ਲੋਕ ਸਭਾ ਚੋਣਾਂ 2022 ਲਈ ਸਰਗਰਮੀਆਂ, ਕੀ ਕੰਮ ਆਉਣਗੀਆਂ 'ਭਾਰਤ ਜੋੜੋ ਯਾਤਰਾ' ਅਤੇ ਅਪ੍ਰੇਸ਼ਨ ਲੋਟਸ ਵਰਗੀਆਂ ਰਣਨੀਤੀਆਂ

ਇਸ ਤਹਿਤ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਨੇਂ ਭਾਰਤ ਜੋੜੋ ਯਾਤਰਾ ਦੇ ਬੈਨਰ ਹੇਠ 5 ਮਹੀਨੇ ਦੀ ਯਾਤਰਾ ਸ਼ੁਰੂ ਕਰ ਕੇ ਸਾਰੀ ਕਾਂਗਰਸ ਪਾਰਟੀ ਨੂੰ ਸੜਕਾਂ ਤੇ ਲਿਆਉਣ ਦਾ ਫ਼ੈਸਲਾ ਕੀਤਾ ਹੈ...

ਲੋਕ ਸਭਾ ਚੋਣਾਂ 2024 ਜਿੱਤਣ ਲਈ ਸਭ ਰਾਜਨੀਤਿਕ ਪਾਰਟੀਆਂ ਨੇ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਰ ਇੱਕ ਪਾਰਟੀ ਆਪਣੇ ਤਰੀਕੇ ਨਾਲ ਭਾਰਤ ਦੇ ਲੋਕਾਂ ਨੂੰ ਲੁਭਾਉਣ ਲਈ ਜੋੜ ਤੋੜ ਲਗਾ ਰਹੀ ਹੈ। ਪਾਰਟੀਆਂ ਵਲੋਂ ਆਪਣੇ ਨਾਰਾਜ਼ ਪਾਰਟੀ ਮੈਂਬਰਾਂ ਨੂੰ ਮਨਾਉਣ ਲਈ ਸਕੀਮਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਚੰਗੇ ਬਹੁਮਤ ਦੇ ਨਾਲ 2024 'ਚ ਜਿੱਤ ਹਾਸਿਲ ਕੀਤੀ ਜਾ ਸਕੇ।  

ਇਸ ਤਹਿਤ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਨੇਂ ਭਾਰਤ ਜੋੜੋ ਯਾਤਰਾ ਦੇ ਬੈਨਰ ਹੇਠ 5 ਮਹੀਨੇ ਦੀ ਯਾਤਰਾ ਸ਼ੁਰੂ ਕਰ ਕੇ ਸਾਰੀ ਕਾਂਗਰਸ ਪਾਰਟੀ ਨੂੰ ਸੜਕਾਂ ਤੇ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋੜ ਵਜੋਂ ਮੋਜੂਦਾ ਸਭ ਤੋਂ ਵੱਧ ਸ਼ਕਤੀਸ਼ਾਲੀ, ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਨੂੰ ਅੰਦਰੋਂ ਖੋਖਲਾ ਕਰਨ ਦੀ ਚਾਲ ਚੱਲਦੇ ਹੋਏ ਕਾਂਗਰਸ ਤੋੜੋ ਮੁਹਿਮ ਚਲਾ ਕੇ ਪਹਿਲੇ ਪੜਾਅ ਵਿੱਚ ਗੋਆ ਵਿਚ ਕਾਂਗਰਸ ਦੇ ਵਿਧਾਇਕਾਂ ਵਲੋਂ ਦਲ ਬਦਲੀ ਕਰਵਾ ਦਿੱਤੀ। ਫਿਰ ਪੰਜਾਬ ਕਾਂਗਰਸ ਦੇ ਵੱਡੇ ਵੱਡੇ ਆਗੂਆਂ ਨੂੰ ਬੀਜੇਪੀ ਵਿਚ ਸ਼ਾਮਿਲ ਕਰਨ ਦੀ ਨੀਤੀ ਅਧੀਨ ਕੈ.ਅਮਰਿਂਦਰ ਸਿੰਘ,੨ ਸਾਬਕਾ ਸਾਂਸਦਾਂ ਸਮੇਤ ਕਈ ਸਾਬਕਾ ਵਿਧਾਇਕਾਂ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਬੀਜੇਪੀ ਵਿਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਾਂਗਰਸੀ ਆਗੂ ਬੀਜੇਪੀ ਵਿਚ ਸ਼ਾਮਿਲ ਹੋ ਗਏ ਸਨ। ਉਧਰ ਨਤੀਸ਼ ਕੁਮਾਰ ਵਿਰੋਧੀ ਪਾਰਟੀਆਂ ਨੂੰ ਇਕਠਾ ਕਰਨ ਦੀ ਮੁਹਿੰਮ ਅਧੀਨ ਵੱਖ ਵੱਖ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗਾਂ ਵਿੱਚ ਰੁੱਝੇ ਹੋਏ ਹਨ।

