ਬੇਟੇ ਦੀ ਕਸਟਡੀ ਲੈਣ ਲਈ ਟੇਵਾ ਦਿਖਾਉਣ ਗਈ ਮਹਿਲਾ ਨਾਲ ਹੋਟਲ 'ਚ ਜਬਰ-ਜਨਾਹ, ਦੋਸ਼ੀ ਗ੍ਰਿਫਤਾਰ

32 ਸਾਲਾ ਇਕ ਮਹਿਲਾ ਨੂੰ ਉਪਾਅ ਕਰਵਾਉਣ ਦੇ ਨਾਂ ਉੱਤੇ ਪੰਡਤ ਨੇ ਮੰਡੀ ਫੈਂਟਨਗੰਜ ਦੇ ਨੇੜੇ ਇਕ ਹੋਟਲ ਵਿਚ ਬੁਲਾ ਕੇ ਗਲਤ ਕੰਮ ਕੀਤਾ। ਥਾਣਾ-3 ਦੀ ਪੁਲਿਸ ਨੇ ਅਨੂਪ ਨਗਰ ਦੇ ਲਕਸ਼ਮੀ ਨਾਰਾਇਣ ਨੂੰ ਧਾਰਾ 376...

ਜਲੰਧਰ- 32 ਸਾਲਾ ਇਕ ਮਹਿਲਾ ਨੂੰ ਉਪਾਅ ਕਰਵਾਉਣ ਦੇ ਨਾਂ ਉੱਤੇ ਪੰਡਤ ਨੇ ਮੰਡੀ ਫੈਂਟਨਗੰਜ ਦੇ ਨੇੜੇ ਇਕ ਹੋਟਲ ਵਿਚ ਬੁਲਾ ਕੇ ਗਲਤ ਕੰਮ ਕੀਤਾ। ਥਾਣਾ-3 ਦੀ ਪੁਲਿਸ ਨੇ ਅਨੂਪ ਨਗਰ ਦੇ ਲਕਸ਼ਮੀ ਨਾਰਾਇਣ ਨੂੰ ਧਾਰਾ 376 ਤੇ 420 ਦੇ ਤਹਿਤ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ। 

ਮਾਡਲ ਟਾਊਨ ਦੇ ਵਿਨੇ ਮੰਦਰ ਵਿਚ ਲਕਸ਼ਮੀ ਨਾਰਾਇਣ ਪੰਡਤ ਦਾ ਕੰਮ ਕਰਦਾ ਹੈ। ਪੀੜਤਾ ਨੇ ਦੱਸਿਆ ਕਿ ਤਲਾਕ ਤੋਂ ਬਾਅਦ ਕੇਸ ਦੇ ਚੱਲਦੇ 13 ਸਾਲ ਦੇ ਬੇਟੇ ਦੀ ਕਸਟਡੀ ਪਤੀ ਦੇ ਕੋਲ ਹੈ। ਇਸੇ ਵਿਚਾਲੇ ਇਟਲੀ ਵਿਚ ਰਹਿ ਰਹੀ ਦੋਸ ਨੇ ਉਸ ਨੂੰ ਟੇਵਾ ਦਿਖਾਉਣ ਲਈ ਪੰਡਤ ਦਾ ਫੋਨ ਨੰਬਰ ਦਿੱਤਾ। ਪੀੜਤਾ ਨੇ ਉਸ ਨਾਲ ਸੰਪਰਕ ਕੀਤਾ। ਪੰਡਤ ਨੇ ਕਿਹਾ ਕਿ ਉਸ ਦੀ ਕੁੰਡਲੀ ਵਿਚ ਵੱਡਾ ਦੋਸ਼ ਹੈ, ਇਸ ਲਈ ਉਪਾਅ ਕਰਨੇ ਹੋਣਗੇ। ਪੰਡਤ ਨੇ ਉਸ ਨੂੰ ਹੋਟਲ ਵਿਚ ਬੁਲਾਇਆ। ਹੋਟਲ ਦੇ ਬਾਰੇ ਪੁੱਛਿਆ ਤਾਂ ਉਹ ਬੋਲਿਆ ਕਿ ਚਿੰਤਾ ਨਾ ਕਰੋ ਉਹ ਮੇਰਾ ਹੀ ਹੈ। ਇਥੇ ਵੀ ਕਲਾਇੰਟ ਆਉਂਦੇ ਹਨ। 

ਇਸ ਦੌਰਾਨ ਜਦੋਂ ਮਹਿਲਾ ਹੋਟਲ ਪਹੁੰਚੀ ਤਾਂ ਦੋਸ਼ੀ ਨੇ ਸਮੱਗਰੀ ਦਿੱਤੀ ਤੇ ਫਿਰ ਲਿਮਕਾ ਵਿਚ ਕੁਝ ਮਿਲੇ ਕੇ ਦਿੱਤਾ। ਮਹਿਲਾ ਦੇ ਬੇਹੋਸ਼ ਹੋਣ ਤੋਂ ਬਾਅਦ ਉਸ ਨਾਲ ਰੇਪ ਕੀਤਾ। ਮਹਿਲਾ ਨੂੰ ਜਦੋਂ ਹੋਸ਼ ਆਇਆ ਤਾਂ ਉਹ ਬਾਥਰੂਮ ਵਿਚ ਗਈ ਤੇ ਪੁਲਿਸ ਨੂੰ ਫੋਨ ਕੀਤਾ। ਇਸ ਤੋਂ ਬਾਅਦ ਮਹਿਲਾ ਏਐੱਸਆਈ ਸੁਮਨ ਤੇ ਹੋਰ ਟੀਮ ਜਾਂਚ ਲਈ ਪਹੁੰਚੀ। ਪੰਡਤ ਨੂੰ ਗ੍ਰਿਫਤਾਰ ਕਰਦੇ ਮਹਿਲਾ ਨੂੰ ਬਾਹਰ ਕੱਢਿਆ ਗਿਆ।

Get the latest update about hotel, check out more about Accused arrest, Truescoop News, Jalandhar & rape

Like us on Facebook or follow us on Twitter for more updates.