ਅਹਿਮਦਪੁਰ ਪੁਲ ਤੇ ਵਾਪਰਿਆ ਭਿਆਨਕ ਹਾਦਸਾ, ਨਿੱਜੀ ਬੱਸ ਨੇ ਓਵਰਟੇਕ ਕਰਦਿਆਂ ਕਾਰ ਨੂੰ ਮਾਰੀ ਟੱਕਰ, ਭਾਖੜਾ ਨਹਿਰ 'ਚ ਡਿੱਗੀ ਕਾਰ

ਅੱਜ ਘਨੌਲੀ ਨੇੜੇ ਅਹਿਮਦਪੁਰ ਪੁਲ 'ਤੇ ਇਕ ਦਰਦਨਾਕ ਹਾਦਸ ਵਾਪਰਿਆ ਹੈ ਜਿਸ 'ਚ ਇੱਕ ਨਿੱਜੀ ਬੱਸ ਨੇ ਓਵਰਟੇਕ ਕਰਦਿਆਂ ਕਰ ਨੂੰ ਟੱਕਰਮਾਰ ਦਿੱਤੀ। ਜਿਸ ਕਾਰਨ ਟੱਕਰ...

ਰੂਪਨਗਰ:- ਅੱਜ ਘਨੌਲੀ ਨੇੜੇ ਅਹਿਮਦਪੁਰ ਪੁਲ 'ਤੇ ਇਕ ਦਰਦਨਾਕ ਹਾਦਸ ਵਾਪਰਿਆ ਹੈ ਜਿਸ 'ਚ ਇੱਕ ਨਿੱਜੀ ਬੱਸ ਨੇ ਓਵਰਟੇਕ ਕਰਦਿਆਂ ਕਰ ਨੂੰ ਟੱਕਰਮਾਰ ਦਿੱਤੀ। ਜਿਸ ਕਾਰਨ ਟੱਕਰ ਤੋਂ ਬਾਅਦ ਕਾਰ ਭਾਖੜਾ ਨਹਿਰ 'ਚ ਡਿੱਗ ਗਈ। ਮੌਕੇ ਦੇ ਚਸ਼ਮਦੀਦ ਲੋਕਾਂਦੀ ਸਹਾਇਤਾ ਨਾਲ ਕਰ ਨੂੰ ਬਾਹਰ ਕਢਿਆ ਗਿਆ ਪਰ ਇਸ ਹਾਦਸੇ ਵਿੱਚ ਕਰ ਚ ਮੌਜੂਦ ਦੋ ਔਰਤਾਂ ਅਤੇ ਇੱਕ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ।


ਜਾਣਕਾਰੀ ਮੁਤਾਬਿਕ ਰੂਪਨਗਰ ਨੇੜੇ ਸਥਿਤ ਪੁਲ 'ਤੇ ਪ੍ਰਾਈਵੇਟ ਬੱਸ ਨੇ ਓਵਰਟੇਕ ਕਰਦੇ ਸਮੇਂ ਕ੍ਰੇਟਾ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਕਾਰ ਰੇਲਿੰਗ ਤੋੜਦੀ ਹੋਈ ਭਾਖੜਾ ਨਹਿਰ ਵਿੱਚ ਜਾ ਡਿੱਗੀ। ਰਾਜਸਥਾਨ ਨੰਬਰ ਦੀ ਕ੍ਰੇਟਾ ਕਾਰ ਨੂੰ ਗੋਤਾਖੋਰਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਹਾਈਡਰਾ ਮਸ਼ੀਨ ਰਾਹੀਂ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਕਾਰ ਵਿੱਚੋਂ ਦੋ ਔਰਤਾਂ ਅਤੇ ਇੱਕ ਬੱਚੇ ਸਮੇਤ ਪੰਜ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਆਨੰਦਪੁਰ ਸਾਹਿਬ ਤੋਂ ਆ ਰਹੀ ਸੀ। ਕਾਰ ਨੂੰ ਓਵਰਟੇਕ ਕਰਦੇ ਸਮੇਂ ਪਿੱਛੇ ਤੋਂ ਆ ਰਹੀ ਇੱਕ ਨਿੱਜੀ ਬੱਸ ਨੇ ਟੱਕਰ ਮਾਰ ਦਿੱਤੀ।

Get the latest update about BHAKHRA DAM, check out more about TRUESCOOPPUNJABI, bhakra canal, AHMEDPURPUL & ACCIDENT

Like us on Facebook or follow us on Twitter for more updates.