ਇਸ ਸਾਰੇ ਰਾਜਨੀਤਿਕ ਘਟਨਾਕ੍ਰਮ ਤੋਂ ਬੀਜੇਪੀ ਚਿੰਤਤ ਹੈ। ਕਿਉਂ ਕਿ ਭਾਰਤ ਦੇ ਵੱਖਰੀ ਕਿਸਮ ਦੇ ਰਾਜਨੀਤਿਕ ਸਿਸਟਮ ਕਾਰਨ ਸਰਕਾਰ ਵਿਰੁੱਧ ਇਨਕਮੰਬੈਸੀ ਨੂੰ ਕੋਈ ਵੀ ਰੋਕ ਨਹੀਂ ਸਕਦਾ। ਇਨਕਮੰਬੈਸੀ, ਕਿਸਾਨੀ ਮਸਲੇ, ਬੇਰੋਜ਼ਗਾਰੀ, ਵਿਦਿਅਕ ਅਤੇ ਸਿਹਤ ਸਹੂਲਤਾਂ ਦੇਣ ਦੇ ਨਾਕਸ ਪ੍ਰਬੰਧ, ਰਿਸ਼ਵਤ ਤੇ ਮਿਲਾਵਟਖੋਰੀ ਆਦਿ ਸਬੰਧੀ ਸੰਸਦੀ ਚੋਣਾਂ 2024 ਵਿੱਚ ਲੋਕ ਬੀਜੇਪੀ ਤੋਂ ਜਵਾਬ ਮੰਗਣਗੇ। ਜੋ ਇਕ ਬਹੁਤ ਵੱਡੀ ਚੁਣੋਤੀ ਹੈ। ਬੀਜੇਪੀ ਨੇ ਇਸ ਦੇ ਤੋੜ ਵਿੱਚ ਨਰਿੰਦਰ ਮੋਦੀ ਨੂੰ ਮੀਡੀਆ ਰਾਹੀਂ ਜਿੱਥੇ ਵਿਸ਼ਵ ਦੇ ਰਾਜਨੀਤਿਕ ਗੁਰੂ ਵਜੋਂ ਉਭਾਰਨਾ ਸ਼ੁਰੂ ਕੀਤਾ ਹੈ। ਉਥੇ ਵਿਦੇਸ਼ ਨੀਤੀ, ਵਿਕਾਸ, ਪੁਰਾਣੇ ਮਸਲਿਆਂ ਦੇ ਹੱਲ,ਵੱਖ ਵੱਖ ਵਰਗਾਂ ਨੂੰ ਲੁਭਾਉਣ ਲਈ ਸਹੂਲਤਾਂ, ਗਰੀਬ ਲੋਕਾਂ ਲਈ ਆਰਥਿਕ ਯੋਜਨਾਵਾਂ ਆਦਿ ਨੂੰ ਬੀਜੇਪੀ ਵਲੋਂ ਜ਼ੋਰ ਛੋਰ ਨਾਲ ਲੋਕਾਂ ਵਿਚ ਪ੍ਰਚਾਰਿਆ ਜਾ ਰਿਹਾ ਹੈ। ਹੁਣ ਤੱਕ ਲੋਕਾਂ ਨੇ ਆਪਣੇ ਮਨ ਕੀ ਬਾਤਸਪਸ਼ਟ ਨਹੀਂ ਕੀਤੀ। ਇਹ ਆਉਂਣ ਵਾਲਾ ਸਮਾਂ ਹੀ ਦੱਸੇਗਾ।

Get the latest update about parliamentary elections2024, check out more about lok sabha elections 2024, bharat jorho yatra, bjp news & operation lotus

Like us on Facebook or follow us on Twitter for more updates.