ਚੰਡੀਗੜ— ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਹਰਿਆਣਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਖਬਰ ਮੁਤਾਬਿਕ ਰਾਤ 8:30 ਵਜੇ ਸਿੰਘੁ ਬਾਰਡਰ ਨੇੜੇ ਇਹ ਹਾਦਸਾ ਹੋਇਆ। ਸਿੱਧੂ ਦੀ ਹਸਪਤਾਲ ਦੇ ਰਾਹ ਵਿੱਚ ਮੌਤ ਹੋ ਗਈ। ਉਸਦਾ ਪੋਸਟ ਮਾਰਟਮ ਸੋਨੀਪਤ ਦੇ ਸਿਵਿਲ ਹਸਪਤਾਲ 'ਚ ਕਰਵਾਇਆ ਜਾਵੇਗਾ। ਦੀਪ ਸਿੱਧੂ ਦੀ ਸਕੋਰਪਿਓ ਗੱਡੀ ਇੱਕ ਖੜੇ ਕੰਟੇਨਰ ਵਿੱਚ ਜਾ ਟਕਰਾਈ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਮੀਡੀਆ ਰਿਪੋਰਟਸ ਮੁਤਾਬਕ, ਸਿੱਧੂ ਆਪਣੀ ਦੋਸਤ ਅਤੇ ਪੰਜਾਬੀ ਅਦਾਕਾਰ ਰੀਨਾ ਰਾਏ ਨਾਲ ਕਾਰ 'ਚ ਸਵਾਰ ਸਨ। ਰੀਨਾ ਇਸ ਹਾਦਸੇ ਵਿੱਚ ਜ਼ਖਮੀ ਹੋ ਗਈ ਹੈ ਅਤੇ ਹਸਪਤਾਲ ਵਿੱਚ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਦੀਪ ਸਿੱਧੂ ਕਿਸਾਨੀ ਅੰਦੋਲਨ ਦੌਰਾਨ ਸੁਰਖੀਆਂ ਵਿੱਚ ਆਏ ਸਨ ਅਤੇ ਲਾਲ ਕਿਲ੍ਹਾ ਹਿੰਸਾ ਵਿੱਚ ਦੋਸ਼ੀ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੜਕ ਹਾਦਸੇ ਵਿੱਚ ਦੀਪ ਸਿੱਧੂ ਨਾਲ ਸਫਰ ਕਰ ਰਹੀ ਗਰਲਫਰੈਂਡ ਰੀਨਾ ਰਾਏ ਨੂੰ ਮਾਮਲੂਲੀ ਸੱਟਾਂ ਕਾਰਨ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜੋੜੇ ਨੇ ਆਪਣੀ ਮੌਤ ਤੋਂ ਪਹਿਲਾਂ ਵੈਲੇਨਟਾਈਨ ਡੇਅ ਮਨਾਇਆ ਸੀ ਤੇ ਇਸਦੀ ਆਖਰੀ ਤਸਵੀਰ ਸੋਸ਼ਲ਼ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ
Get the latest update about Truescoopnews, check out more about Truescoop, accident, Deep Sidhu & Punjabi actor
Like us on Facebook or follow us on Twitter for more updates.