ਜਲੰਧਰ ਇੰਪਰੂਵਮੈਂਟ ਟ੍ਰਸਟ ਮਸਲੇ ਤੇ ਪੰਜਾਬ ਵਿਜੀਲੈਂਸ ਬਿਊਰੋ ਮੋਹਾਲੀ ਨੇ ਸ਼ੁਰੂ ਕੀਤੀ ਕਾਰਵਾਈ

ਜਲੰਧਰ ਇੰਪਰੂਵਮੈਂਟ ਟ੍ਰਸਟ ਜਿਥੇ ਪਿੱਛਲੇ ਕਈ ਸਾਲਾਂ ਤੋਂ ਵਿਵਾਦ 'ਚ ਬਣਿਆ ਹੈ, ਇਸ ਨੂੰ ਕ੍ਰਪਸ਼ਨ ਦਾ ਅੱਡਾ ਤੱਕ ਮੰਨਿਆ ਜਾਂਦਾ ਹੈ ਹੁਣ ਇਸ ਦੀ ਜਾਂਚ ਦੀ ਜਿੰਮੇਵਾਰੀ ਪੰਜਾਬ ਵਿਜੀਲੈਂਸ ਬਿਊਰੋ...

ਜਲੰਧਰ ਇੰਪਰੂਵਮੈਂਟ ਟ੍ਰਸਟ ਜਿਥੇ ਪਿੱਛਲੇ ਕਈ ਸਾਲਾਂ ਤੋਂ ਵਿਵਾਦ 'ਚ ਬਣਿਆ ਹੈ, ਇਸ ਨੂੰ ਕ੍ਰਪਸ਼ਨ ਦਾ ਅੱਡਾ ਤੱਕ ਮੰਨਿਆ ਜਾਂਦਾ ਹੈ ਹੁਣ ਇਸ ਦੀ ਜਾਂਚ ਦੀ ਜਿੰਮੇਵਾਰੀ ਪੰਜਾਬ ਵਿਜੀਲੈਂਸ ਬਿਊਰੋ ਦੇ ਹੱਥਾਂ 'ਚ ਆ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਇੰਪਰੂਵਮੈਂਟ ਟ੍ਰਸਟ ਦੇ ਪਿੱਛਲੇ ਸਮੇਂ 'ਚ ਹੋਏ ਮਸਲਿਆਂ, ਵਿਵਾਦਾਂ ਦੀਆ ਫਾਈਲਾਂ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ ਹੈ। 

ਜਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਦੀ ਅੱਡਾ ਬਣ ਚੁੱਕੇ ਜਲੰਧਰ ਇੰਪਰੂਵਮੈਂਟ ਟਰੱਸਟ ਤੋਂ ਬੇਈਮਾਨੀ ਦੀ ਕੱਖ ਨੂੰ ਦੂਰ ਕਰਨ ਲਈ ਬੇਸ਼ੱਕ ਸਰਕਾਰ ਨੇ ਬਹੁਤ ਕਦਮ ਚੁਕੇ ਹਨ। ਪਿੱਛਲੇ ਦਿਨੀ ਪ੍ਰਾਪਰਟੀ ਦੇ ਮੁੱਦੇ ਨੂੰ ਲੈ ਕੇ ਕਈ ਅਧਿਕਾਰੀ ਨੂੰ ਸਸਪੈਂਡ ਅਤੇ ਬਦਲਿਆ ਗਿਆ ਹੈ ਪਰ ਫਿਰ ਵੀ ਬਿਨਾਂ ਪੈਸੇ ਦੇ ਦਫ਼ਤਰ ਵਿੱਚ ਸ਼ੁਰੂ ਹੋਈ ਬਿਮਾਰੀ ਦਾ ਅਜੇ ਤੱਕ ਇਲਾਜ ਨਹੀਂ ਹੋਇਆ ਹੈ। ਕਈ ਕਰੱਪਟ ਅਧਿਕਾਰੀਆਂ ਤੇ ਮੁਕੱਦਮੇ ਚਲਾਏ ਗਏ ਹਨ FIR ਦਰਜ਼ ਕੀਤੀਆਂ ਗਈਆਂ ਹਨ।  

