ਹਾਰ ਤੋਂ ਬਾਅਦ ਵੇਰਕਾ 'ਚ ਗਰਜੇ ਸਿੱਧੂ, ਚੰਨੀ ਤੇ ਲਗਾਏ ਇਲਜ਼ਾਮ

ਨਵਜੋਤ ਸਿੰਘ ਸਿੱਧੂ ਨੇ ਕਿਹਾ ਮੇਰਾ ਮਕਸਦ ਪੰਜਾਬ ਦਾ ਉਥਾਨ ਹੈ ਉਸ ਮਕਸਦ ਤੋਂ ਮੈਂ ਕਦੇ ਡੋਲਿਆ ਨਹੀਂ ਨਾ ਡੋਲਾਗਾ। ਜਦੋਂ ਵੀ ਕੋਈ ਧਰਮ ਯੁੱਧ...

ਪੰਜਾਬ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਮ ਆਦਮੀ ਪਾਰਟੀ ਹੱਥੋਂ ਮਿਲੀ ਇਸ ਹਾਰ ਤੋਂ ਬਾਅਦ ਅੱਜ ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਆਪਣੇ ਚੋਣ ਹਲਕਾ ਵੇਰਕਾ 'ਚ ਕਾਂਗਰਸੀ ਵਰਕਰਾਂ ਨੂੰ ਮਿਲਣ ਪੁਜੇ, ਜਿਥੇ ਸਿੱਧੂ ਨੇ ਹਰਪਾਲ ਸਿੰਘ ਵੇਰਕਾ ਦੇ ਘਰ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕੀਤੀ।  
ਇਥੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਮੇਰਾ ਮਕਸਦ ਪੰਜਾਬ ਦਾ ਉਥਾਨ ਹੈ ਉਸ ਮਕਸਦ ਤੋਂ ਮੈਂ ਕਦੇ ਡੋਲਿਆ ਨਹੀਂ ਨਾ ਡੋਲਾਗਾ। ਜਦੋਂ ਵੀ ਕੋਈ ਧਰਮ ਯੁੱਧ ਲੜਦਾ ਹੈ ਸਾਰੇ ਬੰਧਨ ਕੱਟ ਕੇ ਹਰ ਬੰਧਨ ਤੋਂ ਆਜ਼ਾਦ ਹੋ ਕੇ ਜਿਸ ਵਿੱਚ ਮੌਤਾਂ ਵੀ ਭੈਅ ਨਹੀਂ ਸੀ। ਪੰਜਾਬ ਨਾਲ ਖੜ੍ਹੇ ਹਨ ਤੇ ਪੰਜਾਬ ਨਾਲ ਖੜ੍ਹੇ ਰਹਾਂਗੇ। ਜਦੋਂ ਇਨਸਾਨ ਖ਼ਾਲਸ ਨੀਅਤ ਦਿੱਲ ਵਿੱਚ ਰੱਖਦਾ ਹੈ ਉਦੋਂ ਉਦੇਸ਼ ਵੱਡਾ ਹੁੰਦਾ ਹੈ ਉਹ ਪੰਜਾਬ ਨਾਲ ਇਸ਼ਕ ਕਰੋ ਉਹ ਹਾਰਾਂ ਜਿੱਤਾਂ ਨਹੀਂ ਵੇਖਦਾ। 

ਵਰਕਰਾਂ ਨਾਲ ਗਲਬਾਤ ਦੌਰਾਨ ਨਵਜੋਤ ਸਿੱਧੂ ਹਾਰ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਪੰਜਾਬ 'ਚ ਕਾਂਗਰਸ ਦੀ ਹਾਰ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਤਾਂ ਉਨ੍ਹਾਂ ਚੰਨੀ ਨਾਲ ਹੱਥ ਮਿਲਾਇਆ ਅਤੇ ਕਿਹਾ ਕਿ ਹੁਣ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਨਵਜੋਤ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਚੰਨੀ ਦਾ ਸਾਥ ਦਿੱਤਾ ਅਤੇ ਉਨ੍ਹਾਂ ਲਈ ਪ੍ਰਚਾਰ ਵੀ ਕੀਤਾ। ਜਦੋਂ ਉਨ੍ਹਾਂ ਨੂੰ ਅੰਮ੍ਰਿਤਸਰ ਪੂਰਬੀ ਤੋਂ ਬਾਹਰ ਪ੍ਰਚਾਰ ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਹਾਰ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚੰਨੀ ਦੀ ਜ਼ਿੰਮੇਵਾਰੀ ਹੈ, ਉਨ੍ਹਾਂ ਦੀ ਨਹੀਂ।

ਅਗੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਰਾਜਨੀਤੀ ਬਦਲਾਵ ਦੀ ਸੀ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਇੰਨਾ ਵਧੀਆ ਨਿਰਣੇ ਲੈ ਕੇ ਪੰਜਾਬ ਦੇ ਰਿਵਾਇਤੀ ਸਿਸਟਮ ਨੂੰ ਬਦਲ ਕੇ ਇੱਕ ਨਵੀਂ ਨੀਂਹ ਰੱਖੀ ਮੈਂ ਠੋਕੇ ਕਿਹ ਰਿਹਾਂ ਬਦਲਾਅ ਲੋਕਾਂ ਨੇ ਕੀਤਾ ਤੇ ਲੋਕਾਂ ਦੀ ਅਵਾਜ ਵਿੱਚ ਰੱਬ ਦੀ ਆਵਾਜ਼ ਹੈ ਉਸ ਨੂੰ ਸਿਰ ਮੱਥੇ ਲਾਉਣਾ ਚਾਹੀਦਾ ਹੈ। ਇਹ ਮੇਰਾ ਦਾਇਰਾ ਕਦੇ ਵੀ ਸੀਮਤ ਨਹੀਂ ਸੀ। ਮੇਰਾ ਦਾਇਰਾ ਹਮੇਸ਼ਾਂ ਰੂਹਾਨੀ ਹੈ ਤੇ ਦਿਲ ਦਾ ਹੈ ਇਨ੍ਹਾਂ ਲੋਕਾਂ ਨਾਲ ਮੇਰਾ ਸੰਬੰਧ ਹਾਰ ਜਿੱਤ ਨਾਲ ਨਹੀਂ। ਪੰਜਾਬ ਦੇ ਲੋਕਾਂ ਦੇ ਵਿੱਚ ਰੱਬ ਵੇਖਦਾ ਹਾਂ ਇਨ੍ਹਾਂ ਦੇ ਕਲਿਆਣ ਵਿੱਚ ਮੈਂ ਆਪਣਾ ਕਲਿਆਣ ਵੇਖਦਾ ਹਾਂ। ਇਸ 'ਚ ਕੋਈ ਨਫ਼ਾ ਨੁਕਸਾਨ ਨਹੀਂ ਹੈ ਦਿਲ ਨਾ ਨਫ਼ਾ ਨੁਕਸਾਨ ਸੋਚਿਆ ਉਹ ਦੱਬੇ ਗਏ ਕੱਲ੍ਹ ਵੇਖਿਐ ਉਹਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਕੌਣ ਕਹਿੰਦਾ ਹੈ ਕਿ ਬੇਅਦਬੀ ਦੀ ਸਜ਼ਾ ਨਹੀਂ ਮਿਲੀ ਕਿਹਾ ਜਿਹੜੇ ਪੰਥ ਦੇ ਨਾਂ ਤੇ ਰਾਜ ਕਰਦੇ ਸੀ ਉਹ ਕਿੱਥੇ ਗਏ ਕਿਹਾ ਕਿ ਮੈਂ ਕਾਂਗਰਸ ਵਿੱਚ ਰਹਿ ਕੇ ਚੀਕਾਂ ਮਾਰੀਆਂ ਰੌਲਾ ਪਾਇਆ ਮਾਫੀਆ ਖਤਮ ਕਰੋ। 
ਕੀ ਇਹ ਹੋਣਗੇ ਮਾਨ ਮੰਤਰੀ-ਮੰਡਲ ਦੇ ਨਵੇਂ ਚਿਹਰੇ ?

ਉਸ ਨੇ ਕਿਹਾ ਕਿ ਉਸ ਵਿਚ ਖੇਡ ਭਾਵਨਾ ਹੈ। ਉਸ ਲਈ ਜਿੱਤ ਜਾਂ ਹਾਰ ਦਾ ਸਵਾਲ ਨਹੀਂ ਹੈ। ਲੋਕਾਂ ਨੇ ਬਦਲਾਅ ਲਈ 'ਆਪ' ਨੂੰ ਵੋਟਾਂ ਪਾਈਆਂ ਹਨ ਅਤੇ ਉਹ ਉਨ੍ਹਾਂ ਨੂੰ ਵਧਾਈ ਦਿੰਦੇ ਹਨ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਰਸਤੇ ਵਿੱਚ ਟੋਏ ਪੁੱਟਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਇਸ ਵਿੱਚ ਡਿੱਗ ਗਏ। ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਕਾਂਗਰਸ ਪਾਰਟੀ 'ਚ ਦੋਸ਼ਾਂ ਦੀ ਖੇਡ ਸ਼ੁਰੂ ਹੋ ਗਈ ਹੈ। ਪਾਰਟੀ ਦੇ ਕਈ ਵੱਡੇ ਨਾਮ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਆਪਣੀ ਸੀਟ ਬਚਾਉਣ ਵਿੱਚ ਅਸਫਲ ਰਹੇ।
 
20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਨਤੀਜਾ ਕੱਲ੍ਹ ਐਲਾਨਿਆ ਗਿਆ, ਜਿਸ ਵਿੱਚ 'ਆਪ' ਨੇ 92 ਸੀਟਾਂ ਜਿੱਤੀਆਂ ਅਤੇ ਕਾਂਗਰਸ ਨੂੰ 117 ਵਿੱਚੋਂ ਸਿਰਫ਼ 18 ਸੀਟਾਂ ਮਿਲੀਆਂ। ਨਵਜੋਤ ਸਿੰਘ ਸਿੱਧੂ ਵੀ ਆਪਣੀ ਸੀਟ ਤੋਂ ਹਾਰ ਗਏ। ਹਾਰ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, ''ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੈ। ਪੰਜਾਬ ਦੇ ਲੋਕਾਂ ਦੇ ਫਤਵੇ ਨੂੰ ਨਿਮਰਤਾ ਸਹਿਤ ਪ੍ਰਵਾਨ ਕਰੋ। ਆਪ ਨੂੰ ਮੁਬਾਰਕਾਂ!!!”

Get the latest update about LATEST NEWS, check out more about Navjot Singh Sidhu, TRUE SCOOP NEWS, PUNJABI NEWS & Charanjit Singh Channi

Like us on Facebook or follow us on Twitter for more updates.