮ ਮੈਗਜ਼ੀਨ 'ਚ ਲੇਖ ਲਿਖਣ ਤੋਂ ਬਾਅਦ ਤੋਂ ਤਾਸੀਰ ਦਾ ਓ. ਸੀ. ਆਈ ਕਾਰਡ ਰੱਦ ਕਰਨ ਬਾਰੇ ਵਿਚਾਰ ਕਰ ਰਹੀ ਸੀ। ਇਸ ਲੇਖ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਕੀਤੀ ਗਈ ਸੀ। ਗ੍ਰਹਿ ਮੰਤਰਾਲੇ ਵੱਲੋਂ ਆਪਣਾ ਓ. ਸੀ. ਆਈ ਕਾਰਡ ਰੱਦ ਕਰਨ ਦੇ ਜਵਾਬ 'ਚ ਆਤਿਸ਼ ਤਾਸੀਰ ਨੇ ਟਵੀਟ ਕੀਤਾ ਕਿ ਉਸ ਨੂੰ ਜਵਾਬ ਦੇਣ ਲਈ 21 ਦਿਨ ਨਹੀਂ, 24 ਘੰਟੇ ਦਿੱਤੇ ਗਏ ਸਨ।

ਪ੍ਰਦੂਸ਼ਿਤ ਵਾਤਾਵਰਨ ਨੂੰ ਲੈ ਕੇ ਡੂੰਘੀ ਚਿੰਤਾ 'ਚ ਡੁੱਬੀ ਦੁਨੀਆ, 11 ਹਜ਼ਾਰ ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

ਆਖਰ ਕੌਣ ਨੇ ਆਤਿਸ਼ ਤਾਸੀਰ?
27 ਨਵੰਬਰ 1980 ਨੂੰ ਪੈਦਾ ਹੋਏ ਆਤਿਸ਼ ਅਲੀ ਤਾਸੀਰ ਬ੍ਰਿਟਿਸ਼ ਮੂਲ ਦੇ ਇਕ ਪੱਤਰਕਾਰ ਤੇ ਲੇਖਕ ਹਨ। ਉਨ੍ਹਾਂ ਦੀ ਮਾਂ ਭਾਰਤੀ ਪੱਤਰਕਾਰ ਤਵਲੀਨ ਸਿੰਘ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸਲਮਾਨ ਤਾਸੀਰ ਹੈ, ਜੋ ਇਕ ਪਾਕਿਸਤਾਨੀ ਸਿਆਸਤਦਾਨ ਅਤੇ ਕਾਰੋਬਾਰੀ ਹੈ। ਤਾਸੀਰ ਦਾ ਨਵੀਂ ਦਿੱਲੀ 'ਚ ਪਾਲਣ-ਪੋਸ਼ਣ ਹੋਇਆ ਹੈ। ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਤਾਮਿਲਨਾਡੂ ਦੇ ਕੋਡੇਕਨਾਲ ਤੋਂ ਕੀਤੀ ਹੈ। ਫਿਰ ਉਹ ਅੱਗੇ ਦੀ ਪੜ੍ਹਾਈ ਲਈ ਐਮਹੈਸਟ ਕਾਲਜ, ਮੈਸੇਚਿਉਸੇਟਸ ਚਲੇ ਗਏ। ਸਾਲ 2001 ਚ ਉਨ੍ਹਾਂ ਨੇ ਫ੍ਰੈਂਚ ਅਤੇ ਰਾਜਨੀਤੀ ਸ਼ਾਸਤਰ 'ਚ ਬੈਚਲਰ ਆਫ਼ ਆਰਟਸ ਦੀ ਦੋਹਰੀ ਡਿਗਰੀ ਪ੍ਰਾਪਤ ਕੀਤੀ। ਉਹ ਟਾਈਮ ਰਸਾਲੇ ਲਈ ਸੁਤੰਤਰ ਪੱਤਰਕਾਰ ਵਜੋਂ ਕੰਮ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਕ ਲੇਖ ਲਿਖਣ ਮਗਰੋਂ ਉਹ ਚਰਚਾ 'ਚ ਆਏ ਸਨ।

Get the latest update about Divider In Chief, check out more about Salmaan Taseer, Aatish Ali Taseer OCI Card, True Scoop News & Narendra Modi

Like us on Facebook or follow us on Twitter for more updates.