CANADA ਦੇ ਇਸ ਸੂਬੇ 'ਚ ਕੋਰੋਨਾ ਵੈਕਸੀਨ ਦੀ ਘਾਟ, 10 ਹਜ਼ਾਰ ਅਪਾਇੰਟਮੈਂਟਾਂ ਕੈਂਸਲ

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਜਿਥੇ ਕਹਿਰ ਜਾਰੀ ਹੈ ਓਥੇ ਹੀ ਇਸ ਦਾ ਵੈਕਸੀਨੇਸ਼...

ਟੋਰਾਂਟੋ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਜਿਥੇ ਕਹਿਰ ਜਾਰੀ ਹੈ ਓਥੇ ਹੀ ਇਸ ਦਾ ਵੈਕਸੀਨੇਸ਼ਨ ਵੀ ਦੁਨੀਆ ਭਰ ਵਿਚ ਜਾਰੀ ਹੈ। ਪਰ ਇਸ ਦੀ ਦਵਾਈ ਦੀ ਘਾਟ ਕਈ ਦੇਸ਼ਾਂ ਵਿਚ ਦੇਖੀ ਜਾ ਰਹੀ ਹੈ। ਤਾਜ਼ਾ ਮਾਮਲਾ ਕੈਨੇਡਾ ਦੇ ਓਨਟਾਰੀਓ ਤੋਂ ਸਾਹਮਣੇ ਆਇਆ ਹੈ, ਜਿਥੇ ਟੀਕੇ ਦੀ ਘਾਟ ਕਾਰਨ 10 ਹਜ਼ਾਰ ਲੋਕਾਂ ਦੀ ਵੈਕਸੀਨੇਸ਼ਨ ਲਈ ਅਪਾਇੰਟਮੈਂਟ ਕੈਂਸਲ ਕਰ ਦਿੱਤੀ ਗਈ ਹੈ।

ਸਕਾਰਬਾਰਬ੍ਰੋ ਹੈਲਥ ਨੈੱਟਵਰਕ ਨੇ ਮੰਗਲਵਾਰ ਸ਼ਾਮ ਨੂੰ ਸੀਪੀ 24 ਨੂੰ ਇਕ ਈਮੇਲ ਵਿਚ ਵੈਕਸੀਨੇਸ਼ਨ ਰੱਦ ਕਰਨ ਦੀ ਪੁਸ਼ਟੀ ਕੀਤੀ। ਐੱਸ.ਐੱਚ.ਐੱਨ. ਨੇ ਕਿਹਾ ਕਿ ਟੀਕੇ ਦੀ ਘਾਟ ਕਾਰਨ ਸਕਾਰਬਾਰਬ੍ਰੋ ਹੈਲਥ ਨੈੱਟਵਰਕ ਬੁੱਧਵਾਰ 14 ਅਪ੍ਰੈਲ ਤੋਂ ਸੈਂਟੇਨੀਅਲ ਕਾਲਜ ਅਤੇ ਸੈਂਟੇਨਰੀ ਹਸਪਤਾਲ ਵਿਖੇ ਆਪਣੇ ਕੋਵਿਡ-19 ਟੀਕਾਕਰਨ ਕਲੀਨਿਕਾਂ ਨੂੰ ਬੰਦ ਕਰ ਦੇਵੇਗਾ, ਜਿਵੇਂ ਹੀ ਸਾਨੂੰ ਵਧੇਰੇ ਸਪਲਾਈ ਮਿਲੇਗੀ, ਮੁੜ ਤੋਂ ਦੁਬਾਰਾ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ।

ਸਿਹਤ ਨੈੱਟਵਰਕ ਨੇ ਕਿਹਾ ਕਿ ਉਹ ਪ੍ਰਭਾਵਿਤ ਲੋਕਾਂ ਨੂੰ ਅੱਜ ਸ਼ਾਮ ਨੂੰ ਨੋਟਿਸ ਭੇਜ ਰਿਹਾ ਹੈ ਅਤੇ ਉਹ ਉਨ੍ਹਾਂ ਨੂੰ ਜਲਦੀ ਟੀਕੇ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅਪਾਇੰਟਮੈਂਟ ਨੂੰ ਵੀ ਆਖਰੀ ਮਿੰਟ ਵਿਚ ਰੱਦ ਕੀਤਾ ਗਿਆ ਹੈ ਤਾਂ ਜੋ ਕੈਂਸਲੇਸ਼ਨ ਦੇ ਜੋਖਿਮ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ। ਇਸ ਦੌਰਾਨ ਵਿਭਾਗ ਨੇ ਕਿਹਾ ਕਿ ਦਵਾਈ ਦੀ ਘਾਟ ਕਾਰਨ 2000 ਤੋਂ ਵਧੇਰੇ ਅਪਾਇੰਟਮੈਂਟਾਂ ਰੋਜ਼ਾਨਾ ਕੈਂਸਲ ਕੀਤੀਆਂ ਜਾ ਰਹੀਆਂ। ਇਸ ਦੌਰਾਨ ਇਹ ਵੀ ਅਜੇ ਸਾਫ ਨਹੀਂ ਹੋ ਸਕਿਆ ਹੈ ਕਿ ਕਦੋਂ ਸਪਲਾਈ ਮਿਲ ਸਕੇਗੀ।

Get the latest update about Truescoop News, check out more about lack of supply, cancelled, vaccination & appointments

Like us on Facebook or follow us on Twitter for more updates.