ਜਲੰਧਰ Police Commissioner Gurpreet Singh Bhullar ਦਾ ਰਿਸ਼ਵਤਖੋਰੀ ਅਧਿਕਾਰੀਆਂ 'ਤੇ ਵੱਡਾ Action

ਜਲੰਧਰ ਪੁਲਸ ਦਾ ਅਕਸ ਖਰਾਬ ਕਰਨ ਵਾਲੇ 12 ਪੁਲਸ ਕਰਮਚਾਰੀਆਂ ਨੂੰ ਕੀਤਾ ਗਿਆ ਜਬਰਨ ਰਿਟਾਇਰ...


ਜਲੰਧਰ— ਹਾਲ ਹੀ 'ਚ ਜਲੰਧਰ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਰਿਸ਼ਵਤਖੋਰ ਅਧਿਕਾਰੀਆਂ 'ਤੇ ਵੱਡਾ ਐਕਸ਼ਨ ਲਿਆ ਹੈ। ਕਮਿਸ਼ਨਰੇਟ ਪੁਲਸ 'ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਪੁਲਸ ਕਮਿਸ਼ਨਰ (ਸੀ.ਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਇਕੱਠੀ ਵੱਡੀ ਕਾਰਵਾਈ ਕਰਦੇ ਹੋਏ ਜਲੰਧਰ ਪੁਲਸ ਦਾ ਅਕਸ ਖਰਾਬ ਕਰਨ ਵਾਲੇ 12 ਪੁਲਸ ਕਰਮਚਾਰੀਆਂ ਨੂੰ ਸਮੇਂ ਤੋਂ ਪਹਿਲਾਂ ਜਬਰਨ ਰਿਟਾਇਰ ਕਰ ਦਿੱਤਾ। ਇਸ ਸੰਬੰਧ 'ਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਰਿਟਾਇਰ ਕੀਤੇ ਘਏ ਮੁਲਾਜ਼ਮਾਂ 'ਚ 5 ਏ.ਐੱਸ.ਆਈ 6 ਹੈੱਡ ਕਾਂਸਟੇਬਲ ਅਤੇ ਇਕ ਕਾਂਸਟੇਬਲ ਸ਼ਾਮਲ ਹੈ। ਇਨ੍ਹਾਂ ਸਾਰੇ 12 ਪੁਲਸ ਕਰਮਚਾਰੀਆਂ ਦੀ ਡਿਊਟੀ 'ਚ ਰਿਕਾਰਡ ਦੇਖਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਲੋਕਾਂ 'ਚ ਪੰਜਾਬ ਪੁਲਸ ਦਾ ਅਕਸ ਖਰਾਬ ਕਰਨ ਵਾਲੇ ਕਰਮਚਾਰੀਆਂ ਨੂੰ ਸਬਕ ਸਿਖਾਉਣ ਲਈ ਉਠਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਸ ਕਮਿਸ਼ਨਰ ਨੇ ਕਈ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਸ਼ਹਿਰ 'ਚ ਡਿਊਟੀ ਕਰ ਰਹੇ ਸਾਰੇ ਕਰਮਚਾਰੀਆਂ ਦੇ ਰਿਕਾਰਡ ਦੀ ਚੰਗੀ ਤਰ੍ਹਾਂ ਜਾਂਚ ਕਰ ਉਨ੍ਹਾਂ ਨੂੰ ਰਿਪੋਰਟ ਸੌਂਪੀ ਜਾਵੇ ਤਾਂ ਕਿ ਕੋਈ ਵੀ ਅਧਿਕਾਰੀ ਜਾਂ ਪੁਲਸ ਕਰਮਚਾਰੀ ਪੁਲਸ ਦੀ ਵਰਦੀ 'ਤੇ ਦਾਗ ਲਗਾਉਣ ਦੀ ਹਿੰਮਤ ਨਾ ਕਰੇ।

ਸਿੱਖ ਸੰਗਤਾਂ ਦੇ ਹਿਰਦੇ ਨੂੰ ਠੇਸ ਪਹੁੰਚਾਉਣ ਤੋਂ ਪਾਕਿ ਨਹੀਂ ਆ ਰਿਹੈ ਬਾਜ਼, ਜਾਣੋ ਇਸ Tik-Tok ਵੀਡੀਓ ਰਾਹੀਂ

ਭੁੱਲਰ ਨੇ ਦੱਸਿਆ ਤਿ ਆਉਣ ਵਾਲੇ ਸਮੇਂ 'ਚ ਕੁਝ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਅਜਿਹੀ ਹੀ ਗਾਜ ਗਿਰੇਗੀ, ਜਿਨ੍ਹਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਵਰਦੀ ਨੂੰ ਦਾਗਦਾਰ ਕਰਨ ਵਾਲੇ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਬਰਨ ਰਿਟਾਇਰ ਕੀਤੇ ਗਏ ਪੁਲਸ ਕਰਮਚਾਰੀਆਂ 'ਚ ਏ.ਐੱਸ.ਆਈ ਜਗਤਾਰ ਸਿੰਘ, ਏ.ਐੱਸ.ਆਈ ਭੂਪਿੰਦਰ ਸਿੰਘ, ਏ.ਐੱਸ.ਆਈ ਸਰਫਦੀਨ, ਏ.ਐੱਸ.ਆਈ ਸਤਵਿੰਦਰ ਸਿੰਘ, ਏ.ਐੱਸ.ਆਈ ਮਨਫੂਲ ਸਿੰਘ, ਹੈੱਡ ਕਾਂਸਟੇਬਲ ਜਤਿੰਦਰ ਸਿੰਘ, ਹੈੱਡ ਕਾਂਸਟੇਬਲ ਪ੍ਰਦੀਪ ਕੁਮਾਰ, ਹੈੱਡ ਕਾਂਸਟੇਬਲ ਬਹਾਦੁਰ ਸਿੰਘ, ਹੈੱਡ ਕਾਂਸਟੇਬਲ ਸੁਖਦੇਵ ਸਿੰਘ, ਹੈੱਡ ਕਾਂਸਟੇਬਲ ਰੋਬਿਨ ਮਸੀਹ, ਹੈੱਡ ਕਾਂਸਟੇਬਲ ਸਤਪਾਲ, ਸੀਨੀਅਰ ਕਾਂਸਟੇਬਲ ਮਾਈਕਲ ਮਸੀਹ ਦੇ ਨਾਂ ਸ਼ਾਮਲ ਹੈ।

ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਲੈ ਚੁੱਕੀ ਹੈ ਕਈਆਂ ਦੀ ਜਾਨ, ਜਾਣੋ ਇਸ ਬਾਰੇ ਲੋਕਾਂ ਦੀ ਕੀ ਹੈ ਰਾਏ?

Get the latest update about Punjab News, check out more about Police Employees Forcefully Retire, True Scoop News, Action On Punjab Police & Police Commissioner

Like us on Facebook or follow us on Twitter for more updates.