ਸੁਪਰੀਮ ਕੋਰਟ- SIT ਦੀ ਰਿਪੋਰਟ ਮੁਤਾਬਕ 1984 ਸਿੱਖ ਦੰਗਿਆਂ ਦੀ ਨਹੀਂ ਕੀਤੀ ਗਈ ਸਹੀ ਜਾਂਚ, ਜਾਣੋ ਪੂਰੀ ਖਬਰ

ਲੋਅਰ ਕੋਰਟ ਨੇ ਸਿਰਫ਼ 5 ਲੋਕਾਂ ਦੇ ਕਤਲ ਦੇ ਦੋਸ਼ ਤੈਅ ਕੀਤੇ ਅਤੇ ਬਾਕੀ ਦੇ ਸੰਬੰਧ ਵਿੱਚ ਕੋਈ ਦੋਸ਼ ਤੈਅ ਨਹੀਂ ਕੀਤਾ ਗਿਆ....

ਸੁਪਰੀਮ ਕੋਰਟ 'ਚ 1984 'ਚ ਹੋਏ ਦੰਗਿਆਂ ਨੂੰ ਲੈ ਕੇ ਅਜੇ ਵੀ ਸੁਣਵਾਈਆਂ ਹੋ ਰਹੀਆਂ ਹਨ। ਅਜਿਹੇ 'ਚ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ SIT ਦੀ  ਰਿਪੋਰਟ 'ਚ ਸਾਹਮਣੇ ਆਇਆ ਕਿ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਗਈ। ਪਟੀਸ਼ਨ ਦਰਜ਼ ਕਰਨ ਵਾਲੇ ਐੱਸ. ਗੁਰਲਾਦ ਸਿੰਘ ਕਾਹਲੋਂ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ 29 ਨਵੰਬਰ 2019 ਨੂੰ ਦਾਖਲ ਕੀਤੀ ਗਈ SIT ਰਿਪੋਰਟ ਮੁਤਾਬਕ ਕਿਹਾ ਕਿ ਜਿਸ ਨਾਲ ਸੁਣਵਾਈ ਕੀਤੀ ਗਈ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਪੂਰੀ ਵਿਵਸਥਾ ਫੇਲ੍ਹ ਹੋ ਗਈ ਹੈ। 

ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸੀਨੀਅਰ ਵਕੀਲ ਐੱਸ.ਐੱਸ. ਫੂਲਕਾ ਨੇ ਕਿਹਾ ਕਿ ਮਾਮਲਿਆਂ ਦੀ ਜਾਂਚ ਕਰਨ ਤੋਂ ਪਤਾ ਲੱਗਦਾ ਹੈ ਕਿ ਇੱਕ FIR 'ਚ ਪੁਲਿਸ ਨੇ ਵੱਖ-ਵੱਖ ਮਾਮਲਿਆਂ ਨੂੰ ਜੋੜ ਕੇ 56 ਲੋਕਾਂ ਦੇ ਕਤਲ ਦੇ ਸੰਬੰਧ ਵਿੱਚ ਚਾਲਾਨ ਭੇਜਿਆ ਸੀ। ਫੂਲਕਾ ਨੇ ਕਿਹਾ ਕਿ ਲੋਅਰ ਕੋਰਟ ਨੇ ਸਿਰਫ਼ 5 ਲੋਕਾਂ ਦੇ ਕਤਲ ਦੇ ਦੋਸ਼ ਤੈਅ ਕੀਤੇ ਅਤੇ ਬਾਕੀ ਦੇ ਸੰਬੰਧ ਵਿੱਚ ਕੋਈ ਦੋਸ਼ ਤੈਅ ਨਹੀਂ ਕੀਤਾ ਗਿਆ। ਇਸ ਦੌਰਾਨ ਐੱਚ.ਐੱਸ. ਫੂਲਕਾ ਨੇ ਰਿਪੋਰਟ ਪੜ੍ਹਦੇ ਹੋਏ ਕਿਹਾ, ਇਹ ਪਤਾ ਨਹੀਂ ਹੈ ਕਿ 56 ਕਤਲਾਂ ਦੀ ਜਗ੍ਹਾ ਸਿਰਫ਼ 5 ਕਤਲਾਂ ਲਈ ਦੋਸ਼ ਕਿਉਂ ਤੈਅ ਕੀਤੇ ਗਏ ਸਨ ? ਇਸ ਦੇ ਨਾਲ ਹੀ ਲੋਅਰ ਕੋਰਟ ਨੇ ਅਪਰਾਧ ਦੀ ਹਰ ਇੱਕ ਘਟਨਾ ਦੇ ਮੁਕੱਦਮੇ ਨੂੰ ਵੱਖ ਕਰਨ ਦਾ ਹੁਕਮ ਜਾਰੀ ਕਿਉਂ ਨਹੀਂ ਕੀਤਾ ਸੀ।


ਸੁਪਰੀਮ ਕੋਰਟ ਨੇ ਕਿਹਾ ਕਿ ਉਹ ਰਿਪੋਰਟ ਦੇਖੇਗੀ ਅਤੇ ਮਾਮਲੇ 'ਚ ਅਗਲੀ ਸੁਣਵਾਈ ਲਈ ਤਾਰੀਖ਼ 2 ਹਫ਼ਤੇ ਬਾਅਦ ਤੈਅ ਕੀਤੀ ਗਈ ਹੈ। ਕਾਹਲੋਂ ਨੇ ਦੰਗਿਆਂ 'ਚ ਨਾਮਜ਼ਦ 62 ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਨੇ 1984 ਦੇ ਦੰਗਿਆਂ ਦੇ ਮਾਮਲਿਆਂ ਦੇ ਵਿੱਚ ਅੱਗੇ ਦੀ ਜਾਂਚ ਦੀ ਨਿਗਰਾਨੀ ਲਈ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਐੱਸ.ਐੱਨ. ਢੀਂਗਰਾ ਦੀ ਪ੍ਰਧਾਗਨੀ ਵਿੱਚ SIT ਸਥਾਪਤ ਕੀਤੀ ਸੀ। ਜਿਸ 'ਚ ਕਲੋਜ਼ਰ ਰਿਪੋਰਟ ਪਹਿਲੇ ਦਾਇਰ ਕਰ ਦਿੱਤੀ ਗਈ ਸੀ। SIT 'ਚ ਇਸ ਦੇ ਮੈਂਬਰ ਸੇਵਾਮੁਕਤ IPS ਰਾਜਦੀਪ ਸਿੰਘ ਅਤੇ ਅਭਿਸ਼ੇਕ ਦੁਲਾਰ ਵੀ ਸ਼ਾਮਲ ਹਨ। ਇਸ ਸਮੇਂ ਇਸਦੇ ਸਿਰਫ਼ 2 ਮੈਂਬਰ ਹਨ, ਕਿਉਂਕਿ ਸਿੰਘ ਨੇ ਟੀਮ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ। 

Get the latest update about TRUESCOOP NEWS, check out more about SIT, 1984 SIKH RIOTS, SUPREME COURT & SIT REPORT

Like us on Facebook or follow us on Twitter for more updates.