ਨਵੀਂ ਦਿੱਲੀ— ਭਾਰਤ ਦੇ ਸਭ ਤੋਂ ਵੱਡੇ ਬੈਂਕ ਘੁਟਾਲੇ (ABG Shipyard Case) ਨਾਲ ਜੁੜੀ ਕੰਪਨੀ ਏ.ਬੀ.ਜੀ. ਸ਼ਿਪਯਾਰਡ ਲਿਮਟਿਡ ਦੇ ਸਾਬਕਾ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ (ਸੀ.ਐੱਮ.ਡੀ.) ਰਿਸ਼ੀ ਅਗਰਵਾਲ ਸੋਮਵਾਰ ਨੂੰ ਸੀ.ਬੀ.ਆਈ. ਹੈੱਡਕੁਆਰਟਰ ਪਹੁੰਚੇ। ਰਿਸ਼ੀ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਭਾਰੀ ਦਸਤਾਵੇਜ਼ਾਂ ਨਾਲ ਆਉਂਦੇ ਦੇਖਿਆ ਗਿਆ। ਜ਼ਿਕਰਯੋਗ ਕਿ ਏ.ਬੀ.ਜੀ. ਸ਼ਿਪਯਾਰਡ ਲਿਮਟਿਡ ’ਤੇ 22,842 ਕਰੋੜ ਰੁਪਏ ਦੇ ਬੈਂਕ ਘੋਟਾਲੇ ਦਾ ਦੋਸ਼ ਹੈ। ਪਿਛਲੇ ਹਫ਼ਤੇ ਵੀ ਸੀ.ਬੀ.ਆਈ. ਨੇ ਇਸ ਮਾਮਲੇ ’ਚ ਰਿਸ਼ੀ ਅਗਰਵਾਲ ਤੋਂ ਪੁੱਛਗਿੱਛ ਕੀਤੀ ਸੀ।
2-ਜੀ ਸਪੈਕਟਰਮ ਦੇ ਮਾਮਲੇ ਨੂੰ ਸੰਭਾਲਣ ਵਾਲੇ ਵਕੀਲਾਂ ਦੀ ਟੀਮ ਵੀ ਨਾਲ ਗਈ
- ਰਿਸ਼ੀ ਅਗਰਵਾਲ ਦੇ ਨਾਲ ਐਡਵੋਕੇਟ ਵਿਜੇ ਅਗਰਵਾਲ ਦੀ ਕਾਨੂੰਨੀ ਟੀਮ ਵੀ ਸੀ.ਬੀ.ਆਈ. ਹੈੱਡਕੁਆਰਟਰ ਪਹੁੰਚੀ। ਜ਼ਿਕਰਯੋਗ ਹੈ ਕਿ ਐਡਵੋਕੇਟ ਵਿਜੇ ਅਗਰਵਾਲ 2ਜੀ ਸਪੈਕਟ੍ਰਮ ਘੁਟਾਲਾ ਕੇਸ, ਆਈ.ਸੀ.ਆਈ.ਸੀ.ਆਈ.-ਵੀਡੀਓਕਾਨ ਕੇਸ, ਯੈੱਸ ਬੈਂਕ ਦੇ ਰਾਣਾ ਕਪੂਰ ਕੇਸ ਆਦਿ ਨਾਲ ਨਜਿੱਠਣ ਲਈ ਜਾਣੇ ਜਾਂਦੇ ਹਨ। ਹਾਲ ਹੀ ’ਚ ਸੀ.ਬੀ.ਆਈ. ਨੇ ਇੱਕ ਬਿਆਨ ’ਚ ਕਿਹਾ ਸੀ ਕਿ ਦੋਸ਼ੀ ਭਾਰਤ ’ਚ ਹੈ।
28 ਬੈਂਕਾਂ ਨਾਲ 22, 842 ਕਰੋੜ ਦੀ ਧੋਖਾਧੜੀ ਦਾ ਦੋਸ਼
