Shocking video : ਮਰ ਗਈ ਇਨਸਾਨੀਅਤ! ਹਾਦਸੇ ਦਾ ਸ਼ਿਕਾਰ ਹੋਇਆ ਵਿਅਕਤੀ ਤੇ ਫਿਰ...

ਜੇਕਰ ਕੋਈ ਵਿਅਕਤੀ ਮੁਸੀਬਤ ਵਿੱਚ ਹੈ ਤਾਂ ਉਸਦੀ ਮਦਦ ਕਰਨੀ ਚਾਹੀਦੀ...

ਵੈੱਬ ਸੈਕਸ਼ਨ - ਜੇਕਰ ਕੋਈ ਵਿਅਕਤੀ ਮੁਸੀਬਤ ਵਿੱਚ ਹੈ ਤਾਂ ਉਸਦੀ ਮਦਦ ਕਰਨੀ ਚਾਹੀਦੀ ਹੈ। ਇਹੀ ਮਨੁੱਖਤਾ ਹੈ। ਪਰ ਅੱਜ ਦੇ ਸਮੇਂ ਵਿੱਚ ਇੰਝ ਲੱਗਦਾ ਹੈ ਕਿ ਮਨੁੱਖਤਾ ਮਰ ਚੁੱਕੀ ਹੈ। ਲੋਕ ਇੱਕ ਦੂਜੇ ਦੀ ਮਦਦ ਕਰਨਾ ਵੀ ਨਹੀਂ ਚਾਹੁੰਦੇ। ਜੇਕਰ ਕੋਈ ਵਿਅਕਤੀ ਦਰਦ ਵਿਚ ਹੋਵੇ ਤਾਂ ਵੀ ਲੋਕ ਉਸ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਰਾਹ ਤੁਰ ਪੈਂਦੇ ਹਨ। ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ। ਅੱਜਕਲ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਯਕੀਨਨ ਕਹੋਗੇ ਕਿ ਇਨਸਾਨੀਅਤ ਮਰ ਚੁੱਕੀ ਹੈ।

ਦਰਅਸਲ ਮਾਮਲਾ ਕੁਝ ਅਜਿਹਾ ਹੈ ਕਿ ਸੜਕ 'ਤੇ ਇਕ ਵਿਅਕਤੀ ਦਾ ਐਕਸੀਡੈਂਟ ਹੋ ਗਿਆ। ਉਸ ਨੂੰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਉਹ ਸੜਕ 'ਤੇ ਪਿਆ ਤੜਫ ਰਿਹਾ ਹੈ, ਪਰ ਕੋਈ ਵੀ ਉਸ ਦੀ ਮਦਦ ਲਈ ਨਹੀਂ ਰੁਕਿਆ, ਜਦੋਂ ਕਿ ਕੁਝ ਹੀ ਸੈਕਿੰਡਾਂ 'ਚ ਕਈ ਵਾਹਨ ਉੱਥੋਂ ਲੰਘ ਗਏ ਪਰ ਕੋਈ ਵੀ ਇਹ ਦੇਖਣ ਲਈ ਨਹੀਂ ਰੁਕਿਆ ਕਿ ਉਹ ਦੇ ਜ਼ਿੰਦਾ ਹੈ ਜਾਂ ਮਰ ਗਿਆ।


ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵਾਹਨ ਲੰਘ ਰਹੇ ਹਨ, ਜਿਸ ਦੌਰਾਨ ਦੋ ਲੋਕ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਮਿੰਨੀ ਟਰੱਕ ਆਉਂਦਾ ਹੈ ਅਤੇ ਇੱਕ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰ ਕੇ ਫ਼ਰਾਰ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਸੜਕ 'ਤੇ ਤੜਫਦਾ ਰਿਹਾ, ਵਾਹਨ ਲੰਘਦੇ ਰਹੇ, ਪਰ ਕੋਈ ਵੀ ਉਸ ਦੀ ਮਦਦ ਲਈ ਨਹੀਂ ਰੁਕਿਆ, ਕਿਸੇ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਖੇਚਲ ਨਹੀਂ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

Get the latest update about maharashtra, check out more about video viral, accident & social media

Like us on Facebook or follow us on Twitter for more updates.