ਪੰਜਾਬ ਵਿਜੀਲੈਂਸ ਬਿਊਰੋ ਵਲੋਂ ਇਨ੍ਹਾਂ ਮਸਲਿਆਂ ਨੂੰ ਧਿਆਨ 'ਚ ਲਿਆਦਾ ਗਿਆ ਹੈ ਤੇ ਇਹ ਵੀ ਤੱਥ ਸਾਹਮਣੇ ਆਇਆ ਹੈ ਕਿ ਬੇਸ਼ਕ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਕਾਰਵਾਈ ਹੋਈ ਹੈ ਪਰ ਉਨ੍ਹਾਂ ਲਈ ਇਕ ਪੱਖਪਾਤ ਸਾਹਮਣੇ ਆਇਆ ਹੈ ਜਿਸ ਕਰਕੇ ਉਨ੍ਹਾਂ ਨੂੰ ਆਸਾਨੀ ਨਾਲ ਇਨ੍ਹਾਂ ਮਸਲਿਆਂ ਤੋਂ ਬਾਹਰ ਕਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਇਹਨਾਂ ਅਧਿਕਾਰੀਆਂ ਦੀਆ ਫਾਈਲਾਂ ਨੂੰ ਦੇਖਿਆ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹਨਾਂ ਅਧਿਕਾਰੀਆਂ ਦੀਆਂ ਜਮੀਨ, ਫਾਈਲਾਂ ਦੀ ਪੁਖਤਾ ਜਾਂਚ ਹੋਵੇਗੀ।  

ਦਸ ਦਈਏ ਕਿ ਜਲੰਧਰ ਇੰਪਰੂਵਮੈਂਟ ਟ੍ਰਸਟ ਦੇ ਕੰਮ ਕਾਜ ਦਾ ਹਾਲ ਹਜੇ ਵੀ ਓਹੀ ਹੈ। ਨਾ ਤਾਂ ਲੋਕਾਂ ਦਾ ਸਮੇਂ ਸਿਰ ਕੰਮ ਹੋ ਰਿਹਾ ਹੈ ਤੇ ਨਾ ਹੀ ਭ੍ਰਿਸ਼ਟਾਚਾਰ ਦੀ ਬਿਮਾਰੀ ਖਤਮ ਹੋ ਰਹੀ ਹੈ। ਲੋਕ ਆਪਣੀਆਂ ਜਾਇਦਾਦਾਂ ਨੂੰ ਲੈ ਕੇ ਸਵੇਰੇ ਹੀ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਪਹੁੰਚ ਜਾਂਦੇ ਹਨ ਅਤੇ ਸ਼ਾਮ ਨੂੰ ਧੱਕਾ-ਮੁੱਕੀ ਕਰਕੇ ਵਾਪਸ ਆ ਜਾਂਦੇ ਹਨ। ਕਿਸੇ ਦੀ ਰਜਿਸਟਰੀ ਪਿਛਲੇ ਕਈ ਸਾਲਾਂ ਤੋਂ ਰੁਕੀ ਹੋਈ ਹੈ, ਜਦੋਂਕਿ ਕਿਸੇ ਨੇ ਇੰਪਰੂਵਮੈਂਟ ਟਰੱਸਟ ਰਾਹੀਂ ਫਲੈਟ ਤਾਂ ਹਾਸਲ ਕਰ ਲਿਆ ਪਰ ਉਸ ਵਿੱਚ ਦੱਸੀ ਗਈ ਸਹੂਲਤ ਦਾ ਕੋਈ ਨਹੀਂ ਹੈ। ਇੱਥੋਂ ਤੱਕ ਕਿ ਸੀਵਰੇਜ ਸਿਸਟਮ ਵੀ ਠੀਕ ਨਹੀਂ ਹੈ।

Get the latest update about jalandhar improvement trust, check out more about Punjab Vigilance Bureau MOHALI, Punjab Vigilance Bureau, CORRUPTION & JALANDHAR

Like us on Facebook or follow us on Twitter for more updates.