ਪੰਜਾਬ ਦੇ ਕਪੂਰਥਲਾ ਤੋਂ ਵੱਡੀ ਖਬਰ ਹੈ ਕਪੂਰਥਲਾ ਦੇ ਦਿਆਲਪੁਰ ਪਿੰਡ ਦੇ ਇਕ ਨੌਜਵਾਨ ਦੇ ਮਹਿਲਾ ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਮਹਿਲਾ ਦਾ ਚਿਹਰਾ ਪੂਰੀ ਤਰ੍ਹਾਂ ਝੁਲਸ ਗਿਆ ਹੈ। ਜਾਣਕਾਰੀ ਮੁਤਾਬਿਕ ਮਹਿਲਾ ਦੀ ਪਛਾਣ ਦਲਬੀਰ ਕੌਰ ਵਜੋਂ ਹੋਈ ਹੈ, ਜਿਸ ਦੀ ਉਮਰ 40 ਸਾਲ ਹੈ। ਪੀੜਤ ਮਹਿਲਾ ਇਸੇ ਪਿੰਡ 'ਚ ਬੁਟੀਕ ਦਾ ਕੰਮ ਕਰਦੀ ਹੈ।
ਜਾਣਕਾਰੀ ਦੇਂਦਿਆਂ ਪੀੜ੍ਹਤ ਮਹਿਲਾ ਦੇ ਦੱਸਿਆ ਕਿ ਉਸ ਦਾ ਪਤੀ ਨਸ਼ੇ ਦਾ ਆਦਿ ਹੈ ਅਤੇ ਉਸ ਦੀ ਦੋ ਬੇਟੀਆਂ ਵੀ ਹਨ। ਉਹ ਆਪਣੇ ਪਰਿਵਾਰ ਦਾ ਗੁਜਾਰਾ ਕਰਨ ਲਈ ਬੁਟੀਕ ਦਾ ਕੰਮ ਕਰਦੀ ਹੈ। ਪੀੜ੍ਹਿਤਾਂ ਦੇ ਆਰੋਪ ਲਗਾਏ ਹਨ ਕਿ ਦੋਸ਼ੀ ਨੌਜਵਾਨ ਉਸ ਨੂੰ ਸ਼ਰੀਰਕ ਸੰਬੰਧ ਬਣਾਉਣ ਲਈ ਦਬਾਬ ਬਣਾ ਰਿਹਾ ਸੀ। ਪਰ ਉਸ ਨੇ ਮਨਾ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਨੇ ਉਸ ਤੇ ਤੇਜਾਬ ਨਾਲ ਹਮਲਾ ਕਰ ਦਿੱਤਾ। ਪੀੜਤਾਂ ਨੇ ਕਿਹਾ ਕਿ ਉਸ ਤੇ ਬੁਟੀਕ 'ਚ ਕੰਮ ਨਾ ਕਰਨ ਦਾ ਦਬਾਬ ਵੀ ਬਣਾਇਆ ਜਾ ਰਿਹਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀ ਨੌਜਵਾਨ ਦੀ ਤਲਾਸ਼ 'ਚ ਹੈ।
Get the latest update about CRIME, check out more about ACID ATTACK, KAPURTHALA POLICE, KAPURTHALA NEWS & ACID ATTACK IN KAPURTHALA
Like us on Facebook or follow us on Twitter for more updates.