ਜਲੰਧਰ(ਬਿਊਰੋ)— ਜਲੰਧਰ ਦੇ ਕੇ. ਐੱਮ. ਵੀ ਸੰਸਕ੍ਰਿਤ ਸਕੂਲ ਦੀ ਬੱਸ ਦੀ ਚਪੇਟ 'ਚ ਆਉਣ ਨਾਲ ਸਕੂਲ ਦੇ ਹੀ ਇਕ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਰਵ ਮਹਿਤਾ ਵਾਸੀ ਭੈਰੋ ਬਾਜ਼ਾਰ ਜਲੰਧਰ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀ ਦੇ ਸਮੇਂ ਬੱਚੇ ਦੇ ਮਾਤਾ-ਪਿਤਾ ਐਕਟਿਵਾ 'ਤੇ ਬੱਚੇ ਨੂੰ ਲੈ ਕੇ ਜਦੋਂ ਸਕੂਲੋਂ ਬਾਹਰ ਨਿਕਲੇ ਤਾਂ ਸਕੂਲ ਦੀ ਹੀ ਬੱਸ ਨੇ ਉਨ੍ਹਾਂ ਨੂੰ ਆਪਣੀ ਚਪੇਟ 'ਚ ਲੈ ਲਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹੜ੍ਹ ਪ੍ਰਭਾਵਿਤ ਸੰਗਰੂਰ-ਪਟਿਆਲਾ ਪਹੁੰਚੇ ਕੈਪਟਨ
ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆਂ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਡਿਵੀਜਨ ਨੰਬਰ 8 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੱਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
Get the latest update about Accident News, check out more about Punjab News, Jalandhar News, Jalandhar Accident News & Sanskriti KMV School
Like us on Facebook or follow us on Twitter for more updates.