- ਕੇਂਦਰੀ ਏਜੰਸੀ ਦੇ ਅਨੁਸਾਰ ਏਬੀਜੀ ਸ਼ਿਪਯਾਰਡ ਨੇ ਭਾਰਤੀ ਸਟੇਟ ਬੈਂਕ ਸਮੇਤ 28 ਬੈਂਕਾਂ ਨਾਲ 22,842 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਮੌਜੂਦਾ ਮਾਮਲੇ ’ਚ, ਕਨਸੋਰਟੀਅਮ ’ਚ 28 ਬੈਂਕ ਸ਼ਾਮਲ ਹਨ ਜਿਨ੍ਹਾਂ ਨੇ ਵੱਡੀ ਰਕਮਾਂ ਦੀ ਵੰਡ ਕੀਤੀ ਹੈ। ਸੀ.ਬੀ.ਆਈ. ਨੇ ਕਿਹਾ ਕਿ ਸੀਸੀ ਲੋਨ, ਟਰਮ ਲੋਨ, ਲੈਟਰ ਆਫ਼ ਕ੍ਰੈਡਿਟ, ਬੈਂਕ ਗਾਰੰਟੀ ਆਦਿ ਸਮੇਤ ਕਈ ਤਰ੍ਹਾਂ ਦੇ ਬੈਂਕ ਲੋਨ ਸਨ ਜੋ ਬੈਂਕਾਂ ਦੁਆਰਾ ਐਡਵਾਂਸ ਵਜੋਂ ਦਿੱਤੇ ਗਏ ਸਨ। ਮਾਮਲੇ ’ਚ ਐਸਬੀਆਈ ਨੇ ਮੁੱਖ ਮੁਲਜ਼ਮ ਦੇ ਖ਼ਿਲਾਫ਼ 2019 ’ਚ ਐਲ.ਓ.ਸੀ. ਵੀ ਖੋਲ੍ਹੀ ਸੀ।
ਸੀ.ਬੀ.ਆਈ. ਦੇ ਅਨੁਸਾਰ ਸਟੇਟ ਬੈਂਕ ਆਫ਼ ਇੰਡੀਆ ਦੁਆਰਾ 25 ਅਗਸਤ 2020 ਨੂੰ ਮੁੰਬਈ ਤੋਂ ਕੰਪਨੀ ਮੈਸਰਜ਼ ਏਬੀਜੀ ਸ਼ਿਪਯਾਰਡ ਲਿਮਟਿਡ, ਰਿਸ਼ੀ ਕਮਲੇਸ਼ ਅਗਰਵਾਲ, ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਤੇ ਗਾਰੰਟਰ, ਸੰਥਾਨਮ ਮੁਥਾਸਵਾਮੀ ਆਦਿ ਦੇ ਵਿਰੁੱਧ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜ਼ਿਕਰਯੋਗ ਹੈ ਕਿ ਆਈ.ਸੀ.ਆਈ.ਸੀ.ਆਈ. ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਸਟੇਟ ਬੈਂਕ ਆਫ਼ ਪਟਿਆਲਾ (ਵਰਤਮਾਨ ’ਚ ਸਟੇਟ ਬੈਂਕ ਆਫ਼ ਇੰਡੀਆ), ਸਟੇਟ ਬੈਂਕ ਆਫ਼ ਤ੍ਰਾਵਣਕੋਰ (ਵਰਤਮਾਨ ’ਚ ਸਟੇਟ ਬੈਂਕ ਆਫ਼ ਇੰਡੀਆ) ਆਦਿ ਸਮੇਤ ਬੈਂਕਾਂ ਨੂੰ 22,842 ਕਰੋੜ ਦਾ ਨੁਕਸਾਨ ਹੋਇਆ ਹੈ।
Get the latest update about CBI headquarters, check out more about Truescoop, Truescoopnews, ABG Shipyard Case & Former CMD
Like us on Facebook or follow us on Twitter for more updates.